________________
ਬੜਾ ਇਤਿਹਾਸਕ ਮਤਭੇਦ ਪ੍ਰਾਚੀਨ ਪ੍ਰਾਕ੍ਰਿਤ ਅਰਧ ਮਾਗਧੀ ਜੈਨ ਸ੍ਰੀ ਥਾਂ ਨੂੰ ਮਾਨਤਾ ਨਾ ਪ੍ਰਦਾਨ ਕਰਕੇ ਪੁਰਾਣੇ ਅਚਾਰਿਆਂ ਦੇ ਰਚੇ ਗ ਥਾਂ ਨੂੰ ਮਾਨਤਾ ਦੇਣਾ ਹੈ । ਇਨ੍ਹਾਂ ਗ ਥਾਂ ਦੀ ਭਾਸ਼ਾ ਸੰਸਕ੍ਰਿਤ, ਅਪਭਰੰਸ਼ ਅਤੇ ਸ਼ੋਰਸ਼ੇਨੀ ਪ੍ਰਾਕ੍ਰਿਤ ਹੈ । ਇਨ੍ਹਾਂ ਗ ਥਾਂ ਵਿਚ ਹਰ ਵਿਸ਼ੇ ਨਾਲ ਸੰਬੰਧਿਤ ਥ ਹਨ । ਪਰ ਦਿਵਰ, ਸ਼ਵੇਤਾਂਬਰ ਥਾਂ ਦੇ ਨਾਵਾਂ ਨੂੰ ਹੀ ਮਾਨਤਾ ਦਿੰਦੇ ਹਨ । ਪ੍ਰਸਿਧ ਦਿਗੰਵਰ ਗ ਥਕਾਰ ਹਨ
(1) ਦ ਕੰਦ ਅਚਾਰਿਆ, (2) ਸਮੱਤ ਭਦਰ । (3) ਪੁਸ਼ਪ ਦੰਤ (4) ਗੁਣਭੱਦਰ, (5) ਸਕਲ ਕੀਤੀ ।
ਧਰਮ ਪ੍ਰਚਾਰਕ-ਪੰਜਾਬ ਵਿੱਚ ਧਰਮ ਪ੍ਰਚਾਰ ਕਰਨ ਵਾਲੇ ਮੁਨੀਆਂ ਦੀ ਗਿਣਤੀ ਬਹੁਤ ਘੱਟ ਹੈ। ਉਸਦਾ ਮੁੱਖ ਕਾਰਣ ਹੈ ਪੰਜਾਬ ਦਾ ਭੋਜਨ । ਫੇਰ ਵੀ ਦਿਗੰਵਰ ਜੈਨ ਗ ਥਾਂ ਵਿਚ ਪੰਜਾਬ, ਕਸ਼ਮੀਰ, ਸਿੰਧ ਅਤੇ ਦਿੱਲੀ ਦਾ ਬਹੁਤ ਵਰਨਣ ਹੈ । ਵਰਤਮਾਨ ਪੰਜਾਬ, ਹਰਿਆਨਾ ਵਿਚ ਕਾਫੀ ਦਿਗੰਵਰ ਜੈਨ ਹਨ । ਦਿਗੰਵਰ ਧਰਮ ਦਾ ਪ੍ਰਮੁੱਖ ਅਧਾਰ ਰਹੇ ਹਨ । (1) ਭਟਾਰਕ, (2) ਆਮ ਪ੍ਰਚਾਰਕ । ।
