________________
ਭਗਵਾਨ ਪਰਸ਼ ਨਾਥ
ਭਗਵਾਨ ਪਾਰਸ਼ ਨਾਥ ਇਕ ਇਤਿਹਾਸਕ ਮਹਾਪੁਰਸ਼ ਹੋਏ ਹਨ । ਆਪ ਦਾ ਜਨਮ 777 ਈ. ਪੂ. ਨੂੰ ਬਨਾਰਸ ਦੇ ਰਾਜਾ ਅਸ਼ਵ ਸੈਨ ਅਤੇ ਰਾਣੀ ਵਾਮਾ ਦੇਵੀ ਦੇ ਘਰ ਹੋਇਆ । ਆਪ ਨੇ ਚਤੁਰਯਾਮ ਅਹਿੰਸਾ, ਸੱਚ, ਚੋਰੀ ਨਾ ਕਰਨਾ, ਇਸਤਰੀ ਭੋਗ, ਜਰੂਰਤ ਤੋਂ ਵਧ ਵਸਤਾਂ ਦੇ ਇਕੱਠ ਦਾ ਤਿਆਗ] ਦਾ ਉਪਦੇਸ਼ ਦਿੱਤਾ । ਜਦੋਂ ਕਿ ਭਗਵਾਨ ਮਹਾਵੀਰ ਨੇ ਆਖਰੀ ਵਰਤ ਨੂੰ ਅਪਰਿਗ੍ਰਹਿ ਤੇ ਬ੍ਰਹਮਚਰਯ ਵਿਚ ਵੱਖ ਕਰ ਦਿੱਤਾ। ਇਸ ਸਿਧਾਂਤ ਦਾ ਵਰਨਣ ਬੁਧ. ਖਾਂ ਅਤੇ ਜੈਨ ਸ੍ਰ ਥਾਂ ਵਿਚ ਭਰਿਆ ਪਿਆ ਹੈ । ਸੀ ਉਤਰਾਧਿਐਨ ਤਰ ਦਾ ਤਮ-ਕੇਸ਼ੀ ਅਧਿਐਨ ਭਗਵਾਨ ਪਾਰਸ਼ ਨਾਥ ਅਤੇ ਭਗਵਾਨ ਮਹਾਵੀਰ ਦੀ ਪ੍ਰੰਪਰਾ ਨੂੰ ਸਪਸ਼ਟ ਕਰਦਾ ਹੈ । ਜੈਨ ਥਾਂ ਵਿਚ ਮਹਾਤਮਾ ਬੁੱਧ ਦੇ ਇਸੇ ਪ੍ਰਪੰਰਾ ਵਿਚ ਸਾਧੂ ਬਣ ਕੇ ਛਡਣ ਦਾ ਵਰਨਣ ਮਿਲਦਾ ਹੈ ।
106) ਦਿਨ ਦੀ ਤਪੱਸਿਆ ਦੇ ਬਾਅਦ ਆਪ ਨੂੰ ਕੇਵਲ-ਗਿਆਨ ਪ੍ਰਾਪਤ ਹੋਇਆ। ਆਪ ਨੇ ਕਸ਼ਮੀਰ, ਗੰਧਾਰ, ਕਰੂ ਤੇ ਪਰੂ ਦੇਸ਼ਾਂ ਵਿਚ ਜੈਨ ਧਰਮ ਦਾ ਬਹੁਤ ਪ੍ਰਚਾਰ ਕੀਤਾ । ਆਪ ਦੇ ਮੁਕਤੀ, ਸਥਾਨ ਦਾ ਨਾਂ ਪਾਰਸ਼ ਨਾਥ ਹਿਲ ਹੈ । ਜੋ ਬਿਹਾਰ ਦੇ ਜਿਲਾ ਹਜਾਰੀ ਬਾਗ ਵਿਚ ਹੈ । ਜੈਨ ਧਰਮ ਦੇ 24 ਤੀਰਥੰਕਰਾਂ ਵਿਚੋਂ ਭਗਵਾਨ ਪਾਰਸ਼ ਨਾਥ ਦੇ ਮੰਦਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ । ਪੰਜਾਬ ਵਿਚ ਪੁਰਾਣੇ ਯਤੀ ਤਾਂ ਭਗਵਾਨ ਪਾਰਸ਼ ਨਾਥ ਅਤੇ ਉਨ੍ਹਾਂ ਦੇ ਸੇਵਕ ਯਕਸ਼ ਧਰਮੇਂਦਰ ਤੇ ਪਦਮਾਵਤੀ ਉਪਾਸਨਾ ਕਰਦੇ ਹਨ । ਪਾਰਸ਼ ਨਾਥ ਨੇ ਬਹੁਤ ਸੁਤੰਤਰ ਸਾਹਿਤ ਰਚਿਆ ਹੈ । ਜੋ ਕਿ 14 ਪੂਰਵ ਅਖਵਾਉਂਦੇ ਸਨ ।
ਭਗਵਾਨ ਮਹਾਵੀਰ
ਅੰਤਮ ਤੀਰਥੰਕਰ ਭਗਵਾਨ ਮਹਾਵੀਰ ਦਾ ਜਨਮ ਵੈਸ਼ਾਲੀ ਖੱਤਰੀ ਕੰਡ ਨਾਮ ਦੇ ਰਾਜਾ ਸਿਧਾਰਥ ਅਤੇ ਰਾਣੀ ਤ੍ਰਿਸ਼ਲਾ ਦੇ ਘਰ ਈ. ਪੂ. 599 ਚੇਤ ਸੁਦੀ 13 ਨੂੰ ਹੋਇਆ । ਆਪ ਦਾ ਨਿਰਵਾਨ 527 ਈ. ਪੂ. ਪਾਵਾਂ (ਬਿਹਾਰ) ਵਿਚ ਹੋਇਆ । ਆਪ ਨੇ 30 ਸਾਲ ਦੀ ਉਮਰ ਵਿਚ ਸੰਸਾਰਿਕ ਸੁੱਖਾਂ ਨੂੰ ਤੁਛ ਸਮਝ ਕੇ 12ਨੂੰ ਸਾਲ ਤਪੱਸਵੀਂ ਜੀਵਨ ਹਿਣ ਕੀਤਾ । ਆਪਦੀ ਤਪੱਸਿਆ ਵਾਰੇ ਪੁਰਾਤਨ ਕਹਾਵਤ ਹੈ “ਸਾਰੇ ਤੀਰਥੰਕਰਾਂ ਦੀ ਤਪੱਸਿਆ ਇਕ ਪਾਸੇ ਹੈ ਅਤੇ ਇਕੱਲੇ ਮਹਾਵੀਰ ਦੀ ਇਕ ਪਾਸੇ ? ਤਪੱਸਿਆ ਵੇਲੇ ਭਗਵਾਨ ਮਹਾਵੀਰ ਦੋ ਵਾਰ ਪੁਰਾਤਨ ਪੰਜਾਬ ਵਿਚ ਮੇ ਸਨ । ਇਸ ਵਾਰ ਸਾਨੂੰ ਆਵੱਸ਼ਕ ਚੂਰਣੀ, ਤੇ ਨਿਯੁਕਤੀ ਨਾਂ ਦੇ ਪ੍ਰਸਿੱਧ ਗਰੰਥਾਂ ਵਿਚੋਂ ਕੁਝ ਸਹਾਇਤਾ ਲੈਣੀ ਪਵੇਗੀ । ਭਗਵਾਨ ਮਹਾਵੀਰ ਸਮੇਂ ਇਸ ਦੇਸ਼ ਦਾ ਨਾਂ ਉੱਤਰਪਥ ਸੀ । ਉਸ