________________
ਕੁਝ ਪ੍ਰਸਿਧ ਪੰਜਾਬੀ ਜੈਨ ਲੇਖਕ ਇਸ ਅਧਿਐਨ ਵਿਚ ਅਸੀਂ ਪੰਜਾਬ ਨਾਲ ਸੰਬੰਧਿਤ ਪ੍ਰਸਿਧ ਹਿਸਥ ਜੈਨ ਲੇਖਕਾਂ ਕਵੀਆਂ, ਧਰਮ ਪ੍ਰਚਾਰਕਾਂ, ਸਮਾਜ ਸੁਧਾਰਕਾਂ, ਦੇਸ਼ ਭਗਤਾਂ ਅਤੇ ਵਿਦਿਆ ਪ੍ਰਾਰਕਾਂ ਦਾ ਵਰਨਣ ਕਰਾਂਗੇ ।
| ਭਾਵੇਂ ਯਤੀਆਂ ਨੇ ਕਾਫ਼ੀ ਮਾਤਰਾ ਵਿਚ ਸੁਤੰਤਰ ਸਾਹਿਤ ਰਚਿਆ ਹੈ ਪਰ ਉਹ ਪ੍ਰਕਾਸ਼ ਵਿਚ ਨਹੀਂ ਆ ਸਕਿਆ। ਸ੍ਰੀ ਹੀਰਾ ਲਾਲ ਜੀ ਦੁਗੜ ਨੇ ਅਪਣੀ ਪੁਸਤਕ ‘ਮਧ ਏਸ਼ੀਆ ਔਰ ਪੰਜਾਬ ਵਿਚ ਜੈਨ ਧਰਮ ਵਿਚ ਕੁੱਝ ਯਤੀਆਂ ਲੇਖਕਾਂ ਦੀਆਂ ਪੁਸਤਕਾਂ ਦੇ ਨਾਂ ਗਿਣਾਏ ਹਨ । ਅਸੀਂ ਉਨ੍ਹਾਂ ਮਹਾਨ ਯਤੀਆਂ ਦੇ ਨਾਂ ਹੀ ਦਰਜ ਕਰਦੇ ਹਾਂ ਜਿਨ੍ਹਾਂ ਪੰਜਾਬ ਦੀ ਧਰਤੀ ਤੇ ਬੈਠ ਕੇ ਸੰਸਕ੍ਰਿਤ, ਪ੍ਰਾਕ੍ਰਿਤ, ਅਪਸ਼ ਅਤੇ ਹਿੰਦੀ ਵਿਚ ਸਾਹਿਤ ਲਿਖਿਆ। ਉਨ੍ਹਾਂ ਵਿਚੋਂ ਬੜਗੱਡ ਦੇ ਮੁਨੀ ਮਾਲ ਯਤੀ ਸਿਧ ਹਨ ਜਿਨ੍ਹਾਂ ਸਰਸੇ (ਸਰਸਵਤੀ ਪੱਤਨ) ਵਿਖੇ 35 ਗੰਥ ਲਿਖੇ । ਆਪ ਦਾ ਸਮਾਂ ਵਿਕਰਮ ਸੰ 1ਵੀਂ ਸਦੀ ਦਾ ਹੈ । ਇਹ ਗੱਦੀ ਹਨੁਮਾਨ ਗੱਛ ਦੀ ਗੱਦੀ ਦੇ ਅਧੀਨ ਸੀ ।