ਦਿਗੰਵਰ ਜੈਨ ਗ ਥਾਂ ਅਨੁਸਾਰ ਭਗਵਾਨ ਮਹਾਵੀਰ ਨੇ ਪੰਜਾਬ, ਸਿੰਧ, ਗੰਧਾਰ, ਕਸ਼ਮੀਰ ਅਤੇ ਬਲੱਖ ਆਦਿ ਖੇਤਰਾਂ ਵਿਚ ਧਰਮ ਪ੍ਰਚਾਰ ਕੀਤਾ ਸੀ। ਹਿੰਦੂ ਪਦਮ ਪੁਰਾਣ ਵਿਚ ਇਕ ਦਿਗੰਵਰ ਜੈਨ ਮੁਨੀ ਦੀ ਜਮਣ ਨਾਲ ਧਾਰਮਿਕ ਚਰਚਾ ਦਾ ਜਿਕਰ ਹੈ । ਯੂਨਾਨੀ ਵਿਦਵਾਨ ਨੀ ਕਾਲਨਸ (ਕਲਿਆਨ) ਦਾ ਬਹੁਤ ਸਤਿਕਾਰ ਕਰਦੇ ਸਨ, ਜਿਸਨੂੰ ਸਿਕੰਦਰ ਆਪਣੇ ਨਾਲ ਲੈ ਗਿਆ ਸੀ ।
ਪੰਜਾਬ ਨਾਲ ਸੰਬੰਧਿਤ ਇਕ ਸਿਲਾਲੇਖ ਮਣ ਬੇਲਗੋਲਾ (ਕਰਨਾਟਕ) ਵਿਚ ਹੈ ਜਿਸ ਵਿਚ ਅਚਾਰਿਆ ਸਮਤਭਦਰ ਸਮਾਂ ਈ. ਪੂਰਵ ਦੂਸਰੀ ਸਦੀ ਆਖਦਾ ਹੈ “ਪਹਿਲਾਂ ਮੈਂ ਪਾਟਲੀ ਪੁੱਤਰ (ਪਟਨੇ) ਵਿਖੇ ਸ਼ਾਸਤਰ ਆਰਥ (ਧਾਰਮਿਕ ਵਹਿਸ) ਵਿਚ ਨਾਦ ਬਜਾਇਆ। ਫੇਰ ਮਾਲਵਾ ਸਿੰਧ ਅਤੇ ਠੰਕ (ਅਟੱਕ ਪੰਜਾਬ), ਕਾਂਚੀਪੁਰ ਅਤੇ ਵਿਦਿਸ਼ਾ (ਭਿਲਸ ਮੱਧ ਪ੍ਰਦੇਸ਼ ਵਿੱਚ ਸ਼ਾਸਤਰ ਅਰਥ ਕਰਦਾ ਇਥੇ ਕਰਨਾਟਕ ਆ ਗਿਆ ਹਾਂ ਜਿਥੇ ਵਿਦਿਆ ਧਾਰਨ ਕਰਨ ਵਾਲੇ ਯੋਧਿਆਂ ਦੀ ਭੀੜ ਹੈ : ਹੇ ਰਾਜਨ ! ਮੈਂ ਧਾਰਮਿਕ ਚਰਚਾ ਕਰਨ ਦਾ ਇਛੱਕ ਹਾਂ । ਮੈਂ ਵਿਖਾਉਣਾ ਚਾਹੁੰਦਾ ਹਾਂ , ਕਿ ਇਸ ਭੀੜ ਵਿੱਚ ਸ਼ੇਰ ਕਿਵੇਂ ਸਦਾ ਹੈ ।
ਉਪਰੋਕਤ ਅਚਾਰਿਆ ਦਿਗੰਵਰ ਵਿਚ ਹੀ ਨਹੀਂ ਸ਼ਵੇਤਾਂਵਰਾਂ ਵਿਚ ਵੀ ਆਦਰ ਨਾਲ ਸਤਿਕਾਰੇ ਜਾਂਦੇ ਹਨ । ਆਪਨੇ ਸੰਸਕ੍ਰਿਤ ਅਤੇ ਪ੍ਰਕ੍ਰਿਤ ਵਿਚ ਅਨੇਕਾਂ ਗ ਥਾਂ ਦੇ ਲੇਖ ਲਿਖੇ ਸਨ । ਆਪ ਰਾਜੇ ਦੇ ਪੁੱਤਰ ਸਨ । ਆਪ ਦਾ ਪਹਿਲਾ ਨਾਂ ਸਾਂਡੀਵਰਮਨ ਸੀ