________________
ਆਪ ਦੀਆਂ ਯੋਗਤਾਵਾਂ ਤੋਂ ਖੁਸ਼ ਹੋ ਕੇ ਸਥਾਨਕ ਵਾਸੀ ਸਮਾਜ ਨੇ ਆਪ ਨੂੰ ਉਪਪ੍ਰਵਰਤਕ ਦੀ ਪਦਵੀ ਦਿੱਤੀ । ਆਪ ਚੰਗੇ ਕਵਿ, ਲੇਖਕ ਅਤੇ ਇਤਿਹਾਸਕਾਰ ਹਨ, ਆਪ ਦੀ ਯੋਗਤਾ ਆਪ ਰਾਹੀਂ ਲਿਖੀਆਂ ਪੁਸਤਕਾਂ ਜੈਨ ਧਰਮ ਅਤੇ ਜੈਨ ਧਰਮ ਦਾ ਇਤਿਹਾਸ ਹਨ । ਆਪ ਨੇ ਅੰਗਰੇਜ਼ੀ ਭਾਸ਼ਾ ਦਾ ਐਫ਼. ਏ. ਤਕ ਦਾ ਅਧਿਐਨ ਕੀਤਾ। ਇਸ ਤੋਂ ਛੋਟੇ ਆਪ ਨੇ ਸੰਸਕ੍ਰਿਤ, ਪ੍ਰਾਕ੍ਰਿਤ, ਗੁਜਰਾਤੀ, ਰਾਜਸਥਾਨੀ, ਅੰਗਰੇਜ਼ੀ ਭਾਸ਼ਾਵਾਂ ਦੇ ਸਾਹਿਤ ਦਾ ਡੂੰਘਾ ਅਧਿਐਨ ਕੀਤਾ ਹੈ । ਆਪ ਨੇ ਅਹਿੰਸਾ ਦੀ ਸਹੀ ਵਿਆਖਿਆ ਦੁਨੀਆ ਨੂੰ ਦਿਤੀ ਹੈ । ਲੱਖਾਂ ਵਿਰੋਧਾਂ ਦੇ ਬਾਵਜੂਦ ਆਪ ਨੇ ਜੈਨ ਧਰਮ ਦਾ ਪ੍ਰਚਾਰ ਮੱਧ ਪ੍ਰਦੇਸ਼, ਬਿਹਾਰ, ਬੰਗਾਲ, ਉੱਤਰ ਪ੍ਰਦੇਸ਼, ਰਾਜਸਥਾਨ, ਗੁਜਰਾਤ, ਤਾਮਿਲਨਾਡੂ ਤਕ ਕੀਤਾ।
ਆਪ ਨੇ ਗੁੜਗਾਉਂ ਵਿਖੇ ਡੂੰਘਾ ਮਾਤਾ ਦੇ ਮੰਦਰ ਅਤੇ ਹਜ਼ਾਰਾਂ ਸੂਰਾਂ ਦੀ ਬਲੀ ਬੰਦ ਕਰਵਾਈ । ਇਹ ਆਪ ਦੀ ਮਹਾਨ ਪ੍ਰੇਰਣਾ ਦਾ ਫਲ ਸੀ । ਮਨੁੱਖੀ ਭਾਈਚਾਰੇ ਅਤੇ ਅਹਿੰਸਾ ਦੇ ਸਿਧਾਂਤਾਂ ਨੂੰ ਅਸਲੀ ਰੂਪ ਦੇਨ ਲਈ ਆਪ ਨੇ ਵਿਸ਼ਵ ਧਰਮ ਸਮੇਲਨ ਨਾਂ ਦੀ ਸੰਸਥਾ ਕਾਇਮ ਕੀਤੀ । ਜਿਸ ਦੇ ਪਹਿਲੇ ਪ੍ਰਧਾਨ ਪ੍ਰਸਿੱਧ ਸੰਤ ਕ੍ਰਿਪਾਲ ਸਿੰਘ ਜੀ ਸਨ । ਅਜ ਕਲ ਇਹ ਸੰਸਥਾ 6 ਕਾਨਫਰੰਸਾਂ ਭਾਰਤ ਦੇ ਬੜੇ ਸ਼ਹਿਰਾਂ ਵਿਚ ਕਰ ਚੁਕੀ ਹੈ ਜਿਸ ਵਿਚ ਭਾਰਤ ਤੋਂ ਛੁਟ 40 ਦੇਸ਼ਾਂ ਦੇ ਨੁਮਾਇੰਦੇ ਹਿੱਸਾ ਲੈ ਚੁੱਕੇ ਹਨ । 