________________
ਜੈਨ ਧਰਮ ਤੇ ਪੰਪਰਾ
ਜੈਨ ਧਰਮ ਸੰਸਾਰ ਦੇ ਪੁਰਾਤਨ ਧਰਮਾਂ ਵਿਚੋਂ ਇਕ ਹੈ । ਜਰਮਨ ਵਿਦਵਾਨ ਡਾ. ਹਰਮਨ ਜੈਕੋਬੀ ਦੇ ਸ਼ਬਦਾਂ ਅਨੁਸਾਰ “ਜੈਨ ਧਰਮ ਇਕ ਸੁਤੰਤਰ ਧਰਮ ਹੈ ਇਹ ਕਿਸੇ ਹੋਰ ਧਰਮ ਦੀ ਨਕਲ ਨਹੀਂ ।”
ਜੈਨ ਧਰਮ ਅਨੁਸਾਰ ਜੰਨ ਧਰਮ ਹੀ ਸ੍ਰਿਸ਼ਟੀ ਦਾ ਆਦਿ ਧਰਮ ਹੈ । ਜੈਨ ਧਰਮ ਵਿਚ 24 ਧਰਮ ਸੰਸਥਾਪਕਾਂ [ਤੀਰਥੰਕਰਾਂ] ਦੀ ਪ੍ਰੰਪਰਾ ਹੈ, ਜੋ ਜੰਬੂ ਦੀਪ ਦੇ ਭਾਰਤਵਰਸ਼ ਵਿਚ ਪ੍ਰਚਲਿਤ ਹੈ ਪਰ ਸ੍ਰਿਸ਼ਟੀ ਦੇ ਹੋਰ ਕਈ ਹਿੱਸੇ ਹਨ, ਜਿਨ੍ਹਾਂ ਨੂੰ ਜੈਨ ਸ਼ਾਸਤਰਾਂ ਵਿਚ ਮਹਾਵਿਦੇਹ ਆਖਿਆ ਗਿਆ ਹੈ, ਇਨ੍ਹਾਂ ਹਿੱਸਿਆਂ ਵਿਚ ਹਮੇਸ਼ਾ ਸਤਿਯੁਗ ਵਰਗਾ ਸਮਾਂ ਰਹਿੰਦਾ ਹੈ । ਇਥੇ ਹਮੇਸ਼ਾ ਤੀਰਥੰਕਰ ਘੁੰਮਦੇ ਰਹਿੰਦੇ ਹਨ ਪਰ ਭਾਰਤ ਦੇਸ਼ ਵਿਚ ਤੀਰਥੰਕਰਾਂ ਦੀ ਪ੍ਰੰਪਰਾ ਕੁਝ ਸਮੇਂ ਲਈ ਟੁਟ ਜਾਂਦੀ ਹੈ । ਪਰ ਭੈੜਾ [ਯੁਗ] ਵੀਤ ਜਾਣ ਤੇ ਫੇਰ ਤੀਰਥੰਕਰ ਜਨਮ ਲੈਂਦੇ ਹਨ ।
ਤੀਰਥੰਕਰ ਹਿੰਦੂ ਧਰਮ ਦੀ ਤਰ੍ਹਾਂ ਰੱਬ ਜਾਂ ਕਿਸੇ ਦੇਵਤੇ ਦਾ ਅਵਤਾਰ ਨਹੀਂ ਹੁੰਦੇ। ਇਹ ਵੀ ਸਾਧਾਰਣ ਮਨੁੱਖਾਂ ਦੀ ਤਰ੍ਹਾਂ ਸ਼ੁਭ [ਤੀਰਥੰਕਰ ਯੋਗ] ਕਰਮਾਂ ਰਾਹੀਂ ਇਹ ਪਦਵੀ ਹਾਂਸਲ ਕਰਦੇ ਹਨ । ਤੀਰਥੰਕਰ ਹਮੇਸ਼ਾ ਖੱਤਰੀ ਕੁਲ ਵਿਚ ਜਨਮ ਲੈਂਦੇ ਹਨ । ਤੀਰਥੰਕਰ ਜਨਮ ਤੋਂ ਤਿੰਨ ਗਿਆਨ ਦੇ ਧਾਰਕ ਹੁੰਦੇ ਹਨ, ਜਦ ਕਿ ਆਮ ਮਨੁੱਖ ਦੇ ਗਿਆਨ ਦੇ ਧਾਰਕ ਹੁੰਦੇ ਹਨ ।
ਅੱਜ ਤੋਂ 2500 ਸਾਲ ਪਹਿਲਾਂ ਜੈਨ ਧਰਮ ਦੇ ਆਖਰੀ ਤੀਰਥੰਕਰ ਭਗਵਾਨ ਵਰਧਮਾਨ ਮਹਾਵੀਰ ਸਨ । ਭਗਵਾਨ ਮਹਾਵੀਰ ਤੋਂ 250 ਸਾਲ ਪਹਿਲਾਂ ਬਨਾਰਸ ਦੇ ਰਾਜਾ ਅਸ਼ਵ ਸੇਨ ਰਾਣੀ ਵਾਮਾ ਦੇ ਸਪੁੱਤਰ ਭਗਵਾਨ ਪਾਰਸ਼ ਨਾਥ ਇਕ ਇਤਿਹਾਸਿਕ ਪੁਰਸ਼ ਮੰਨੇ ਜਾਂਦੇ ਹਨ । ਆਪ ਦੀ ਉਮਰ 100 ਸਾਲ ਸੀ।
ਜੈਨ ਧਰਮ ਦੇ ਪਹਿਲੇ ਤੀਰਥੰਕਰ ਭਗਵਾਨ ਰਿਸ਼ਵ ਦੇਵ ਸਨ ਜਿਨ੍ਹਾਂ ਦਾ ਵਰਨਣ ਵੇਦਾਂ, ਉਪਨਿਸ਼ਦਾਂ, ਪੁਰਾਣਾਂ ਵਿਚ ਕਿਸੇ ਨਾ ਕਿਸੇ ਰੂਪ ਵਿਚ ਮਿਲਦਾ ਹੈ । ਜੈਨ ਸ਼ਾਸਤਰਾਂ ਵਿਚ ਸਾਰੇ ਤੀਰਥੰਕਰਾਂ ਦਾ ਜੀਵਨ ਵਿਸਥਾਰ ਨਾਲ ਮਿਲਦਾ ਹੈ । ਭਗਵਾਨ ਰਿਸ਼ਵ ਦੇਵ ਸ੍ਰਿਸ਼ਟੀ ਦੇ ਆਦਿ ਪੁਰਸ਼ ਮੰਨੇ ਜਾਂਦੇ ਹਨ । ਉਨ੍ਹਾਂ ਮਨੁੱਖਾਂ ਨੂੰ ਖੇਤੀ ਕਰਨਾ, ਲਿਖਣਾ ਅਤੇ ਹਥਿਆਰ ਬਨਾਉਣ ਦੀ ਸਿੱਖਿਆ ਦਿੱਤੀ । ਤੀਰਥੰਕਰਾਂ ਵਿਚ
ਇਨ੍ਹਾਂ
(1)