________________
ਨਵ ਤੇਰਾਪੰਥ ਦੇ ਕੁਝ ਮਸ਼ਹੂਰ ਧਰਮ ਪ੍ਰਚਾਚਕ ਸਾਧੂ ਸਾਧਵੀ
ਸੰਘ ਪ੍ਰਮੁਖ ਸੀ ਚੰਦਨ ਮਲ ਜੀ
, ਆਪ ਭਾਰਤੀ ਭਾਸ਼ਾਵਾਂ ਦੇ ਪ੍ਰਮੁੱਖ ਜਾਨਕਾਰ ਜੈਨ ਸੰਤ , ਹਨ | ਆਪ ਮਹਾਨ ਕਵੀ , ਲੇਖਕੇ ਅਤੇ ਧਰਮ-ਪ੍ਰਚਾਰਕ ਹਨ । ਜੈਨ ਧਰਮ ਵਿਚ ਦੋ ਹੀ ਚੰਦਨ ਮੁਨੀ ਹਨ ਇਕ . ਸਥਾਨਕ ਵਾਸੀ ਅਤੇ ਇਕ ਨਵ ਤੇਰਾਪੰਥ ਛਿਰਕੇ ਦੇ ਮੁੱਖ ਦੋਵਾਂ ਹੀ ਚੰਗੇ ਕਵਿ ਹਨ 1 : – | ਅੱਜ ਤੋਂ ਤਕਰੀਬਨ 58 ਸਾਲ ਪਹਿਲਾਂ 9 ਸਾਲ ਦੀ ਉਮਰ ਵਿਚ ਅਪਣੇ ਬੜੇ ਭਰਾ ਸ੍ਰੀ ਧਨਰਾਜ ਅਤੇ ਭੈਣ ਦੀਪਾ ਜੀ ਨਾਲ ਅਚਾਰੀਆ ਕਾਲੂ ਗਣੀ ਕੋਲ ਸਾਧੂ ਬਣੇ । ਆਪ ਦੇ ਪਿਤਾ ਸ੍ਰੀ ਕੇਵਲ ਚੰਦ (ਬਾਲਕ ਵਿਚ ਮੁਨੀ ਸਿਰਸਾ ਦੇ ਰਹਿਣ ਵਾਲੇ । ਸਨ | ਅੱਜ ਸ਼ਵੇਤਾਂਬਰ ਤੇਰਾਪੰਥ ਦਾ ਪ੍ਰਚਾਰ ਕਰਨ ਵਾਲਿਆਂ ਵਿਚ ਆਪ ਦਾ ਨਾਂ ਪ੍ਰਮੁਖ ਹੈ । ਆਪ ਨੇ ਪੰਜਾਬ ਦੀਆਂ ਮੰਡੀਆਂ ਵਿਚ ਨਵੇਂ : ਜੈਨ ਬਨਾਏ । ਕੁਝ ਸਮਾਂ ਪਹਿਲਾਂ । ਆਪ ਅਚਾਰੀਆ ਸ਼੍ਰੀ ਤੁਲਸੀ ਜੀ ਮਹਾਰਾਜ ਨਾਲ ਵਿਚਾਰਕ ਮਤਭੇਦ ਹੋਣ ਕਾਰਨ ਅਲਗ ਹੋ ਗਏ ।
ਆਪ ਨੇ ਸੰਸਕ੍ਰਿਤ, ਹਿੰਦੀ, ਪ੍ਰਾਕ੍ਰਿਤ, ਗੁਜਰਾਤੀ, ਪੰਜਾਬੀ ਭਾਸ਼ਾਵਾਂ ਵਿਚ ਅਨੇਕਾਂ ਹੀ ਪੁਸਤਕਾਂ ਲਿਖੀਆਂ ਹਨ, ਜਿਨ੍ਹਾਂ ਵਿਚੋਂ ਅਜ ਤਕ 21 ਛਪ ਚੁੱਕੀਆਂ ਹਨ । ਆਪ ਅਜ ਕਲ ਨਵੀਂ ਤੌਰਾ ਪੰਥ ਦੇ ਸੰਘ ਪ੍ਰਮੁੱਖ ਹਨ ਜੋ ਕਿ ਅਚਾਰੀਆਂ ਵਰਗਾ ਦਰਜਾ ਹੈ । ਆਪ ਮਹਾਨ ਕ੍ਰਾਂਤੀਕਾਰੀ ਸਮਾਜ ਸੁਧਾਰਕ ਅਤੇ ਸ਼ਾਸਤਰਾਂ ਦੇ ਜਾਨਕਾਰ ਸੰਤਾਂ ਵਿਚੋਂ ਇਕ ਹਨ । ਆਪ ਨੇ ਜੈਨ ਏਕਤਾ ਲਈ ਜੈਨ ਸੰਗਮ ਨਾਂ ਦੀ ਸੰਸਥਾ ਕਾਇਮ ਕੀਤੀ ਹੈ ।
ਤਸਵੀਂ ਸੀ ਧੰਨ ਰਾਜ ਜੀ ਮਹਾਂਰਾਜ
ਆਪ ਸ੍ਰੀ ਚੰਦਨ ਮਲ ਦੇ ਸਕੇ ਭਰਾ ਹਨ । ਆਪ 60 ਸਾਲ ਸਾਧੂ ਪੁਣੇ ਦੇ ਪੂਰੇ : ਕਰ ਚੁਕੇ ਹਨ । ਆਪ ਨੇ ਵੀ ਬੁਢਾਪੇ ਦੀ ਪਰਵਾਹ ਨਾ ਕਰਦੇ ਹੋਏ ਇਸ ਨਵੇਂ ਪੰਥ ਨੂੰ ਗ੍ਰਹਿਣ ਕੀਤਾ। ਆਪ ਵੀ ਅਨੇਕਾਂ ਭਾਸ਼ਾਵਾਂ ਦੇ ਜਾਣਕਾਰ, ਪ੍ਰਚਾਰਕ ਅਤੇ ਸਮਾਜਸੁਧਾਰਕ ਹਨ । ਆਪ ਦੀਆਂ ਭਿੰਨ ਭਿੰਨ ਭਾਸ਼ਾਵਾਂ ਅਤੇ ਵਿਸ਼ਿਆਂ ਤੇ 22 ਪੁਸਤਕਾਂ ਛਪ ਚੁਕੀਆਂ ਹਨ। ਕਈ ਪ੍ਰਕਾਸ਼ਨ ਅਧੀਨ ਹਨ । ਆਪ ਅਚਾਰੀਆ ਸ਼੍ਰੀ ਤੁਲਸੀ ਜੀ ਮਹਾਰਾਜ ਦੇ ਨਾਲ ਹੀ ਅਧਿਐਨ ਕਰਦੇ ਰਹੇ ਹਨ ।
( 197 :)