________________
ਤਹਿਸੀਲ ਮਾਲੇਰਕੋਟਲਾ ਵਿਖੇ ਪੰ: ਦੇਵ ਰਾਜ ਅਤੇ ਮਾਤਾ ਸ੍ਰੀ ਗੰਗਾ ਦੇਵੀ ਦੇ ਘਰ ਹੋਇਆ। ਬਚਪਨ ਵਿਚ ਆਪ ਦਾ ਨਾਂ ਬਿਹਾਰੀ ਲਾਲ ਰਖਿਆ ਗਿਆ । ਸ਼ੁਰੂ ਦੀ ਸਿਖਿਆ ਆਪ ਨੇ ਸੰਸਕ੍ਰਿਤ ਪਾਠਸ਼ਾਲਾ ਮਾਲੇਰ ਕੋਟਲਾ ਵਿਖੇ ਹਾਸਲ ਕੀਤੀ ।
ਆਪ ਜੀ ਦੇ ਪਿੰਡ ਜੈਨ ਸਾਧੂਆਂ ਦਾ ਪਧਾਰਨਾ ਹੁੰਦਾ ਰਹਿੰਦਾ ਸੀ, ਜਿਸ ਦਾ ਬਾਲਕ ਬਿਹਾਰੀ ਤੇ ਡੂੰਘਾ ਅਸਰ ਪਿਆ। ਇਕ ਵਾਰ ਆਪ ਜੀ ਦੇ ਗੁਰੂ ਸ਼੍ਰੀ ਜਗਦੀਸ਼ ਮੁਨੀ ਜੀ ਮਹਾਰਾਜ ਕੱਪ ਪਧਾਰੇ । ਉਸ ਸਮੇਂ ਆਪ ਦੀ ਉਮਰ ਸਿਰਫ਼ 14 ਸਾਲ ਦੀ ਸੀ । ਆਪ ਦੇ ਸ਼ੁਭ ਕਰਮ ਦਾ ਉਦੈ ਹੋਇਆ । | ਆਪ 14 ਸਾਲ ਦੀ ਉਮਰ ਵਿਚ ਇਕੱਲੇ ਹੀ ਸਿਆਲਕੋਟ ਗੁਰੂ ਚਰਨਾਂ ਵਿਚ ਪੁੱਜ ਗਏ ਪਰ ਮਾਤਾ ਪਿਤਾ ਦੀ ਇਜਾਜ਼ਤ ਤੋਂ ਬਿਨਾ ਕਿਸੇ ਨੂੰ ਸਾਧੂ ਜਾਂ ਸਾਧਵੀ ਬਨਾਉਣਾ ਜੈਨ ਧਰਮ ਦੇ ਖ਼ਿਲਾਫ਼ ਹੈ । ਇਸ ਲਈ ਗੁਰੂ ਜੀ ਆਪ ਨੂੰ ਸਾਧੂ ਬਨਾਉਣ ਨੂੰ ਤਿਆਰ ਨਾ ਹੋਏ । ਉਧਰ ਘਰ ਵਾਲੇ ਆਪ ਨੂੰ ਟੋਲਦੇ ਸਿਆਲਕੋਟ ਆ ਪੁੱਜੇ । ਉਨ੍ਹਾਂ ਦੇ ਲੱਖ ਡਰ ਜਾਂ ਸੰਸਾਰਿਕ ਲਾਲਚ ਵੀ ਆਪ ਨੂੰ ਡਿਗਾ ਨਾ ਸੱਕੇ । ਉਨ੍ਹਾਂ ਨੂੰ ਆਪ ਦੇ ਇਰਾਦੇ ਅੱਗੇ ਝੁਕਨਾ ਪਿਆ।
