________________
ਸੰਸਾਰ ਦੇ ਸਾਰੇ ਧਰਮਾਂ ਦਾ ਤੁਲਨਾਤਮਕ ਅਧਿਐਨ ਕਰਾਇਆ ਜਾਂਦਾ ਹੈ । ਇਥੋਂ ਇਕ ਅੰਗਰੇਜ਼ੀ ਰਸਾਲਾ ਵੀ ਨਿਕਲਦਾ ਹੈ ।
13 ਅਕਤੂਬਰ 1981 ਨੂੰ ਪਹਿਲੀ ਇੰਟਰਨੈਸ਼ਨਲ ਜੈਨ ਕਾਨਫ਼ਰੰਸ ਯੂ. ਐਨ. ਓ. ਪਲਾਜਾ ਵਿਖੇ ਹੋਈ। ਤੀਸਰੀ ਕਾਨਫ਼ਰੰਸ ਵਿਚ ਲੇਖਕਾਂ ਨੂੰ ਹਿੱਸਾ ਲੈਣ ਦਾ ਮੌਕਾ ਮਿੱਲਿਆ ਸੀ । ਅਚਾਰੀਆ ਸੁਸ਼ੀਲ ਕੁਮਾਰ ਸੰਸਾਰ ਦੇ ਪਹਿਲੇ ਧਾਰਮਿਕ ਨੇਤਾ ਹਨ ਜਿਨ੍ਹਾਂ ਨੂੰ ਯੂ. ਐਨ. ਓ. ਵਿਖੇ ਭਗਵਾਨ ਮਹਾਵੀਰ ਦੇ ਸੰਦੇਸ਼ ਸਾਰੀ ਦੁਨੀਆ ਨੂੰ ਸੁਨਾਉਣ ਦਾ ਮੌਕਾ ਮਿਲਿਆ। ਆਪ ਨੇ ਅਪਣੀਆਂ ਸਾਰੀਆਂ ਸੰਸਥਾਵਾਂ ਦੇ ਹੈਡ ਕੁਆਟਰ ਨਿਊ ਜਰੂਸੀ ਵਿਖੇ ਸਿਧਾਚਲ ਨਾਂ ਦੇ ਸਥਾਨ ਨੂੰ ਬਨਾਇਆ ਹੈ। ਵਿਦੇਸ਼ਾਂ ਵਿਚ ਆਪ ਅੰਗਰੇਜ਼ੀ ਵਿਚ ਹੀ ਬੋਲਦੇ ਹਨ । ਆਪ ਜੈਨ ਸਾਧੂ ਨਿਯਮ ਅਨੁਸਾਰ ਹਮੇਸ਼ਾ ਧਰਮ ਪ੍ਰਚਾਰ ਹਿਤ ਘੁੰਮਦੇ ਹਨ।
ਅਜ ਸੰਸਾਰ ਦੇ 10 ਲਖ਼ ਵਿਦੇਸ਼ੀ ਜੈਨੀ ਆਪ ਨੂੰ ਅਪਣਾ ਧਰਮ ' ਗੁਰੂ ਮੰਨਦੇ ਹਨ । ਅਜ ਦੁਨੀਆਂ ਦੇ ਨਕਸ਼ੇ ਤੇ ਜੋ ਜੈਨ ਧਰਮ ਹੈ ਉਸ ਦਾ ਸੋਹਰਾ ਇਸ ਪੰਜਾਬੀ ਸੰਤ ਨੂੰ ਹੀ ਹੈ । ਆਪ ਮਾਨ ਅਪਮਾਨ ਤੋਂ ਦੂਰ ਖੁਸ਼-3 ਬੀਅਤ ਸੰਤ ਹਨ । ਗ਼ਰੀਬਾਂ ਦੇ ਮਸੀਹਾ ਹਨ । ਜਾਤ ਪਾਤ, ਛੂਆਛੂਤ, ਦਹੇਜ, ਗਊ ਹੱਤਿਆ ਵਿਰੁਧ ਪ੍ਰਥਾ ਲਈ ਆਪ ਨੇ ਬੜੇ ਬੜੇ ਅੰਦੋਲਨਾਂ ਵਿਚ ਸਫਲਤਾ ਹਾਸਲ ਕੀਤੀ ਹੈ । ਆਪ 20ਵੀਂ ਸਦੀ ਦੇ ਅਚਾਰੀਆ ਹੇਮ ਚੰਦਰ ਹਨ । ਅਚਾਰੀਆ ਹੇਮਚੰਦਰ ਨੇ ਅਪਣਾ ਅਸਰ ਰਸੂਖ ਵਰਤੇ ਕੇ ਜੈਨ ਧਰਮ ਨੂੰ 18 ਦੇਸ਼ਾਂ ਵਿਚ ਫੈਲਾਇਆ ਸੀ । ਲੇਖਕਾਂ ਪ੍ਰਤਿਮਹਾਰਾਜ ਖਾਸ ਪ੍ਰੇਮ ਹੈ । ਇਸ ਦਾ ਪ੍ਰਮੁੱਖ ਕਾਰਣ ਸਾਡਾ ਸ਼ਹਿਰ ਹੈ ਜਿਸ ਦੇ ਗਲੀ ਮੁਹੱਲਿਆਂ ਵਿਚ ਆਪ ਦਾ ਬਚਪਨ ਬੀਤਿਆ । ਆਪ ਨੂੰ ਇਸ ਸ਼ਹਿਰ ਨਾਲ ਇਸ ਕਾਰਨ ਵੀ ਪਿਆਰ ਹੈ ਕਿ ਇਥੇ ਸ਼੍ਰੀ ਰੂਪ ਚੰਦ ਜੀ ਮਹਾਰਾਜ ਦਾ ਆਪ ਦੀ ਕ੍ਰਿਪਾ ਸਦਕਾ ਸਾਡੇ ਕਈ ਪੰਜਾਬੀ ਵਿਖ ਆਪ ਦੀ ਛਤਰ ਛਾਇਆ ਹੇਠ ਹੋਇਆ ਹੈ । ਵਿਦੇਸ਼ੀ ਜੈਨ ਭਗਤਾਂ ਨਾਲ ਸਾਡੀ ਵਾਕਫ਼ੀਅਤ ਹੋਈ ਹੈ।
ਦਾ
ਆਪ ਦੀ
ਘਰ ਹੈ । ਪ੍ਰਕਾਸ਼ਨਾਂ
ਦਾ ਵਿਮੋਚਨ ਦਿੱਲੀ
..
ਕ੍ਰਿਪਾ ਨਾਲ ਅਨੇਕਾਂ
ਧਰਮ ਕੀਰਤੀ ਜੀ,
ਦੇ
ਆਪਦੇ ਨਾਲ ਸ਼੍ਰੀ ਸੁਭਾਗ ਮੁਨੀ ਜੀ, ਸ੍ਰੀ ਅਮਰੇਂਦਰ ਮੁਨੀ, ਸ਼੍ਰੀ ਸ਼੍ਰੀ ਕਸਤੂਰ ਮੁਨੀ ਜੀ ਅਤੇ ਸ਼੍ਰੀ ਦਿਨੇਸ਼ ਮੁਨੀ ਜੀ ਵੀ ਵਿਦੇਸ਼ਾਂ ਵਿੱਚ ਆਪ ਨਾਲ ਧਰਮ ਪ੍ਰਚਾਰ ਕਰ ਰਹੇ ਹਨ । ਸਾਰੇ ਸਾਧੂ ਪੁਰਾਤਨ ਪੰਜਾਬ ਨਾਲ ਸੰਬੰਧਿਤ ਹਨ । ਆਪ ਧਰਮ ਪ੍ਰਚਾਰ ਵਿਚ ਕਈ ਹੋਰ ਭਾਰਤੀ ਜੈਨ ਯਤੀ ਆਪ ਦੀ ਮਦਦ ਕਰਦੇ ਹਨ । ਅਜ ਵਿਦੇਸ਼ਾਂ ਵਿਚ ਅਨੇਕਾਂ ਜੈਨ ਧਰਮ ਨਾਲ ਸੰਬੰਧਿਤ ਆਸ਼ਰਮ, ਮੰਦਰ, ਦਾਦਾਵਾੜੀਆਂ ਆਪ ਦੀ ਪਰਣਾ ਨਾਲ ਸਥਾਪਿਤ ਹੋ ਚੁਕੀਆਂ ਹਨ । ਆਪ ਅਤੇ ਆਪ ਦੇ ਸਾਥੀਆਂ ਦਾ ਜੌਨ ਸੰਸਾਰ ਪ੍ਰਤਿ ਖਾਸ ਉਪਕਾਰ ਹੈ । ਰਾਜੀਵ ਲੌਂਗੋਵਾਲ ਸਮਝੌਤੇ ਦੇ ਵਿਚ ਪ੍ਰਮੁਖ ਹਿੱਸਾ ਪੌਣ ਖ਼ਾਤਰ ਲੌਂਗੋਵਾਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
( 196 )