________________
ਸ਼ਵੇਤਾਂਬਰ ਥਾਂ ਵਿਚ ਅਚਾਰਿਆ ਸ਼ਿਵ ਕੋਟੀ ਦਾ ਜਨਮ ਸਥਾਨ ਮਝਦਾ ਹੈ । ਆਪਦਾ ਪ੍ਰਚਾਰ ਖੇਤਰ ਸਾਰਾ ਰਾਜਸਥਾਨ, ਸਿੰਧ ਅਤੇ ਪੰਜਾਬ ਦਾ ਕੁੱਝ ਹਿੱਸਾ ਸੀ । ਵਿ: ਸੰ: 783 ਵਿੱਚ ਲਿਖੇ ਆਦਿ ਪੁਰਾਣ ਵਿਚ ਪੰਜਾਬ ਦੇ ਕੁੱਝ ਹਿਸਿਆਂ ਦਾ ਜਿਕਰ ਆਇਆ ਹੈ ਜੋ ਪਾਤੰਜਲੀ ਰਾਹੀ ਦੱਸੀ, ਭਾਰਤ ਦੀ ਭੂਗੋਲਿਕ ਸਥਿਤੀ ਨਾਲ ਮਿਲਦਾ ਹੈ ।
ਪੰਜਾਬ ਦੇ ਕੁੱਝ ਹਿੱਸੇ ।
(1) ਆਰਠ (ਅਟਕ ਦੇ ਕੋਲ ਦਰਿਆ ਸਿੰਧ ਦਾ ਇਲਾਕਾ (2) ਉਨੀਕਰ (ਸੈਰਕੋਟ ਜਿਲਾ ਝੰਗ, (3) ਕੰਬੋਜ (ਰਾਮਪੁਰ, ਰਾਜੌਰੀ), (4) ਕੁਰ, ਥਾਨੇਸਰ, ਹਿਸਾਰ ਤੇ ਮੇਰਠ ਜਿਲੇ), (5) ਕੇਕਯ (ਵਿਆਸ ਤੇ ਸਤਲੁਜ ਦੇ ਵਿੱਚ ਕਾਰਲਾ ਹਿਸਾ, ਜਿਸ ਵਿਚ ਸਾਹਪੁਰ ਗੁਜਰਾਤ ਤੇ ਜੇਹਲਮ ਜਿਲੇ ਆਉਂਦੇ ਹਨ । (6) ਗੰਧਾਰ (ਕਸ਼ਮੀਰ, ਪੰਜਾਬ ਦਾ ਕੁੱਝ ਹਿੱਸਾ, (7) ਭਦਰ--- (ਰਾਵੀ, ਜੇਹਲਮ ਦੇ ਨਜਦੀਕ ਗੁਜਰਾਂਵਾਲੇ ਦਾ ਇਲਾਕਾ, (8) ਬਾਲਹਿਲ (ਵਿਆਸ ਅਤੇ ਸਤਲੁਜ ਵਿਚਕਾਰ, ਸਿੰਧ ਪਾਰ ਉੱਤਰ ਪਛਮ ਦਾ ਇਲਾਕਾ (9) ਸਿੰਧ (ਸਿੰਧ, ਰਾਜਸਥਾਨ ਅਤੇ ਵਰਤਮਾਨ ਪੰਜਾਬ ਦਾ ਕੁੱਝ ਭਾਗ, (10) ਸੋਵਿਰ (ਸਿੰਧ ਪਾਰ ਭਰਾ)
ਇਸ ਭੂਗੋਲਿਕ ਸਥਿਤੀ ਅਨੁਸਾਰ ਦਿਗੰਵਰ ਫਿਰਕਾ ਉਸ ਸਮੇਂ ਤੱਕ ਸਾਰੇ ਭਾਰਤ ਵਿੱਚ ਫੈਲ ਚੁੱਕਾ ਸੀ। ਪੰਜਾਬ ਇਕ ਪੁਰਾਤਨ ਜਾਤੀ ਦੇ ਅਗਰਵਾਲ ਨੇ ਵਿਕਰਮ ਸੰ: 77 ਨੂੰ ਲਹਿਤਾ ਅਚਾਰਿਆ ਤੋਂ ਅਗਰੋਹਾ ਜਾਂ ਆਗਰੇ ਵਿਖੇ ਜੈਨ ਧਰਮ ਗ੍ਰਹਿਣ ਕੀਤਾ । ਅੱਜ ਵੀ ਦਿਗੰਵਰ ਜ਼ੋਨਾਂ ਵਿਚ ਇਸ ਜਾਤੀ ਦੀ ਗਿਣਤੀ ਪ੍ਰਮੁੱਖ ਹੈ।
ਵਿ: ਸ 9ਵੀਂ ਸਦ ਵਿਚ ਹੋਣ ਵਾਲੇ ਇਕ ਹੋਰ ਪ੍ਰਸਿਧ ਵਿਦਵਾਨ ਸਨ, ਪੁਸ਼ਪਦੰਤ । ਜੋ ਅਪਭਰੰਸ ਭਾਸ਼ਾ ਦੇ ਮਹਾਨ ਲੇਖਕ ਤੇ ਕਵੀ ਸਨ । ਉਨ੍ਹਾਂ ਜਸ਼ਹੂਰ ਚਰਿਉ ਨਾਂ ਦੇ ਰ ਥਾਂ ਵਿਚ ਪੰਜਾਬ ਦੇ ਦਰਿਆਵਾਂ ਅਤੇ ਸ਼ਹਿਰਾਂ ਦਾ ਜਿਕਰ ਕੀਤਾ ਹੈ (ਵੇਖੋ ਜਸਹੁਰ ਚਰਿਊ ਦੀ ਭੂਮੀਕਾ ਭਾਰਤੀ ਗਿਆਨ ਪੀਠ ਦਿਲੀ) ।
ਵਿ: ਸੰ: 10 ਸਦੀ ਵਿੱਚ ਗੁਣਧਰ ਕੀਰਤੀ ' ਨਾਂ ਦੇ ਅਚਾਰਿਆਂ ਰਾਹੀਂ ਹਿਸਾਰ · ਆਦਿ ਖੇਤਰਾਂ ਵਿਚ ਧਰਮ ਪ੍ਰਚਾਰ ਮਿਲਦਾ ਹੈ । . ਵਿ. ਸੰ. 11 ਸਦੀ ਵਿਚ ਗੁਣਕਾਰ ਸੇਂਨ ਦੇ ਚੇਲੇ ਅਚਾਰਿਆ ਮਹ ਸੇਨ ਹੋਏ । ਆਪ ਸੰਸਕ੍ਰਿਤ ਦੇ ਮਹਾਨ ਲੇਖਕ ਸਨ ਆਪਨੇ ਪਰ ਧੁਨ ਚਾਰਿਤਰ ਦੀ ਰਚਨਾ ਕੀਤੀ ।
ਸੰ: 1212 ਵਿਚ ਕਵਿ ਸ਼ੀਧਰ ਪੈਦਾ ਹੋਏ । ਆਪਦੇ ਪਿਤਾ ਬੱਧ ਗੋਹਾ ਅਤੇ ਮਾਤਾ ਵਿਹਾ ਦੇਵੀ ਸੀ । ਆਪਨੇ ਪੰਜਾਬ, ਸਿੰਧ ਤੋਂ ਛੁੱਟ ਨੇਪਾਲ, ਉਤਰਪ੍ਰਦੇਸ਼ ਧਰਮ ਪ੍ਰਚਾਰ ਕੀਤਾ ਆਪਦੇ ਦੋ ਅਣਛਪੇ ਸ੍ਰੀ ਥ ਮਿਲਦੇ ਹਨ ।