________________
ਜੈਨ ਰਾਜਿਆਂ ਰਾਹ ਧਰਮ ਪ੍ਰਚਾਰ
( 2 )
ਕਿਸੇ ਵੀ ਧਰਮ ਨੂੰ ਵਧਨ ਫੁਲਣ ਲਈ ਜਿਥੇ ਸੰਗਤਾਂ ਦੀ ਭਾਰੀ ਗਿਣਤੀ ਜ਼ਰੂਰੀ ਹੈ । ਉਥੇ ਸਰਕਾਰ ਦਾ ਸਹਿਯੋਗ ਵੀ ਜ਼ਰੂਰੀ ਹੈ । ਪੰਜਾਬ ਵਿੱਚ ਬਹੁਤ ਸਾਰੇ ਰਾਜਿਆਂ ਰਾਹੀਂ ਜੈਨ ਧਰਮ ਦਾ ਪ੍ਰਚਾਰ ਹੋਇਆ ਹੈ । ਜਿਨ੍ਹਾਂ ਦਾ ਇਤਿਹਾਸਕ ਵਰਨਣ ਭਾਰਤੀ ਇਤਿਹਾਸ ਦੇ ਭਿੰਨ ਭਿੰਨ ਸਮਿਆਂ ਤੋਂ ਪ੍ਰਾਪਤ ਹੁੰਦ' ਹੈ ।
ਭਗਵਾਨ ਮਹਾਵੀਰ ਦੇ ਸਮੇਂ ਪੰਜਾਬ ਦੇ ਮੋਗਾ, ਜਾਲੰਧਰ, ਕੂਰੂ, ਸਿੰਧੂ ਨਦੀ ਦੇ ਆਸ ਪਾਸ ਦਾ ਇਲਾਕਾ, ਤੇ ਗੰਧਾਰ ਵਿਚ ਜੈਨ ਧਰਮ ਰਾਜ-ਧਰਮ ਬਣ ਚੁਕਿਆ ਸੀ । ਖੁਦ ਸਿੰਧੂ, ਸੋਵਿਰ, ਕੂਰ ਦੇਸ਼ ਦੇ ਰਾਜਿਆਂ ਨੇ ਸਾਧੂ ਜੀਵਨ ਹਿਣ ਕਰਕੇ ਜੈਨ ਧਰਮ ਦਾ ਪ੍ਰਚਾਰ ਕੀਤਾ ।
ਚੰਦਰ ਗੁਪਤ ਮੌਰੀਆਂ' ਸਚੇ ਭਾਰਤ ਉੱਪਰ ਰਾਜ ਕਰਨ ਵਾਲਾ ਇਹ ਭਾਰਤ ਦਾ ਪਹਿਲਾ ਰਾਜਾ ਸੀ । ਇਸ ਦੇ ਜੀਵਨ ਦਾ ਸਮੁੱਚਾ ਵਰਨਣ ਜੈਨ ਗਰੰਥਾਂ ਵਿਚ ਜ਼ਿਆਦਾ ਮਿਲਦਾ ਹੈ । ਕਈ ਪੱਛਮੀ ਲਖਕਾਂ ਦਾ ਵਿਚਾਰ ਹੈ ਕਿ ਚੰਦਰ ਗੁਪਤ ਜੀਵਨ ਦੇ ਆਖਰੀ ਸਮੇਂ ਜੈਨ ਮੁਨੀ ਸ੍ਰੀ ਭੱਦਰਵਾਹੂ ਕੱਲ ਸਾਧੂ ਬਣ ਗਿਆ । ਪਰ ਜੈਨ ਗਰੰਥਾਂ ਅਨੁਸਾਰ ਇਹ ਸ਼ੁਰੂ ਤੋਂ ਹੀ ਜੈਨ ਸੀ । ਇਥੇ ਹੀ ਬਸ ਨਹੀਂ ਇਸ ਨੂੰ ਗੱਦੀ ਵਿਚ ਸਹਾਇਤਾ ਕਰਨ ਵਾਲਾ ਚਣੀ (ਚਾਣਕਯ} ਬਾਹਮਣ ਵੀ 12 ਵਰਤ ਦਾ ਧਾਰਕ ਜੈਨ ਸੀ । ਉਸ ਦੇ ਸਚੇ ਰਾਜ ਪ੍ਰਬੰਧ ਦਾ ਵਰਨਣ ਭਾਰਤੀਆਂ ਤੋਂ ਛੁਟ ਯੂਨਾਨੀਆਂ ਨੇ ਵੀ ਕੀਤਾ ਹੈ । ਇਸ ਨੇ ਕਈ ਸਮਾਜਿਕ ਤੇ ਆਰਥਿਕ ਸੁਧਾਰ ਕੀਤੇ । ਇਸ ਮੌਰਿਆ ਖ਼ਾਨਦਾਨ ਨੇ ਜੈਨ ਧਰਮ ਦਾ ਪ੍ਰਚਾਰ ਪ੍ਰਸਾਰ ਮੱਧ ਏਸ਼ੀਆ ਤਕ ਕੀਤਾ । ਉਸ ਸਮੇਂ ਪੇਸ਼ਾਵਰ, ਤਕਸ਼ਿਲਾ ਜੈਨ ਧਰਮ ਦੇ ਪ੍ਰਮੁਖ ਪ੍ਰਚਾਰ ਕੇਂਦਰ ਸਨ । ਚੰਦਰ ਗੁਪਤ ਨੇ ਆਖਰੀ ਸਮੇਂ, ਅਚਾਰਿਆ ਭੱਦਰ ਵਾਹੁ ਤੋਂ ਜੈਨ ਮੁਨੀ ਦੀਖਿਆ ਗ੍ਰਹਿਣ ਕੀਤੀ ਅਤੇ ਉਹ ਦੱਖਣ ਵਲ ਚਲੇ ਗਏ । ਜਿਥੇ ਸ੍ਵਣ ਬੈਲਗੱਲਾ ਨਾਂ ਦੇ ਸ਼ਹਿਰ ਵਿਚ ਉਸ ਦਾ ਅਤੇ ਉਸ ਦੇ ਗੁਰੂ ਦਾ ਸਮਾਰਕ ਹੈ ! .. . .
( 9 )