________________
ਬਿੰਦੂਸਾਰ
ਇਹ ਰਾਜਾ ਵੀ ਮੋਰਿਆ ਖਾਨਦਾਨ ਨਾਲ ਸੰਬੰਧਿਤ ਸੀ । ਇਸ ਨੇ ਜੈਨ ਧਰਮ ਨੂੰ ਰਾਜ ਧਰਮ ਦਾ ਦਰਜਾ ਦਿੱਤਾ । ਅਸ਼ੋਕ
ਇਹ ਮੋਰਿਆ ਸਮਰਾਟ ਸ਼ੁਰੂ ਵਿਚ ਜੈਨ ਧਰਮ ਨੂੰ ਮੰਨਦਾ ਸੀ । ਪਰ ਕਲਿੰਗਾਂ ਯੁਧ ਸਮੇਂ ਉਹ ਬੁੱਧ ਭਿਕਸ਼ੂ ਉਪ ਗੁਪਤ ਤੋਂ ਪ੍ਰਭਾਵਿਤ ਹੋ ਕੇ ਬੁੱਧ ਬਣ ਗਿਆ । ਇਸ ਦੇ ਬਾਵਜੂਦ ਉਸ ਦੇ ਪਰਿਵਾਰ ਦੇ ਕਾਫੀ ਮੈਂਬਰ ਜੈਨ ਧਰਮ ਦੇ ਕੱਟੜ ਉਪਾਸਕ ਸਨ ।
. ਸਮਪਰਤਿ
ਇਸ ਰਾਜੇ ਨੂੰ ਜੈਨ ਧਰਮ ਦਾ ਅਸ਼ੋਕ ਕਿਹਾ ਜਾਂਦਾ ਹੈ । ਇਸ ਨੇ ਪੰਜਾਬ ਵਿਚ ਹੀ ਨਹੀਂ, ਸਮੁਚੇ ਸੰਸਾਰ ਵਿਚ ਜੈਨ ਧਰਮ ਦੇ ਪ੍ਰਚਾਰ ਲਈ ਪ੍ਰਚਾਰਕ ਭੇਜੋ । ਅਨੇਕਾਂ ਜੈਨ ਮੰਦਿਰ ਅਤੇ ਉਬਰੇ ਬਣਵਾਏ । ਇਸ ਨੇ ਜੈਨ ਆਚਾਰਿਆ ਸੁਸਥਿਤ ਅਤੇ ਸਤਿ ਪਾਸੋਂ ਜੈਨ ਧਰਮ ਗ੍ਰਹਿਣ ਕੀਤਾ ! 52 ਸਾਲ ਧਰਮ ਪ੍ਰਚਾਰ ਕੀਤਾ । ਗ਼ਰੀਬਾਂ, ਅਨਾਥਾਂ ਅਤੇ ਵਿਧਵਾਵਾਂ ਦੀ ਮਦਦ ਲਈ ਅਨੇਕਾਂ ਦਾਲਾਂ ਖੋਲੀਆਂ । ਅਸ਼ੋਕ ਦੇ ਕਈ ਸਤੰਬ ਵਾਰੇ ਚਰਚਾ ਹੈ ਕਿ ਇਹ ਰਾਜੇ ਸਮਪਰਤਿ ਦੇ ਹਨ । ਕਿਉਂਕਿ ਅਸ਼ੋਕ ਦੀ ਤਰਾਂ ਸਮਪਰਤਿ ਵੀ ਹੋਰ ਧਰਮਾਂ ਦੇ ਭਿਕਸ਼ੂਆਂ ਦਾ ਸਤਕਾਰ, ਅਪਣੇ ਧਰਮ ਦੀ ਤਰ੍ਹਾਂ ਕਰਦਾ ਸੀ । ਇਸ ਦਾ ਸੰਬੰਧ ਵੀ ਮਰਿਆ ਖਾਨਦਾਨ ਨਾਲ ਸੀ ।
ਰਵੇਲ-- | ਜੈਨ ਧਰਮ ਨੂੰ ਰਾਜ ਧਰਮ ਦੇ ਰੂਪ ਵਿੱਚ ਹਿਨ ਕਰਨ ਵਾਲੇ ਖਾਰਵੇਲ ਨਾਂ ਦੇ ਰਾਜੇ ਦਾ ਜਨਮ ਉੜੀਸਾ ਵਿੱਚ ਹੋਇਆ ਸੀ । ਇਸ ਦਾ ਸਮਾਂ 2 ਈ. ਪੂ. , ਹੈ । ਇਹ ਬਹੁਤ ਬਹਾਦਰ ਰਾਜਾ ਸੀ । 15 ਸਾਲ ਦੀ ਉਮਰ ਵਿਚ ਰਾਜਗਦੀ ਤੇ ਬੈਠਾ ! ਸਭ ਤੋਂ ਪਹਿਲਾਂ ਇਸਨੇ ਮਗਧ ਸਾਮਰਾਜ ਦੇ ਨੰਦ ਰਾਜੇ ਦਾ ਨਾਸ਼ ਕੀਤਾ । ਇਸਨੇ ਉਥੋਂ ਪੁਰਾਤਨ ਕਲਿੰਗ ਜਿੰਨ ਮੂਰਤੀ ਪ੍ਰਾਪਤ ਕੀਤੀ । ਜੋ ਕਿ ਉਥੋਂ ਦੇ ਰਾਜੇ ਚੁੱਕ ਕੇ ਮਗਧ ਲੈ ਗਏ ਸਨ ।. . . .
ਖਾਂਰਵੇਲ ਨੇ 161 ਈ. ਪ੍ਰਵ ਉੱਤਰ ਵੱਲ ਕਸ਼ਮੀਰ ਨੂੰ ਜਿਤਿਆ। ਇਸਨੇ ਪੰਜਾਬ, ਕਸ਼ਮੀਰ ਦੇ ਇਲਾਕਿਆਂ ਵਿਚ ਜੈਨ ਸਾਧੂਆਂ ਦਾ ਆਉਣਾ ਸੁਖਾਲਾ ਕਰ ਦਿਤਾ ਇਸਨੇ ਉੜੀਸਾ ਵਿਚ ਖੰਡ ਗਿਰੀ ਅਤੇ ਉਦੇ ਗਿਰੀ ਦੀ ਗੁਫਾਵਾਂ ਜੈਨ ਮੁਨੀਆਂ ਦੇ ਚੱਪ ਲਈ ਤਿਆਰ ਕੀਤੀਆਂ । ਇਸ ਵਾਰੇ ਪੁਰਾਤਨ ਵਰਨਣ ਇਸਦੇ ਆਪਣੇ ਸ਼ਿਲਾਲੇਖ ਵਿਚ ਹੀ ਮਿਲਦਾ ਹੈ । ਪ੍ਰਸਿਧ ਕਸ਼ਮੀਰ ਦੇ ਇਤਿਹਾਸਕਾਰ ਕਲਹਣ ਨੇ ਅਪਣੀ ਰਾਜਤਰੰਗਨੀ ( 3 : 265 ) ਵਿਚ ਲਿਖਿਆ ਹੈ ਮਹਾਮੇਘ ਵਾਹਨ . ਖਾਰਵੇਲ ਨੂੰ ਕਸ਼ਮੀਰ ਅਤੇ ਗੰਧਾਰ ( 10 )