1974 ਵਿਚ ਭਾਰਤ ਸਰਕਾਰ ਨੂੰ ਭਗਵਾਨ ਮਹਾਵੀਰ ਦੇ 2500 ਸਾਲਾ ਨਿਰਵਾਨ ਸ਼ਤਾਬਦੀ ਲਈ ਪ੍ਰਰਣਾ ਦੇਣ ਵਾਲੇ ਆਪ ਹੀ ਸਨ ! ਆਪ ਦੀ ਹਿਮਤ ਨਾਲ ਜੈਨ ਸਮਾਜ · ਦਾ ਇਕ ਝੰਡਾ, ਇਕ ਨਿਸ਼ਾਨ ਅਤੇ ਇਕ ਬ ਤਿਆਰ ਹੋਇਆ । ਇਹ ਕੰਮ 2500 ਸਾਲਾਂ ਵਿਚ ਪਹਿਲੀ ਵਾਰ ਹੋਇਆ ਸੀ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਤੋਂ ਲੈ ਕੇ ਸਾਰੇ ਪ੍ਰਧਾਨ ਮੰਤਰੀ ਆਪ ਸ੍ਰੀ ਦੇ ਆਸ਼ੀਰਵਾਦ ਅਤੇ ਸਲਾਹ ਲਈ ਆਉਂਦੇ ਹਨ । ਧਾਰਮਿਕ ਖੇਤਰ ਵਿਚ ਜੈਨ ਸਾਧੂਆਂ ਤੋਂ ਛੁਟ ਚਾਰੇ ਸ਼ੰਕਰਾਚਾਰੀਆ, ਸੰਤ ਕ੍ਰਿਪਾਲ ਸਿੰਘ, ਰਮਨ ਪੋਪ, ਰੂਸ ਦੇ ਮੁਸਲਿਮ ਧਾਰਮਿਕ ਨੇਤਾ ਆਪ ਦੇ ਪ੍ਰਮੀ ਹਨ । ਪੌਪ ਆਪ ਦੇ ਸਵਾਗਤ ਲਈ ਖੁਦ ਹੋਠਾਂ ਆਏ ਸਨ ।
ਨਿਰਵਾਨ ਸ਼ਤਾਬਦੀ ਜੈਨੀਆਂ ਦੇ ਇਤਿਹਾਸ ਦਾ ਤੀਕਾਰੀ ਯੁਗ ਸੀ । ਇਸ ਕ੍ਰਾਂਤੀ ਦੇ ਕਈ ਨੇਤਾ ਸਨ, ਪਰ ਸਭ ਤੋਂ ਉਪਰਲਾ ਨਾਂ ਅਚਾਰੀਆ ਸੁਸ਼ੀਲ ਕੁਮਾਰ ਦਾ ਨਾਂ ਹੈ । ਆਪ ਨੇ ਜੈਨ ਪ੍ਰਾਚੀਨ ਪਦ-ਯਾਤ ਪਰੰਪਰਾ ਨੂੰ ਤਿਆਗ ਕੇ ਵਿਦੇਸ਼ਾਂ ਵਿਚ ਧਰਮ ਪ੍ਰਚਾਰ ਦਾ ਕੰਮ ਸ਼ੁਰੂ ਕੀਤਾ। 1977 ਵਿਚ ਆਪਨੇ ਇੰਟਰਨੇਸ਼ਨਲ ਮਹਾਵੀਰ ਜੈਨ ਮਿਸ਼ਨ ਦੀ ਸਥਾਪਨਾ ਕੀਤੀ । ਜੋ ਅਮਰੀਕਾ, ਕਨੇਡਾ, ਇੰਗਲੈਂਡ, ਭਾਰਤ , ਨੇਪਾਲ, ਜਰਮਨੀ, ਜਾਪਾਨ ਆਦਿ ਪ੍ਰਮੁੱਖ ਦੇਸ਼ਾਂ ਵਿਚ ਕਈ ਜੈਨ ਧਰਮ ਪ੍ਰਚਾਰ ਕੇਂਦਰ ਚਲਾ ਰਿਹਾ ਹੈ । ਇਸ ਵਿਚ ਜੈਨ ਧਰਮ, ਯੋਗ, ਮੰਤਰ ਸ਼ਾਸਤਰ ਦੇ ਅਧਿਐਨ ਦੇ ਨਾਲ ਨਾਲ
( 195 ).