________________
ਸ਼੍ਰੀ ਸ਼ਾਂਤੀ ਲਾਲ ਜੀ ਨਾਹਰ
ਆਪ ਹੋਸ਼ਿਆਰ ਪੁਰ ਦੇ ਰਹਿਣ ਵਾਲੇ ਹਨ । ਆਪ ਨੇ ਕਾਂਗੜੇ ਤੀਰਥ ਦੀ ਸੇਵਾ ਕਰਕੇ ਪੰਜਾਬ ਦਾ ਨਾਂ ਉੱਚਾ ਕੀਤਾ ਹੈ । ਆਪ ਨੇ ਕਾਂਗੜੇ ਤੀਰਥ ਦਾ ਇਤਹਾਸ ਵੀ ਲਿਖਿਆ ਜੋ ਕਿ ਮਾਲੇਰ ਕੋਟਲੇ ਦੇ ਲਾਲਾ ਮੀਰੀ ਮਲ ਜੈਨ ਵਲੋਂ ਛਪਾਇਆ ਗਿਆ । ਛੋਟੀ ਜੇਹੀ ਪੁਸਤਕ ਆਪ ਦੀ ਵਿਦਵਾਨਝਾ ਨੂੰ ਜ਼ਾਹਰ ਕਰਦੀ ਹੈ ।
ਪੰ: ਹੀਰਾ ਲਾਲ ਦੁਗੜ
ਆਪ ਸ਼੍ਰੀ ਦੀਨਾ ਨਾਥ ਦੁਗੜ ਦੇ ਸਪੁੱਤਰ ਹਨ । ਪਾਕਿਸਤਾਨ ਤੋਂ ਬਾਅਦ ਦਿੱਲੀ ਰਹਿ ਰਹੇ ਹਨ। ਆਪਨੇ ਗੁਰੂਕੁਲ ਗੁਜਰਾਂਵਾਲੇ ਵਾਲੇ ਦੀ ਬਹੁਤ ਸੇਵਾ ਕੀਤੀ। ਆਪ ਸ਼ਾਸਤਰਾਂ ਦੇ ਗਿਆਨ ਤੋਂ ਛੁਟ ਵਿਆਕਰਨ, ਮੰਤਰ ਸ਼ਾਸਤਰ, ਜੋਤਿਸ਼ ਦੇ ਮਹਾਨ ਵਿਦਵਾਨ ਹਨ । ਸਾਧੂ ਸਾਧਵੀਆਂ ਨੂੰ ਸ਼ਾਸਤਰ ਬੜੇ ਪਿਆਰ ਨਾਲ ਪੜ੍ਹਾਉਂਦੇ ਹਨ । ਆਪ ਨੇ ਜੈਨ ਧਰਮ ਦੇ ਭਿੰਨ ਭਿੰਨ ਵਿਸ਼ਿਆਂ ਤੇ 33 ਗ੍ਰੰਥ ਹਿੰਦੀ ਭਾਸ਼ਾ ਵਿਚ ਲਿਖੇ ਹਨ । ਆਪ ਦੇ ਕੁਝ ਸੁਤੰਤਰ ਲੇਖ ਪਤ੍ਰਿਕਾਵਾਂ ਵਿਚ ਛਪਦੇ ਰਹਿੰਦੇ ਹਨ । ਅਜ ਕਲ ਆਪ ਜੌਨ ਮੰਤਰ ਸ਼ਾਸਤਰ 20 ਭਾਗਾਂ ਵਿਚ ਛਪਵਾ ਰਹੇ ਹਨ । ਇਨ੍ਹਾਂ ਵਿਚੋਂ 2 ਭਾਗ ਸਾਹਮਣੇ ਆ ਚੁੱਕੇ ਹਨ । ਆਪ ਦਾ ਪ੍ਰਸਿੱਧ ਗ੍ਰੰਥ ‘ਮੱਧ ਏਸ਼ੀਆ ਔਰ ਪੰਜਾਬ ਮੇਂ ਜੈਨ ਧਰਮ ਹੈ ਜਿਸ ਵਿਚ ਆਪ ਦੇ ਗਿਆਨ ਸਮੁੰਦਰ ਦਾ ਪਤਾ ਲਗਦਾ ਹੈ ।
ਕਵਿ ਸ਼੍ਰੀ ਖ਼ੁਸ਼ੀ ਰਾਮ ਦੁਗੜ
ਕਵਿ ਸ਼੍ਰੀ ਖੁਸ਼ੀ ਰਾਮ ਦੁਗੜ ਗੁਜਰਾਂਵਾਲੇ ਦੇ ਰਹਿਣ ਵਾਲੇ ਸਨ । ਆਪ ਅਚਾਰੀਆ ਵਿਜੈ ਨੰਦ ਦੇ ਪਰਮ ਭਗਤ ਸਨ । ਆਪ ਨੇ ਹਿੰਦੀ ਭਾਸ਼ਾ ਨੂੰ ਤਕਰੀਬਨ 25 ਗ੍ਰੰਥ ਪ੍ਰਦਾਨ ਕੀਤੇ ਹਨ। ਇਨ੍ਹਾਂ ਗ੍ਰੰਥਾਂ ਦਾ ਸਮਾਂ : 1927 ਤੋਂ ਲੈ ਕੇ 1957 ਤਕ ਦਾ ਹੈ।
ਜੈਨ ਕਵਿ ਸ਼੍ਰੀ ਚੰਦੂ ਲਾਲ ਜੀ
ਆਪ ਬ੍ਰਾਹਮਣ ਜਾਤੀ ਨਾਲ ਸੰਬੰਧਿਤ ਸਨ । ਆਪ ਨੇ ਅਨੇਕਾਂ ਹੀ ਕਵਿਤਾਵਾਂ, ਭਜਨ, ਬਾਰਹ ਮਾਸੇ ਲਿਖੇ ਹਨ ਪਰ ਦੁੱਖ ਦੀ ਗੱਲ ਹੈ ਇਨ੍ਹਾਂ ਦਾ ਸਹੀ ਢੰਗ ਨਾਲ ਸੰਗ੍ਰਹਿ ਨਹੀਂ ਹੋ ਸਕਿਆ। ਆਪ ਅਚਾਰੀਆ ਵਿਜੈ ਨੰਦ ਤੋਂ ਬਹੁਤ ਪ੍ਰਭਾਵਿਤ ਸਨ । ਆਪ ਦਾ
(203)