________________
ਇਕ ਚੇਲਾ ਜੀਵਨ ਦਸਿਆ ਜਾਂਦਾ ਹੈ । ਆਪ ਦਾ ਜਨਮ ਮਾਲੇਰ ਕੋਟਲੇ ਵਿਖੇ ਹੋਇਆ । ਕਵਿ ਨੇ ਛੋਟੀਆਂ ਵੱਡੀਆਂ ਤਕਰੀਬਨ 172 ਰਚਨਾਵਾਂ ਕੀਤੀਆਂ ਹਨ ਜਿਨ੍ਹਾਂ ਵਿਚੋਂ 12 ਮਾਮਾ (ਨੇਮ ਗ਼ਜ਼ਲ) ਭਕਤੀ ਕਲਪ ਦਰੁਮ, ਚੌਵੀਸੀ- ਮਸ਼ਹੂਰ ਹੈ । ਆਪ ਨੇ ਅਚਾਰੀਆ ਵਿਜੈ ਨੰਦ ਦਾ ਇਤਹਾਸਕ ਚਾਤਰ ਵੀ ਲਿਖਿਆ ਹੈ : ਆਪ ਦੇ ਤਿੰਨ ਗ ਥ ਮਾਲੇਰਕੋਟਲਾ ਨਿਵਾਸੀ ਪੰਜਾਬੀ, ਹਿੰਦੀ, ਉਰਦੂ ਦੇ ਪ੍ਰਸਿਧ ਲੇਖਕ ਤੇ ਕਵਿ ਡਾ: ਨਰੇਸ਼ ਪੰਜਾਬ ਯੂਨੀਵਰਸਟੀ ਨੇ ਥੜੀ ਮੇਹਨਤ ਨਾਲ ਛਪਵਾਏ ਹਨ । ਮਾਲੇਰ ਕੋਟਲੇ ਦੇ ਆਮ ਲੋਕਾਂ ਨੂੰ ਸ਼੍ਰੀ ਚੰਦੂ ਲਾਲ ਦੇ ਭਜਨ ਯਾਦ ਹਨ । ਬਹੁਤ ਸਾਰੇ ਜੈਨ ਮੁਨੀਆਂ ਨੇ ਚੰਦੂ ਲਾਲ ਦੇ ਭਜਨਾਂ ਦਾ ਸੰਗ੍ਰਹਿ ਕੀਤਾ ਹੈ । ਆਪ ਅੱਖਾਂ ਤੋਂ ਅੰਨ੍ਹੇ ਹੋਣ ਦੇ ਬਾਵਜੂਦ ਹਰ ਪੂਜਾ ਤਿਸ਼ਠਾ ਵਿਚ ਹਿੱਸਾ ਲੈਂਦੇ ਸਨ ।
ਡਾ: ਸ਼ੀ ਬਨਾਰਸੀ ਦਾਸ ਜੀ ਜੈਨ ਆਪ ਦਾ ਜਨਮ ਲੁਧਿਆਣੇ ਦੇ ਇਕ ਸੰਪੰਨ ਪਰਿਵਾਰ ਵਿਚ ਹੋਇਆ । ਆਪ ਨੂੰ ਬਚਪਨ ਵਿਚ ਹੀ ਜੈਨ ਸਾਧੂ ਸਾਧਵੀਆਂ ਦੇ ਸਤਿਸੰਗ ਦਾ ਅਵਸਰ ਪ੍ਰਾਪਤ ਹੋਇਆ ! ਐਮ. ਏ. ਕਰਨ ਪਿੱਛੋਂ ਪੀ.ਐਚ. ਡੀ. ਲਈ ਆਪ ਇੰਗਲੈਂਡ ਚਲੇ ਗਏ । ਉਥੇ ਆਪ ਦਾ ਜੀਵਨ ਭਾਰਤੀ ਸੰਸਕ੍ਰਿਤੀ ਵਿਚ ਰੰਗਿਆ ਹੋਇਆ ਸੀ। ਵਿਦੇਸ਼ ਵਿਚ ਰਹਿੰਦੇ ਹੋਏ ਆਪ ਸ਼ੁਧ ਸ਼ਾਕਾਹਾਰੀ ਰਹੇ । ਅਪਣਾ ਖਾਣਾ ਆਪ ਬਨਾਉਣਾ, ਭਾਰਤੀ ਕਪੜਿਆਂ ਵਿਚ ' ਰਹਿਣਾ, ਦੇਸ਼ ਪ੍ਰਤਿ ਅਤੇ ਸਮਾਜ ਪ੍ਰਤਿ ਕਰਤਵ ਦਾ ਆਪ ਨੂੰ ਹਮੇਸ਼ਾ ਧਿਆਨ ਰਿਹਾ ।
ਆਪ ਨੇ ਲਾਹੌਰ ਓਰੀਐਂਟਲ ਕਾਲਜ ਵਿਚ ਫੈਸਰ ਵਜੋਂ ਨੌਕਰੀ ਸ਼ੁਰੂ ਕੀਤੀ । ਆਪ ਨੇ ਪੰਜਾਬ ਯੂਨੀਵਰਸਟੀ ਲਾਹੌਰ ਜੈਨ ਹੱਥਲਿਖਤ ਭੰਡਾਰ ਦੀ ਸੂਚੀ ਤਿਆਰ ਕੀਤੀ। ਇਸ ਤੋਂ ਛੁੱਟ ਆਪ ਨੇ ਪ੍ਰਾਕ੍ਰਿਤ ਭਾਸ਼ਾ ਲਿਖਣ ਵਾਲਿਆਂ ਲਈ ਕਈ ਕਿਤਾਬਾਂ ਤਿਆਰ ਕੀਤੀਆਂ ।
ਡਾ: ਐਲ. ਐਮ. ਜੋਸ਼ੀ ਡਾ: ਜੋਸ਼ੀ ਦਾ ਜਨਮ ਜ਼ਿਲਾ ਗੋਰਖਪੁਰ ਦੇ ਕਰੀਬ ਇਕ ਪਿੰਡ ਵਿਚ ਹੋਇਆ । ਆਪ ਨੇ ਪਾਲੀ ਅਤੇ ਪੁਰਾਤਨ ਇਤਹਾਸ ਵਿਚ ਐਮ. ਏ. ਪਾਸ ਕੀਤੀ। ਫਿਰ ਆਪ ਨੇ ਬੁੱਧ ਦਰਸ਼ਨ ਦਾ ਅਧਿਐਨ ਕੀਤਾ। ਆਪ ਨੂੰ ਬੁੱਧ ਦਰਸ਼ਨ ਤੇ ਕੰਮ ਕਰਨ ਕਾਰਣ ਪੀ.-ਐਚ. ਡੀ. ਡਿਗਰੀ ਹਾਸਲ ਹੋਈ । ਆਪ ਨੇ ਅਮੈਰਿਕਾ ਵਿਚ ਅਧਿਆਪਨ ਦਾ ਕੰਮ ਸ਼ੁਰੂ ਕੀਤਾ !
(204 )