________________
ਜੋ ਕਿਸੇ ਜੈਨ ਮੁਨੀ ਲਈ ਪਹਿਲਾ ਮੌਕਾ ਸੀ । ਆਪ ਨੇ ਅਭਿਧਾਨ ਰਾਜਿੰਦਰ ਕੋਸ਼ ਵਿਸ਼ਾਲ ਗ ਥ ਦੀ ਭੂਮਿਕਾ ਲਿਖੀ । ਆਪ ਅੱਜ ਕੱਲ ਤੰਪੰਥ ਭਾਰਤੀ ਨਾਂ ਦੀ ਪਤ੍ਰਿਕਾ ਰਾਹੀਂ ਧਰਮ ਪ੍ਰਚਾਰ ਕਰ ਰਹੇ ਹਨ । ਆਪ ਸਵਾਰੀ ਰਾਹੀਂ ਸਫ਼ਰ ਕਰਦੇ ਹਨ :
ਅਰਿਹੰਤ ਸੰਘ ਦੇ ਜੈਨ ਅਚਾਰੀਆ | ਸੁਸ਼ੀਲ ਕੁਮਾਰ ਜੀ ਮਹਾਰਾਜ – ਅਚਾਰੀਆ ਸੁਸ਼ੀਲ ਕੁਮਾਰ ਜੀ ਦਾ ਨਾਂ ਕਿਸੇ ਜਾਨਕਾਰੀ ਦਾ ਮੁਹਤਾਜ ਨਹੀਂ । ਉਹ ਸਮੁੱਚੇ ਜੈਨ ਸਮਾਜ ਦੇ ਨਹੀਂ, ਮਨੁੱਖਤਾ ਵਿਚ ਵਿਸ਼ਵਾਸ ਰਖਣ ਵਾਲੇ, ਦੇਸ਼ ਏਕਤਾ ਵਿਚ ਪ੍ਰਮੁਖ ਰੋਲ ਕਰਨ ਵਾਲੇ ਪਰਮ ਧਾਰਮਿਕ ਅਚਾਰੀਆ ਹਨ। ਜੈਨ ਸਮਾਜ ਵਿਚ ਉਹ ਪਹਿਲੇ ਕ੍ਰਾਂਤੀਕਾਰੀ ਜੈਨ ਮੁਨੀ ਹਨ ਜਿਨ੍ਹਾਂ ਪੱਛਮ ਨੂੰ ਜੈਨ ਧਰਮ ਦੀ ਵਾਕਫ਼ੀਅਤ ਹੀ ਨਹੀਂ ਦਿੱਤੀ ਸਗੋਂ ਹਜ਼ਾਰਾਂ ਵਿਦੇਸ਼ੀਆਂ ਨੂੰ ਜੈਨ ਧਰਮ ਵਿਚ ਦੀਖਿਅਤ ਕੀਤਾ ਹੈ । | ਵਿਸ਼ਵ ਧਰਮ ਸੰਮੇਲਨ, ਵਿਸ਼ਵ ਅਹਿੰਸਾ ਸੰਘ, ਵਿਸ਼ਵ ਅਰਿਹੰਤ ਸੰਘ, ਇੰਟਰਨੇਸ਼ਨਲ ਮਹਾਵੀਰ ਜੈਨ ਮਿਸ਼ਨ, ਅਹਿੰਸਾ ਇੰਟਰਨੇਸ਼ਨਲ, ਅਹਿੰਸਾ ਬਿਹਾਰ, ਅਹਿੰਸਾ ਆਸ਼ਰਮ, ਅਹਿੰਸਾ ਜੈਨ ਯੂਨੀਵਰਸਟੀ, ਭਗਵਾਨ ਮਹਾਵੀਰ ਸੰਸਕ੍ਰਿਤ ਕੇਂਦਰੀਆ ਵਿਦਿਆ ਪੀਠ, ਅਹਿੰਸਾ ਆਯੂਰਵੈਦਿਕ ਕਾਲੇਜ ਅਤੇ ਸੰਸਾਰ ਵਿਚ ਜੈਨ ਧਰਮ ਪ੍ਰਚਾਰ ਦੇ 58 ਕੇਂਦਰਾਂ ਦੇ ਸੰਸਥਾਪਕ ਅਚਾਰੀਆ ਸ਼੍ਰੀ ਸੁਸ਼ੀਲ ਕੁਮਾਰ ਦਾ ਜਨਮ 15 ਜੂਨ 1926 ਨੂੰ ਸ਼ਿਕੋਹ ਗੜ੍ਹ (ਪਿੰਡ ਸੁਸ਼ੀਲ ਗੜ੍ਹ) ਜ਼ਿਲਾ ਗੁੜਗਾਓਂ ਵਿਖੇ ਇਕ ਬ੍ਰਾਹਮਣ ਪਰਿਵਾਰ ਵਿਚ ਹੋਇਆ। ਆਪ ਦੇ ਮਾਤਾ ਭਾਰਤੀ ਦੇਵੀ ਅਤੇ ਪਿਤਾ ਸੁਨੇਹਗ ਸਿੰਘ ਜੀ ਸਨ 18 ਸਾਲ ਦੀ ਉਮਰ ਵਿਚ ਹੀ ਆਪ ਨੇ ਸੰਸਾਰ ਦੇ ਬੰਧਨ ਤਿਆਗ ਕੇ ਅਪਣੇ ਗੁਰੂ ਸ੍ਰੀ ਛੋਟੇ ਲਾਲ ਜੀ ਮਹਾਰਾਜ ਕੋਲ ਆ ਗਏ । ਸ਼ੁਰੂ ਵਿਚ ਸਾਧੂ ਬਨਣ ਯੋਗ ਸਿਧਾਂਤਾਂ ਅਤੇ ਸੰਸਕ੍ਰਿਤ ਭਾਸ਼ਾ ਦਾ ਅਧਿਐਨ ' ਮਾਲੇਰ ਕੋਟਲੇ, ਅਹਿਮਦਗੜ੍ਹ, ਜਗਰਾਵਾਂ ਅਤੇ ਰਾਏਕੋਟ ਵਿਖੇ ਕੀਤਾ । 20 ਅਪਰੈਲ 1942 ਨੂੰ ਆਪ ਤਪੱਸਵੀ ਰੂਪ ਚੰਦ ਜੀ ਮਹਾਰਾਜ ਪਰੰਪਰਾ ਦੇ ਸਾਧੂ ਸ੍ਰੀ ਛੋਟੇ ਲਾਲ ਜੀ ਮਹਾਰਾਜ ਕੱਲ ਸਾਧੂ ਬਣ ਗਏ ।
ਸਾਧੂ ਬਨਣ ਤੋਂ ਬਾਅਦ ਉਨ੍ਹਾਂ ਹਿੰਦੀ ਦੀਆਂ ਕਈ ਪ੍ਰੇfਖਿਆਵਾਂ ਤੋਂ ਲੈ ਕੇ ਸ਼ਾਸਤਰੀ, ਸਾਹਿਤ ਰਤਨ ਅਤੇ ਅਚਾਰਆ ਤਕ ਦੀਆਂ ਪ੍ਰੀਖਿਆ ਪਾਸ ਕੀਤੀਆਂ । ਇਸ ਦੌਰਾਨ ਆਪ ਨੇ ਜੈਨ ਸ਼ਾਸਤਰ, ਵਿਆਕਰਨ, ਨਿਆਏ, ਯੋਗ, ਧਆਨ, ਮੰਤਰ ਸ਼ਾਸਤਰ ਦਾ ਡੂੰਘਾ ਅਧਿਐਨ ਕੀਤਾ । . . . ( 194 )