________________
ਪਰੰਪਰਾਵਾਂ ਦੇ ਸਾਧੂਆਂ ਦਾ ਝੁਕਾਵ ਮੂਰਤੀ ਪੂਜਾ, ਧਿਆਨ ਅਤੇ ਯੋਗ ਜੈਨ ਤੱਤਵਾਂ ਦੇ ਪ੍ਰਚਾਰ ਪ੍ਰਸਾਰ ਵੱਲ ਹੈ ਕਿਉਂਕਿ ਕਈ ਸਾਧੂ ਮੂਰਤੀ ਪੂਜਾ ਨਾਲ ਸੰਬੰਧਿਤ ਨਾ ਹੋਣ ਦੇ ਬਾਵਜੂਦ ਜੈਨ ਏਕਤਾ ਨੂੰ ਪ੍ਰਮੁਖ ਰਖਦੇ ਹਨ । ਮੂਰਤੀ ਪੂਜਕਾਂ ਦੇ ਚਿੰਨ੍ਹਾਂ ਤੇ ਚਲਦੇ ਹਨ । ਪਰ ਇਨ੍ਹਾਂ ਸਾਰੇ ਸਾਧੂਆਂ ਦੇ ਭੇਸ ਅਪਣੇ ਪੁਰਾਣੇ ਪਰੰਪਰਾਵਾਂ ਵਾਲੇ ਹਨ । ਕਿਸੇ
ਨੇ ਕੋਈ ਭੇਸ ਨਹੀਂ ਪਰਿਵਰਤਨ ਕੀਤਾ।
ਉਪਾਧਿਆਇ ਸ਼੍ਰੀ ਅਮਰ ਮੁਨੀ ਜੀ ਮਹਾਰਾਜ
ਜੀ
ਵੀਰਾਇਤਨ ਵਰਗੀ ਅੰਤਰਰਾਸ਼ਟਰੀ ਪੱਧਰ ਦੀ ਸੰਸਥਾ ਦੇ ਸੰਸਥਾਪਕ, 100 ਤੋਂ ਜ਼ਿਆਦਾ ਹਿੰਦੀ ਪੁਸਤਕਾਂ ਦੇ ਲੇਖਕ ਉਪਾਧਿਆਇ ਸ਼੍ਰੀ ਅਮਰ ਮੁਨੀ ਜੀ ਮਹਾਰਾਜ ਦਾ ਜਨਮ ਅੱਜ ਤੋਂ 84 ਸਾਲ ਪਹਿਲਾਂ ਨਾਰਨੌਲ ਵਿਖੇ ਹੋਇਆ। ਆਪ ਦੇ ਗੁਰੂ ਸ਼੍ਰੀ ਪਿਰਥੀ ਰਾਜ ਜੀ ਮਹਾਰਾਜ ਸਨ । ਛੋਟੀ ਉਮਰ ਵਿਚ ਹੀ ਆਪ ਨੇ ਅਪਣੇ ਗੁਰੂ ਅਤੇ ਬੜੇ ਸੰਤਾਂ ਤੋਂ ਜੈਨ ਆਗਮ, ਸ਼ਾਸਤਰ, ਟੀਕਾ, ਨਿਰਯੁਕਤੀ ਦਾ ਡੂੰਘਾ ਅਧਿਐਨ ਕੀਤਾ। ਆਪ ਅਪਣੇ ਮਨੋਹਰ ਫ਼ਿਰਕੇ ਦੇ ਅਚਾਰੀਆ ਬਣੇ । ਪਰ ਜਦ ਸਾਧੜੀ ਵਿਚ ਸ਼ਮਣ ਸੰਘ ਇਕ ਹੋਇਆ, ਤਾਂ ਆਪ ਨੂੰ ਆਪ ਦੀ ਯੋਗਤਾ ਨੂੰ ਧਿਆਨ ਵਿਚ ਰਖਦੇ ਹੋਏ,ਉਪਾਧਿਆਇ ਪਦਵੀ ਦਿੱਤੀ ਗਈ । ਆਪ ਨੇ ਜੈਨ ਅਤੇ ਅਜੈਨ ਦਰਸ਼ਨ, ਪਰੰਪਰਾ, ਇਤਿਹਾਸ ਅਤੇ ਪੁਰਾਤਨ ਦਾ ਡੂੰਘਾ ਅਧਿਐਨ ਕੀਤਾ । ਆਪ ਮਹਾਨ ਯੋਗੀ, ਤਪੱਸਵੀ, ਧਿਆਨ ਪਰੰਪਰਾ ਦੇ ਮਾਹਿਰ, ਲੇਖਕ ਤੇ ਕਵਿ ਹਨ । 