________________
ਭਗਵਾਨ ਨੇਮੀ ਨਾਥ, ਭਗਵਾਨ ਮੁਨੀ ਵਰਤ ਅਤੇ ਭਗਵਾਨ ਮਹਾਵੀਰ ਸਵਾਮੀ ਨੂੰ ਛਡ ਕੇ, ਸਾਰੇ ਤੀਰਥੰਕਰਾਂ ਦਾ ਜਨਮ ਸਥਾਨ ਉੱਤਰ ਭਾਰਤ (U. P.) ਹੈ । ਸਾਰੇ ਤੀਰਥੰਕਰ ਅਤੇ ਉਨ੍ਹਾਂ ਦੇ ਚੇਲਿਆਂ ਨੇ ਦੇਸ਼ ਵਿਦੇਸ਼ ਵਿਚ ਧਰਮ ਪ੍ਰਚਾਰ ਕੀਤਾ । ਪਰ ਕੁਝ ਪ੍ਰਮੁਖ ਤੀਰਥੰਕਰ ਅਜੇਹੇ ਹਨ ਜਿਨ੍ਹਾਂ ਦਾ ਕਾਫੀ ਸੰਬੰਧ ਪੁਰਾਣੇ ਪੰਜਾਬ ਨਾਲ ਰਿਹਾ।
ਇਨਾਂ ਪ੍ਰਮੁੱਖ ਤੀਰਥੰਕਰਾਂ ਵਿਚ ਭਗਵਾਨ ਰਿਸ਼ਵ ਦੇਵ, ਭਗਵਾਨ ਸ਼ਾਂਤੀ ਨਾਬ, ਭਗਵਾਨ ਕੁੰਧੂ ਨਾਬ, ਭਗਵਾਨ ਅਰ ਨਾਬ, ਭਗਵਾਨ ਨੇਮੀ ਨਾਬ, ਭਗਵਾਨ ਪਾਰਸ ਨਾਥ ਅਤੇ ਭਗਵਾਨ ਮਹਾਵੀਰ ਦੇ ਨਾਂ ਪ੍ਰਸਿੱਧ ਹਨ । ਜਿਨ੍ਹਾਂ ਅਪਣੇ ਜੀਵਨ ਦਾ ਕਾਫੀ ਭਾਗ ਇਨ੍ਹਾਂ ਇਲਾਕਿਆਂ ਵਿਚ ਧਰਮ ਪ੍ਰਚਾਰ ਕਰਦੇ ਗੁਜਾਰਿਆ , ,
ਭਗਵਾਨ ਵਿਸ਼ਵ ਦੇਵ
ਜੈਨ ਧਰਮ ਦੇ ਪਹਿਲੇ ਤੀਰਥੰਕਰ ਭਗਵਾਨ ਵਿਸ਼ਵ ਦੇਵ ਦਾ ਜਨਮ ਅਯੋਧਿਆਂ ਨਗਰੀ ਵਿਖੇ ਮਹਾਰਾਜਾ ਨਾਭੀ ਅਤੇ ਰਾਣੀ ਮਰੂ ਦੇਵੀ ਦੇ ਘਰ ਹੋਇਆ । ਆਪ ਦੇ ਭਰਤ ਆਦਿ 100 ਪੁਤਰ ਸਨ । ਜਦ ਭਗਵਾਨ ਸਾਧੂ ਬਨਣ ਲਗੇ , ਤਾਂ ਅਪਨੇ ਅਪਣਾ ਸਾਰਾ ਰਾਜ ਇਨ੍ਹਾਂ ਪੁਤਰਾ ਵਿਚ ਵੰਡ ਦਿਤਾ। ਵੱਡਾ ਪੁੱਤਰ ਭੱਰਤ, ਚਕਰਵਰਤੀ ਬਨਣ ਦੀ ਇੱਛਾ ਰਖਦਾ ਸੀ । ਉਸਨੇ ਅਪਣੇ ਛੋਟੇ ਭਰਾਵਾਂ ਨੂੰ , ਅਧੀਨਗੀ ਸਵੀਕਾਰ ਕਰਨ ਲਈ ਆਖਿਆ । ਇਕੱਲੇ ਬਾਹੁਬਲੀ ਨੂੰ ਛੱਡ ਕੇ ਸਾਰੇ ਭਰਾਵਾਂ ਨੇ ਸੰਸਾਰ ਨੂੰ ਠੋਕਰ ਮਾਰ ਕੇ ਭਗਵਾਨ ਰਿਸ਼ਵਦੇਵ ਪਾਸ ਸਾਧੂ ਦੀਖਿਆ ਗ੍ਰਹਿਣ ਕਰ ਲਈ । ਉਸ ਸਮੇਂ ਬਾਹੂਵਲੀ: ਗੰਧਾਰ ਦੇਸ਼ ਦੇ ਰਾਜਾ ਸਨ। ਜਿਸ ਦੀ ਰਾਜਧਾਨੀ ਤਕਸ਼ਿਲਾ ਸੀ । ਬਾਹੁਵਲੀ ਨੂੰ ਅਪਣੀ ਸੁਤੰਤਰਤਾ, ਦੇਸ਼ ੜਿ ਕਰਤੱਵ, ਅਤੇ ਅਪਣੀ ਬਹਾਦਰੀ ਤੇ ਮਾਨ ਸੀ । ਉਨ੍ਹਾਂ ਸੱਤਾ ਦੇ ਨਸ਼ੇ ਵਿਚ ਡੂਬੇ ਭਰਤ ਦੀ ਲੜਾਈ ਦੀ ਧਮਕੀ ਸਵੀਕਾਰ ਕਰ ਲਈ । ਦੋਵਾਂ ਪਾਸਿਆਂ ਦੀਆਂ ਫੌਜਾਂ ਤਕਸ਼ਿਲਾ ਦੇ ਮੈਦਾਨ ਵਿਚ ਆ ਗਈਆਂ । ਪਰ ਸਿਆਨੇ ਮੰਤਰੀਆਂ ਨੇ ਸੋਚਿਆ “ਆਪਸੀ ਭਰਾਵਾਂ ਦੀ ਲੜਾਈ ਵਿਚ ਫਾਲਤੂ ਖੂਨ ਬਹਾਉਣਾ ਬੇਅਰਥ ਹੈ, ਦੋਵੇਂ ਆਪਸ ਵਿਚ ਲੜ ਲੈਣ ਜੋ ਵੀ ਬਹਾਦੁਰ ਹੋਵੇਗਾ, ਉਹ ਚੱਕਰਵਰਤੀ ਬਣ ਜਾਵੇਗਾ । ਦੋਹਾਂ ਭਰਾਵਾਂ ਦੀ ਲੜਾਈ ਵਿਚ ਜਿੱਤ ਬਾਹਵਲੀ ਦੀ ਹੋਈ । ਪਰ ਭਰਤ ਨੇ ਧੋਖੇ ਨਾਲ ਬਾਹਵਲੀ ਤੇ ਚੱਕਰਵਰਤੀ ਦਾ ਚੱਕਰ ਚਲਾਇਆ, ਜੋ ਬੇਕਾਰ ਸਿੱਧ ਹੋ ਗਿਆ । ਭਰਤ ਦੀ ਇਸ ਹਰਕਤ ਨੇ ਬਾਹੁਵਲੀ ਦਾ ਮਨ ਬਦਲ ਦਿੱਤਾ । ਉਨ੍ਹਾਂ ਸੱਚੀ. ਸੁਤੰਤਰਤਾ ਲਈ ਤਪੱਸਿਆ ਕਰਨੀ ਸ਼ੁਰੂ ਕਰ ਦਿੱਤੀ । ਇਹ ਉਹ ਆਤਮਿਕ ਸਵੇਰਾਜ ਸੀ, ਜਿਸ ਨੂੰ ਕਿਸੇ ਵੈਰੀ ਦਾ ਖਤਰਾਂ ਨਹੀਂ ਸੀ। ਉਨ੍ਹਾਂ ਲੰਬੀ ਤਪੱਸਿਆ. ਬਾਦ , ਕੇਵਲ ਗਿਆਨ ਹਾਸਲ ਕੀਤਾ :ਧਰਮ ਪ੍ਰਚਾਰ ਦੌਰਾਨ ਆਪ ਕਸ਼ਮੀਰ, ਪੰਜਾਬ ਅਤੇ ਦਖਣ ਭਾਰਤ ਤੱਕ ਘੁੰਮੇਂ। ਜੈਨ ਧਰਮ ਅਨੁਬਾਰੇ ਪਹਿਲਾਂ ਮੁਕਤੀ ਪਾਉਣ ਵਾਲਾ ਪੰਜਾਬ ਦਾ ਰਾਜਾ ਬਹੁਵਲੀ ਸੀਂ
( 2 )