________________
ਕ੍ਰਾਂਤੀ ਲਿਆਉਣ ਦਾ ਸੇਹਰਾ ਮਿਲਦਾ ਹੈ । ਆਪ ਦਾ ਪ੍ਰਚਾਰ ਖੇਤਰ ਸਾਰਾ ਭਾਰਤ ਵਰਸ਼ ਹੈ ! 32 ਸਾਲਾਂ ਤੋਂ ਸ਼੍ਰੀ ਅਮਰ ਭਾਰਤੀ ਰਾਹੀਂ ਆਪ ਅਪਣੇ ਵਿਚਾਰਾਂ ਰਾਹੀਂ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਹਨ । ਆਪ ਦੇ ਵਿਚਾਰ ਤਰਕਪੂਰਨ ਅਤੇ ਜੈਨ ਸ਼ਾਸਤਰ ਅਨੁਸਾਰ ਹੁੰਦੇ ਹਨ । ਵਿਰੋਧੀ ਸੰਤ ਵੀ ਕਈ ਵਾਰ ਆਪ ਦੇ ਤਰਕ ਨੂੰ ਮੰਨਦੇ ਹਨ। ਆਪ ਦਾ ਗਲਾ ਬਹੁਤ ਸੁਰੀਲਾ ਹੈ । 84 ਸਾਲ ਦੀ ਉਮਰ ਵਿਚ ਵੀ ਆਪ ਛੋਟੇ ਸਾਧੁ ਸਾਧਵੀਆਂ ਨੂੰ ਸ਼ਾਸਤਰ ਪੜ੍ਹਾਉਂਦੇ ਹਨ ।
| ਅਰਹਤ ਸੰਘ ਦੀ ਸਥਾਪਨਾ ਆਪ ਨੇ ਹੀ ਕੀਤੀ ਜਿਸ ਨੇ ਕੁਝ ਪਰਿਵਰਤਨ ਕਰਕੇ ਜੈਨ ਧਰਮ ਲੋਕਾਂ ਤਕ ਪਹੁੰਚਾਇਆ ! ਆਪ ਦੀ ਪ੍ਰੇਰਣਾ ਨਾਲ ਭਾਰਤੀ ਹੀ ਨਹੀਂ ਅਨੇਕਾਂ ਵਿਦੇਸ਼ੀ ਵੀ ਜੈਨ ਧਰਮ ਗ੍ਰਹਿਣ ਕਰ ਰਹੇ ਹਨ । ਆਪ ਅਨੇਕਾਂ ਭਾਸ਼ਾਵਾਂ ਦੇ ਜਾਨਕਾਰ ਹਨ । ਆਵਸ਼ਿਅਕ ਚਰਨੀ ਨਾਂ ਦੀ ਪੁਸਤਕ ਨੇ ਆਪ ਦਾ ਨਾਂ ਦੁਨੀਆ ਵਿਚ
ਸਿੱਧ ਕਰ ਦਿੱਤਾ । ਵੀਰਾਇਤਨ ਵਿਚ ਸਾਧਵੀ ਚੰਦਨਾ ਸਮੇਤ ਅਨੇਕਾਂ ਸਾਧੂ ਤੇ ਸਾਧਵੀਆਂ ਜੈਨ ਧਰਮ ਦਾ ਪ੍ਰਚਾਰ ਕਰ ਰਹੇ ਹਨ । ਵੀਰਾਇਨ ਉਸ ਸ਼ਹਿਰ ਵਿਚ ਹੈ ਜਿਥੇ ਭਗਵਾਨ ਮਹਾਵੀਰ ਅਨੇਕਾਂ ਵਾਰ ਆਏ ਅਤੇ ਉਨ੍ਹਾਂ 14 ਚੌਮਾਸੇ ਕੀਤੇ। ਅਰਹਤ ਸਿੰਘ ਦੇ ਸਾਰੇ ਸਾਧੁ ਆਪ ਨੂੰ ਅਪਣਾ ਪ੍ਰਮੁੱਖ ਮੰਨਦੇ ਹਨ । ਹਾਲਾਂਕਿ ਅਰਹਤ ਸੰਘ ਦੇ ਅਚਾਰੀਆ ਸ਼੍ਰੀ ਸੁਸ਼ੀਲ ਮੁਨੀ ਜੀ ਹਨ । ਆਪ ਦੇ ਪਰਿਵਾਰ ਵਿਚ 25 ਦੇ ਕਰੀਬ ਸਾਧੂ ਸਾਧਵੀਆਂ ਧਰਮ ਪ੍ਰਚਾਰ ਕਰ ਰਹੇ ਹਨ । ਵਿਸ਼ਵ-ਕੇਸਰੀ ਸ੍ਰੀ ਵਿਮਲ ਮੁਨੀ ਜੀ ਮਹਾਰਾਜ ਵੀ ਅਪਣੇ 2 ਸਾਧੂਆਂ ਦੇ ਪਰਿਵਾਰ ਨਾਲ ਅਤੇ ਰੰਗ ਮੁਨੀ, ਈਸ਼ਵਰ ਮੁਨੀ ਆਦਿ ਮਾਰਵਾੜੀ ਸਾਧੂ ਵੀ ਆਪ ਦੇ ਹੁਕਮ ਹੇਠ ਰਹਿ ਕੇ ਧਰਮ ਪ੍ਰਚਾਰ ਕਰਦੇ ਹਨ । ਆਪ ਦੇ ਪ੍ਰਸਿਧ ਚੇਲੈ ਸ੍ਰੀ ਵਿਜੈ ਮੁਨੀ ਸ਼ਾਸਤਰੀ ਜੀ ਹਨ । ਇਸ ਤੋਂ ਛੁੱਟ ਕੀਰਤੀ ਮੁਨੀ ਅਤੇ ਰਮੇਸ਼ ਮੁਨੀ ਪੰਡਤ ਹੇਮਰਾਜ ਸਵਰਗਵਾਸੀ ਸ੍ਰੀ ਪ੍ਰੇਮ ਚੰਦ ਜੀ ਮਹਾਰਾਜ ਆਪ ਜੀ ਦੀ ਪਰੰਪਰਾ ਨਾਲ ਸੰਬੰਧਿਤ ਸਨ । ਧਾਰਮਿਕ ਪ੍ਰਚਾਰ ਕਰਨ ਵਾਲੀਆਂ ਸਾਧਵੀਆਂ ਵਿਚੋਂ ਸਾਧਵੀ ਚੰਦਨਾ ਆਦਿ ਸਾਧਵੀਆਂ ਦਾ ਟੋਲਾ ਅਤੇ ਸਾਧਵੀ ਡਾਕਟਰ ਸਾਧਨਾ ਜੈਨ ਦੇ ਨਾਂ ਪ੍ਰਸਿਧ ਹਨ, ਜੋ ਦੇਸ਼ ਅਤੇ ਵਿਦੇਸ਼ਾਂ ਵਿਚ ਧਰਮ ਪ੍ਰਚਾਰ ਕਰ ਰਹੀਆਂ ਹਨ ।
ਵਿਸ਼ਵ ਕੇਸਰੀ ਵਿਮਲ ਮਨ ਜੀ ਮਹਾਰਾਜ
ਆਪ ਉਪ ਪ੍ਰਵਰਤਕ ਸ਼੍ਰੀ ਜਗਦੀਸ਼ ਮੁਨੀ ਜੀ ਮਹਾਰਾਜ ਦੇ ਪ੍ਰਮੁੱਖ ਸ਼ਿਸ਼ ਹਨ । ਆਪ ਮਹਾਨ ਚਾਰਿੱਤਰ ਆਤਮਾ, ਸਿਖਿਆ ਸ਼ਾਸਤਰੀ, ਸਮਾਜ ਸੁਧਾਰਕ, ਲੇਖਕ, ਕਵਿ ਹੀ ਨਹੀਂ ਸਗੋਂ ਕ੍ਰਾਂਤੀਕਾਰੀ ਮਹਾਤਮਾ ਹਨ । ਆਪ ਦਾ ਜਨਮ ਸੰ: 1981 ਭਾਦੋਂ 7 ਨੂੰ ਪਿੰਡ ਕੁੱਪ ਕਲਾਂ ਜ਼ਿਲਾ ਸੰਗਰੂਰ
( 191 )