ਯਤੀ ਮੇਘ ਨੇ ਫਗਵਾੜੇ ਵਿਖੇ ਸੰ: 19ਵੀਂ ਸਦੀ ਵਿਚ ਮੇਘ ਵਿਨੋਦ, ਮੇਘ ਮਾਲਾ, ਗੋਪੀ ਚੰਦ ਕਥਾ, ਦਾਨਸ਼ੀਲ ਤਪ ਭਾਵਨਾ, ਚੌਵੀਸੀ, ਪਿੰਗਲ ਸ਼ਾਸਤਰ, ਮੇਘ ਵਿਲਾਸ, ਮੇਘ ਮਹੂਰਤ ਤੋਂ ਛੁਟ ਹੋਰ ਬਹੁਤ ਥ ਲਿਖੇ । ਯਤੀਆਂ ਦਾ ਸੁਤੰਤਰ ਸਾਹਿਤ ਸਾਨੂੰ ਜ਼ਿਆਦਾ ਪ੍ਰਾਪਤ ਨਹੀਂ ਹੋ ਸਕਿਆ । ਮੁਨੀਆਂ ਅਤੇ ਸਾਧਵੀਆਂ ਰਾਹੀਂ ਲਿਖੇ ਸਾਹਿਤ ਦਾ ਵਰਨਣ ਅਸੀਂ ਆਧੁਨਿਕ ਕਾਲ ਵਿਚ ਕਰ ਦਿਤਾ ਹੈ । ਕੁਝ ਪੁਰਾਤਨ ਦਿਗੰਬਰ ਉਪਾਸਕਾਂ ਦਾ ਵਰਨਣ ਵੀ ਆ ਚੁਕਾ ਹੈ ।
ਉਪਾਸ਼ਕ ਜੈਨ ਕਵਿ ਸ਼ੀ ਹਰਜਸ ਰਾਏ ਜੀ
ਆਪ ਕਸੂਰ ਦੇ ਰਹਿਣ ਵਾਲੇ ਸਨ । ਆਪ ਦੇ ਮਾਤਾ ਪਿਤਾ ਬਾਰੇ ਕੋਈ ਜਾਨਕਾਰੀ ਨਹੀਂ ਮਿਲਦੀ । ਪੰਡਤ ਹੀਰਾ ਲਾਲ ਦੁਰੜ ਆਪ ਦੀਆਂ ਚਾਰ ਰਚਨਾਵਾਂ (1) ਗੁਰੂਗੁਣ ਰਤਨ ਮਾਲਾ {ਸੰ: 1864) (2) ਸੀਮੰਧਰ ਸਵਾਮੀ ਛੰਦ (1865) (3) ਦੇਵਧੀਦੇਵ ਰਚਨਾ (1865) (4) ਦੇਵ ਰਚਨਾ (387) । ਕਵਿ ਦਾ ਅਪਣਾ ਗੁਰ ਮੁਨੀ ਸ਼ੀ ਨਾਗਰ ਮਲ ਜਾਪਦਾ ਹੈ ਪਰ ਆਪ ਦੀਆਂ ਰਚਨਾਵਾਂ ਸਮੁਚੇ ਸ਼ਵੇਤਾਂਬਰ ਫ਼ਿਰਕੇ ਵਿਚ ਰਮਾਇਣ ਵਾਂਗ ਪੜੀਆਂ ਅਤੇ ਪਵਿਤਰ ਸਮਝੀਆਂ ਜਾਂਦੀਆਂ ਹਨ । ਘਰ ਵਿਚ ਰਹਿ ਕੇ ਅਜਹਾ ਗਿਆਨ ਹਾਸਲ ਕਰਨਾ ਚੈਨ ਕਵਿ ਹਰਜਸ ਰਾਏ ਦਾ ਕਮਾਲ ਸੀ। ਆਪ ਦੀ ਰਚਨਾ ਕਵਿਤਾ ਪਖ, ਭਾਸ਼ਾ ਪਖ, ਛੰਦ ਅਤੇ ਅਲੰਕਾਰ ਪਖੋਂ ਸੰਪੂਰਨ ਹਨ । ਇਹ ਆਪ ਦੇ ਮਹਾਨ ਸ਼ਾਸਤਰ ਗਿਆਨ ਦੇ ਦਰਸ਼ਨ ਵੀ ਕਰਾਉਂਦੀਆਂ ਹਨ ।
( 202 ),