| ਆਖਰ ਸੰ: 1996 ਮਾਘ 18 ਨੂੰ ਸਿਆਲਕੋਟ ਵਿਖੇ ਬਾਲਕ ਬਿਹਾਰੀ ਲਾਲ ਦੀ ਜੈਨ ਸਧੂ ਦੀਖਿਆ ਹੋਈ । ਆਪ ਦਾ ਨਾਂ ਵਿਮਲ ਮੁਨੀ ਰਖਿਆ ਗਿਆ । ਆਪ ਨੇ ਛੋਟੀ ਉਮਰ ਵਿਚ ਹੀ ਜੈਨ ਅਤੇ ਅਜੈਨ ਸ੍ਰ ਥਾਂ ਦਾ ਅਧਿਐਨ ਕੀਤਾ। ਇਸ ਤੋਂ ਛੁੱਟ ਵਿਆਕਰਨ, ਕੋਸ਼, ਨਿਆਏ, ਤਰਕ ਸ਼ਾਸਤਰਾਂ ਦਾ ਅਧਿਐਨ ਕੀਤਾ ।
ਆਪ ਸ਼ੁਰੂ ਤੋਂ ਹੀ ਜਨਮ ਕਵਿ ਹਨ । ਚੰਗੇ ਭਲੇ ਦੀਆਂ ਧੁਨਾਂ ਸਦਕਾ ਆਪ ਦੇ ਭਜਨਾਂ ਦੇ ਕੈਸਟ ਅਤੇ ਵੀਡੀਓ ਕੈਸਟ ਤਿਆਰ ਹੋ ਚੁਕੇ ਹਨ ।
ਆਪ ਨੇ ਅਨੇਕਾਂ ਜਗ੍ਹਾ ਧਰਮ ਚਰਚਾਵਾਂ ਕੀਤੀਆਂ ਹਨ । ਅੰਮ੍ਰਿਤਸਰ ਵਿਖੇ ਆਪ ਨੇ ਜਗਤਗੁਰੁ ਸ਼ੰਕਰਾਚਾਰੀਆ ਜੀ ਮਹਾਰਾਜ ਨਾਲ ਵੀ ਧਰਮ ਚਰਚਾ ਕੀਤੀ । ਆਪ ਨੇ ਹਰ ਪ੍ਰਕਾਰ ਦੇ ਪਾਖੰਡ, ਅੰਧ ਵਿਸ਼ਵਾਸ, ਭਿਸ਼ਟਾਚਾਰ, ਗ਼ਲਤ ਪਰੰਪਰਾਵਾਂ ਦੀ ਸਖਤ ਵਿਰੋਧਤਾ ਕੀਤੀ। ਆਪ ਨੇ ਇਨ੍ਹਾਂ ਵਿਰੁਧ ਇਕ ਅੰਦੋਲਨ ਛੇੜ ਰਖਿਆ ਹੈ ।
ਅੱਜ ਜੰਮੂ, ਉਧਮਪੁਰ, ਪਠਾਨਕੋਟ, ਜਾਲੰਧਰ, ਜਗਰਾਵਾਂ ਅਤੇ ਕੁੱਪ ਕਲਾਂ ਵਿਚ ਅਨੇਕਾਂ ਵਿਦਿਅਕ, ਧਾਰਮਿਕ ਸੰਸਥਾਵਾਂ ਆਪ ਦੀ ਰਣਾ ਨਾਲ ਕੰਮ ਕਰ ਰਹੀਆਂ ਹਨ । ਆਪ ਨੂੰ ਪਹਿਲਾਂ ਪੰਜਾਬ ਕੇਸਰੀ ਦੀ ਪਦਵੀ ਹਾਸਲ ਸੀ ਹੁਣ ਵਿਸ਼ਵ ਕੇਸਰੀ ਦੀ ਪਦਵੀ ਹਾਸਲ ਹੈ । ਆਪ ਦੇ ਭਗਤਾਂ ਵਿਚ ਮਜ਼ਦੂਰ, ਹਰੀਜਨ, ਗਰੀਬ, ਯਤੀਮ ਅਤੇ ਵਿਧਵਾਵਾਂ ਵੀ ਹਨ । ਜਿਨ੍ਹਾਂ ਦੇ ਕਲਿਆਨ ਲਈ ਆਪ ਨੇ ਅਪਣਾ ਜੀਵਨ ਸਮਰਪਿਤ ਕੀਤਾ ਹੋਇਆ ਹੈ । ਆਪ ਸੱਚੇ ਵੀਰਾਗ ਹਨ । ਸੱਚ ਦੇ ਉਪਾਸਕ ਹਨ । ਹਮੇਸ਼ਾ
( 192 )