________________
ਵਿਚ ਮਥੁਰਾ ਤੋਂ ਲੈ ਕੇ ਗੰਧਾਰ ਤਕ ਦਾ ਸਾਰਾ ਪ੍ਰਦੇਸ਼ ਸ਼ਾਮਲ ਸੀ । ਗੰਧਾਰੇ ਵਿਚ ਕਸ਼ਮੀਰ ਦਾ ਇਲਾਕਾ ਸ਼ਾਮਲ ਸੀ । ਆਵੱਸ਼ਕ ਚੂਰਣੀ ਵਿਚ ਭਗਵਾਨ ਮਹਾਵੀਰ ਦੀ ਤਪੱਸਿਆ ਦਾ ਵਰਨਣ ਤਾਂ ਆਇਆ ਹੈ, ਪਿੰਡਾਂ, ਸ਼ਹਿਰਾਂ ਦੇ ਨਾਂ ਵੀ ਆਏ ਹਨ । ਘਟਨਾਵਾਂ ਹਨ ਪਰ ਦੇਸ਼ਾਂ ਦਾ ਕੋਈ ਵਰਨਣ ਨਹੀਂ । ਉਦਾਹਰਣ ਪਖੋਂ ਸਵੇਵਿਕਾ ਨਗਰੀ ਕੇਕਯ ਦੇਸ਼ ਦੀ ਰਾਜਧਾਨੀ ਸੀ । ਜੋ ਸਾਰਾ ਪੰਜਾਬ ਵਿਚ ਹੈ ਉਸਦੇ ਅੱਧੇ ਹਿੱਸੇ ਵਿਚ ਸਾਧੂ ਘੁਮ ਸਕਦੇ ਹਨ | ਪਰ ਅੱਧਾ ਹਿੱਸਾ ਮਾਸਾਹਾਰੀਆਂ ਮਨੁੱਖਾਂ ਦਾ ਹੋਣ ਕਰਕੇ ਸਾਧੂ ਉਧਰ ਨਹੀਂ ਜਾਂਦੇ ਸਨ । ਉਦਾਹਰਣ ਪੱਖ ਭਗਵਾਨ ਮਹਾਵੀਰ ਦੱਖਣੀ ਬਚਾਲਾ ਅਤੇ ਉਤਰੀ ਬਚਾਲਾ ਵਿਥੇ ਕਨਖਲ ਆਸ਼ਰਮ ਵਿਖੇ ਪਹੁੰਚਣ ਦਾ ਜਿਕਰ ਹੈ । ਕਨਖਲ ਨਾਂ ਦਾ ਇੱਕ ਹਿੱਸਾ ਹਰਿਦਵਾਰ ਵਿਖੇ ਅੱਜ ਵੀ ਹੈ । ਇਥੇ ਭਗਵਾਨ ਮਹਾਵੀਰ ਨੇ ਚੰਡ
ਸ਼ਿਕਾ ਨਾਂ ਦੇ ਨਾਗ ਨੂੰ ਧਰਮ ਉਪਦੇਸ਼ ਦਿੱਤਾ ਸੀ । ਉਸ ਤੋਂ ਬਾਅਦ ਭਗਵਾਨ ਮਹਾਵੀਰ ਨੇ ਗੰਗਾ ਨਦੀ ਪਾਰ ਕਰਕੇ ਪੰਡਰੀਕ ਸਨੀਵੇਸ਼ ਪਹੁੰਚੇ । ਬੜੇ ਦੁੱਖ ਦੀ ਗੱਲ ਹੈ ਕਿ ਜਦੋਂ ਸਾਰੇ ਵਿਦਵਾਨ ਵਰਤਮਾਨ ਥਾਨੇਸ਼ਵਰ ਨੂੰ ਪੁਰਾਤਨ ਸਥੂਨਾ ਮੰਨਦੇ ਹਨ । ਜੈਨ ਵਿਦਵਾਨ ਇਹ ਕਿਉਂ ਨਹੀਂ ਮੰਨਦੇ । ਇਸ ਇਲਾਕੇ ਵਿਚ 9 ਤੋਂ 12 ਸਦੀ ਦੇ ਸਮੇਂ ਦੀਆਂ ਜੈਨ ਮਰਤੀਆਂ ਮਿਲਦੀਆਂ ਹਨ । ਕਿ ਇਹ ਸੰਭਵ ਨਹੀਂ ਕਿ ਭਗਵਾਨ ਮਹਾਵੀਰ ਗੰਗਾ ਨਦੀ ਪਾਰ ਕਰਕੇ ਵਰਤਮਾਨ ਥਾਨੇਸ਼ਵਰ ਪਹੁੰਚੇ ਹੋਣ । ਕਿਉਂਕਿ ਗੰਗਾ ਨਦੀ ਆਪਣਾ ਰਸਤਾ ਬਦਲਦੀ ਰਹੀ ਹੈ । ਫੇਰ ਵੀ ਅਸੀਂ ਇਸ ਘਟਨਾ ਦਾ ਨਿਰਣਾ ਵਿਦਵਾਨਾਂ ਤੇ ਛੱਡਦੇ ਹਾਂ, ਘਟਨਾ ਇਸ ਪ੍ਰਕਾਰ ਹੈ ।
ਚੰਡਕੋਸ਼ਿਕ ਨਾਗ ਨੂੰ ਗਿਆਨ ਦੇ ਕੇ ਕਨਖਲ ਤੋਂ ਭਗਵਾਨ ਮਹਾਵੀਰ ਉੱਤਰਬਾਚਾਲ ਪਧਾਰੇ । ਇਥੋਂ ਸਵੇਵਿਕਾ · ਪੁਰਾਤਨ ਸਿਆਲਕੋਟ) ਵਿਖੇ · 15 ਦਿਨ ਦਾ ਵਰਤ ਖੁੱਲਿਆ । ਉਥੋਂ ਦੇ ਰਾਜਾ ਦੇਸੀ ਨੇ ਭਗਵਾਨ ਮਹਾਵੀਰ ਦਾ ਸਵਾਗਤ ਕੀਤਾ । ਫੇਰ ਸੁਰਭੀ ਪਰ ਪਧਾਰੇ ਗਏ ।
ਸੁਰਭੀ ਪੁਰ ਤੋਂ ਭਗਵਾਨ ਗੰਗਾ ਨਦੀ ਪਾਰ ਕਰਣ ਲਈ ਬੈਠੇ । ਸਿੱਧਦੱਤ ਦੀ ਕਿਸ਼ਤੀ ਸੀ। ਉਸ ਸਮੇਂ ਭਿਆਨਕ ਤੂਫਾਨ ਆਇਆ । ਪਰ ਸਾਰੇ ਯਾਤਰੀ ਭਗਵਾਨ ਮਹਾਵੀਰ ਦੀ ਕਿਰਪਾ ਨਾਲ ਕਿਨਾਰੇ ਤੇ ਲਗ ਗਏ ।
ਕਿਸ਼ਤੀ ਤੋਂ ਉਤਰ ਕੇ ਉਹ ਥੁਨਾਕ ਸਨੀਵੇਸ਼ (ਥਾਨੇਸ਼ਵਰ) ਪੈਦਲ ਰੇਤ ਤੇ ਚਲਦੇ ਹੋਏ ਪਹੁੰਚੇ । ਰਾਹ ਵਿਚ ਗੰਗਾ ਦੀ ਰੇਤ ਫੈਲੀ ਹੋਈ ਸੀ । ਉਸ ਰੇਤ ਤੇ ਭਗਵਾਨ ਮਹਾਵੀਰ ਦੇ ਪੈਰਾਂ ਦੇ ਚਿੰਨ੍ਹ ਵੇਖ ਕੇ, ਇਕ ਪੁਸ਼ਯ ਨਾਂ ਦਾ ਜੋਤਸ਼ੀ ਪੈੜਾਂ ਦੇ ਪਿੱਛੇ ਹੋ ਗਿਆ । ਉਸ ਨੇ ਸੋਚਿਆ ਇਹ ਕੋਈ ਚੱਕਰਵਰਤੀ ਹੈ। ਮੁਸੀਬਤ ਕਾਰਣ ਘੁੰਮ ਰਿਹਾ ਹੈ । ਮੈਨੂੰ ਇਸਦੀ ਸੇਵਾ ਕਰਨੀ ਚਾਹੀਦੀ ਹੈ । ਜਦ ਇਹ ਰਾਜਾ ਬਣੇਗਾ , ਮੇਰੀ ਜਰੂਰ ਮਦਦ
(5)