84 ਸਾਲ ਦੀ ਉਮਰ ਦੇ ਬਾਵਜੂਦ ਆਪ ਦੇ ਵਿਚਾਰ ਬਿਲਕੁਲ ਨਵੇਂ ਹਨ । ਆਪ ਨੂੰ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਸਵਰਗਵਾਸੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਰਾਸ਼ਟਰ ਸੰਤ ਦੀ ਪਦਵੀ ਦਿੱਤੀ ।
ਆਪ ਨੇ ਅਪਣਾ ਜ਼ਿਆਦਾ ਸਮਾਂ ਗੁਰੂ ਸੇਵਾ ਵਿਚ ਆਗਰੇ ਗੁਜ਼ਾਰਿਆ। ਜਿੱਥੇ ਆਪ ਨੇ ਸਨਮਤਿ ਗਿਆਨ ਪੀਠ ਰਾਹੀਂ ਸਾਹਿਤ ਦੀ ਰਚਨਾ ਕੀਤੀ। ਆਪ ਮਹਾਨ ਦੇਸ਼ ਭਗਤ ਹਨ । ਆਪ ਨੇ ਭਾਰਤ ਛੱਡੋ ਅੰਦੋਲਨ ਵਿਚ ਅਨੇਕਾਂ ਦੇਸ਼ ਭਗਤ ਤਿਆਰ ਕੀਤੇ । ਖਾਦੀ ਪ੍ਰਚਾਰ, ਅਛੂਤ-ਉਧਾਰ, ਜੈਨ ਏਕਤਾ, ਸਪਸ਼ਟ ਵਾਦਿਤਾ ਪੱਖੋਂ ਮਹਾਤਮਾ ਗਾਂਧੀ ਨੇ ਆਪ ਦੀ ਬਹੁਤ ਪ੍ਰਸ਼ੰਸਾ ਕੀਤੀ । ਆਪ ਦੀ ਂ ਵਾਰ ਗਾਂਧੀ ਜੀ ਨਾਲ ਦਿੱਲੀ ਹਰੀਜਨ ਬਸਤੀ ਵਿਚ ਮੁਲਾਕਾਤ ਵੀ ਹੋਈ। ਦੇਸ਼ ਦੇ ਹਰ ਪ੍ਰਮੁਖ ਨੇਤਾ ਆਪ ਕੋਲ ਆਸ਼ੀਰਵਾਦ ਲਈ ਆਉਂਦੇ ਰਹਿੰਦੇ ਹਨ। ਵੀਰਾਇਤਨ ਲੋਕ ਸੇਵਾ, ਜੈਨ ਵਿਦਿਆ ਅਤੇ ਕਲਾ ਦਾ ਰਾਜਗ੍ਰਹਿ ਵਿਖੇ ਜਿਊਂਦਾ ਜਾਗਦਾ ਉਦਾਹਰਨ ਹੈ । ਆਪ ਨੇ ਸਭ ਤੋਂ ਪਹਿਲਾਂ ਜੈਨ ਸਾਧੂਆਂ ਲਈ ਸਵਾਰੀ ਖੋਲੀ। ਆਪ ਰੇਲ ਗੱਡੀ ਵਿਚ ਬੈਠ ਕੇ ਆਗਰੇ ਆਏ । ਸੋ ਸਭ ਤੋਂ ਪਹਿਲਾਂ ਇਕ ਪੰਜਾਬੀ ਜੈਨ ਮੁਨੀ ਨੂੰ ਜੈਨ ਧਰਮ ਵਿਚ
(190)