________________
ਕਰੇਗਾ । ਜਦ ਉਹ ਭਗਵਾਨ ਮਹਾਵੀਰ ਕੋਲ ਪੁਜਾ, ਤਾਂ ਉਸਨੂੰ ਆਪਣਾ ਜੋਤਸ਼ ਸ਼ਾਸਤਰ ਝੂਠਾ ਜਾਪਣ ਲਗਾ । ਪਰ ਸਵਰਗ ਦੇ ਰਾਜੇ ਇੰਦਰ ਉਸਨੂੰ ਧਰਮ ਵਿਚ ਸਥਾਪਿਤ ਕੀਤਾ । ਇਸ ਤੋਂ ਬਾਅਦ ਭਗਵਾਨ ਮਹਾਵੀਰ ਰਾਜਹਿ ਪੁਜ ਗਏ ।
ਵਿਸ਼ਲੇਸ਼ਨ
ਭਗਵਾਨ ਮਹਾਵੀਰ ਪਹਿਲਾਂ ਕਨਖਲ ਪਧਾਰੇ ਸਨ । ਫੇਰ ਉਤਪਥ ਰਾਹੀਂ ਸਿਆਲਕੋਟ ਪੁਜੇ । ਰਾਹ ਵਿਚ ਕਿਸੇ ਪਿੰਡ ਜਾਂ ਘਟਨਾ ਦਾ ਵਰਨਣ ਨਹੀਂ । ਉਨਾਂ ਅਪਣੇ ਭਗਤ ਨਾਗ ਲੈਣ ਤੋਂ ਭਿੱਖਿਆ ਲਈ । ਉਨ੍ਹਾਂ ਦੀ ਵਾਪਸੀ ਫੇਰ ਇਸੇ ਰਸਤੇ ਤੋਂ ਹੋਈ ਹੋਵੇਗੀ । ਫੇਰ ਹਸਤਨਾਪੁਰ ਦੇ ਆਸ ਪਾਸ ਕਿਸੇ ਸੁਰਭੀ ਪਰ ਨਗਰ ਵਿਚ ਪਹੁੰਚੇ ਹੋਣਗੇ । ਕਿਉਂਕਿ ਇਨ੍ਹਾਂ ਦੋਹਾਂ ਦਾ ਪੁਰਾਤੱਤਵ ਵਾਲਿਆਂ ਨੂੰ ਪਤਾ ਨਹੀਂ। ਸਿਆਲਕੋਟ ਨੂੰ ਬੁਧ ਸ੍ਰੀ ਥਾਂ ਵਿਚ ਸਾਂਕਲ ਆਖਿਆ ਗਿਆ ਹੈ । ਜੈਨ ਲੋਕ ਇਸ ਨੂੰ ਸਵੇਤਾਂਵਿਕਾ ਆਖਦੇ ਹਨ । ਇਹ ਕੇਕਯ ਦੇਸ਼ ਦੀ ਰਾਜਧਾਨੀ ਸੀ । ਇਸ ਦਾ ਅੱਧਾ ਹਿੱਸਾ ਆਰਿਆ (ਸਰੇਸ਼ਟ) ਲੋਕਾਂ ਦਾ ਅਤੇ ਅਧਾ ਅਨਾਰਿਆ (ਅਭਿਆ) ਸੀ । ਮਹਾਰਿਸ਼ੀ ਪਾਣਿਨੀ ਨੇ ਕੇਕਯ ਜਨਪਦ ਦੀ ਹੱਦ ਇਸ ਤਰਾਂ ਦੱਸੀ ਹੈ । ਜੇਹਲਮ, ਸਾਹਪੁਰ ਅਤੇ ਗੁਜਰਾਤ ਜਿਲੇ ਪੁਰਾਤਨ ਕੰਕਯ ਦੇਸ਼ ਵਿਚ ਸ਼ਾਮਲ ਸਨ । (ਵੇਖ ਪਾਨਣੀਕਾਲੀਨ ਭਾਰਤ ਪੰਨਾ 51-67) ਕੁਝ ਵਿਦਵਾਨ ਨੇਪਾਲ ਦੀ ਹੱਦ ਤੇ ਸੀਤਾ ਮੜੀ ਨੂੰ ਸਵੇਤਾਂਵਿਕਾ ਮੰਨਦੇ ਹਨ ਪਰ ਇਹ ਵਿਦੇਹ ਦੇਸ਼ ਵਿਚ ਹੈ । ਕਰੂ ਦੇਸ਼ ਵਾਰੇ ਮਹਾਭਾਰਤ ਦੇ ਬਣ ਪਰਵ ਅਤੇ ਗਿਆਤਾ ਧਰਮ ਜੈਨ ਸ਼ਾਸਤਰ) ਵਿਚ ਇਸ ਪ੍ਰਕਾਰ ਆਖਿਆ ਗਿਆ ਹੈ । ਸਰਸਵਤੀ ਅਤੇ ਦਰਿਸ਼ਵਤੀ, ਇਸ ਦੀ ਉੱਤਰੀ ਸੀਮਾ ਵਿਚ ਸਾਰਾ ਹਰਿਆਣਾ, ਦਿੱਲੀ ਆ ਜਾਂਦੇ ਹਨ | ਇਸ ਦੀ ਰਾਜਧਾਨੀ ਹਸਤਨਾਪੁਰ ਸੀ । ਅਚਾਰਿਆ ਜਿਨਪ੍ਰਭ ਸੂਰੀ ਨੇ ਹਸਤਨਾਪੁਰ ਨੂੰ ਗੰਗਾ ਦੇ ਕਿਨਾਰੇ ਕਿਹਾ ਹੈ । ਅਜ ਕਲ ਗੰਗਾ ਨਦੀ ਹਸਤਨਾਪੁਰ ਤੋਂ ਕੁਝ ਮੀਲ ਦੂਰੀ ਤੇ , ਬਹਿ ਰਹੀ ਹੈ । ਗੰਗਾ ਨਦੀ ਨੇ ਹਸਤਨਾਪੁਰ ਨੂੰ ਕਈ ਵਾਰ ਤਬਾਹ ਕੀਤਾ ਹੈ । ਹੁਣ ਵੀ ਹਮਨਾ ਪੂਰ ਜੰਗਲ ਅਤੇ ਸਰਦ ਰੁੱਤ ਦਾ ਇਲਾਕਾ ਹੈ ।
ਦੂਸਰੇ ਜੈਨ ਗਰੰਥਾਂ ਵਿਚ ਸ਼ਹਿਰਾਂ ਦੀ ਆਪਸੀ ਦੂਰੀ ਦਾ ਵਰਨਣ ਵੀ ਨਹੀਂ ਹੈ. 1 ਇਸੇ ਕਾਰਣ ਸਵੇਤਾਂਵਿਕਾ ਕਨਖਲ ਅਤੇ ਸੁਰਭੀ ਪੁਰ ਦੀ ਠੀਕ ਪਹਿਚਾਣ ਨਹੀਂ ਹੋਈ । ਹਾਂ ਬੁਣਾਕ, ਅੱਜ ਕਲ ਦਾ ਥਾਨੇਸਰ ਜਿਲਾ ਕੁਰੂਖੇਤਰ ਹੈ ।. ...
' ਇਨ੍ਹਾਂ ਸਾਰੀਆਂ ਗੱਲਾਂ ਤੋਂ ਸਿੱਧ ਹੈ ਕਿ ਭਗਵਾਨ ਮਹਾਵੀਰ ਅਪਣੀ ਤਪੱਸਿਆਂ ਦੇ ਦੂਸਰੇ ਸਾਲ ਸਿਆਲਕੋਟ ਅਤੇ ਕੁਰੂਖੇਤਰ ਪਧਾਰੇ ਸਨ । • ਇਹ ਗੱਲ ਆਵੱਸ਼ਕ ਚੂਰਣੀ ਤੇ ਨਿਯੁਕਤੀ ਦੇ ਵਰਨਣ ਤੋਂ ਸਿੱਧ ਹੈ । ਪੁਰਾਤੱਤਵ' ਦੇ ਚਿੰਨ੍ਹ ' ਇਸ ਇਲਾਕੇ ਵਿਚ
( 6 )