________________
ਅੱਜ ਕਲ ਸਾਧਵੀਆਂ ਲਈ ਪੈਦਲ ਚਲਨਾ ਖਤਰੇ ਤੋਂ ਖਾਲੀ ਨਹੀਂ। ਇਸ ਨਾਲ ਸਮਾਂ ਬਰਬਾਦ ਹੁੰਦਾ ਹੈ । ਹਿਸਥ (ਉਪਾਸਕ) ਕੋਲ ਵੀ ਸਾਧੂਆਂ ਨਾਲ ਚਲਨ ਅਤੇ ਉਨ੍ਹਾਂ ਦੀ ਸਾਰ ਸੰਭਾਲ ਦਾ ਸਮਾਂ ਨਹੀਂ। ਇਨ੍ਹਾਂ ਮੁਨੀਆਂ ਤੋਂ ਪਹਿਲਾਂ 19ਵੀਂ ਸਦੀ ਵਿਚ ਅਚਾਰੀਆ ਵਿਜੈਨੰਦ ਜੀ ਦੀ ਰਣਾ ਨਾਲ ਵੀਰ ਰਾਘਵਚੰਦ ਗਾਂਧੀ ਵਿਦੇਸ਼ਾਂ ਵਿਚ ਧਰਮ ਪ੍ਰਚਾਰ ਲਈ ਗਏ ਸਨ । ਦਿਗੰਬਰ ਜੈਨ ਚੰਪਤ ਰਾਏ ਵੀ ਇੰਗਲੈਂਡ ਵਿਚ ਇਸ ਸਦੀ ਵਿਚ ਪ੍ਰਚਾਰ ਕਰਦੇ ਰਹੇ ਹਨ ।
| ਇਨ੍ਹਾਂ ਕਾਰਣਾਂ ਕਰਕੇ ਕੁਝ ਜੈਨ ਮੁਨੀਆਂ ਨੇ ਪੈਦਲ ਦੀ ਥਾਂ ਹਵਾਈ ਜਹਾਜ਼ ਵਿਚ ਜਾਂ ਕਾਰ ਰਾਹੀਂ ਸਫ਼ਰ ਕਰਕੇ ਧਰਮ ਪ੍ਰਚਾਰ ਕਰਨਾ ਸ਼ੁਰੂ ਕੀਤਾ । ਉਪਾਧਿਆਇ ਸ਼੍ਰੀ ਅਮਰ ਮੁਨੀ ਜੀ ਮਹਾਰਾਜ ਦੀ ਰਣਾ ਨਾਲ ਬਨੇ ਇਸ ਮੁਨੀ ਸੰਘ ਦਾ ਨਾਂ ਅਰਿਹੰਤ ਸੰਘ ਹੈ ।
| ਹਜ਼ਾਰਾਂ ਵਿਦੇਸ਼ੀ ਇਸ ਸੰਘ ਦੇ ਮੈਂਬਰ ਹਨ । 58 ਦੇ ਕਰੀਬ ਸਥਾਈ ਜਾਂ ਅਸਥਾਈ ਕੇਂਦਰ ਦੁਨੀਆਂ ਦੇ ਭਿੰਨ ਭਿੰਨ ਭਾਗਾਂ ਵਿਚ ਜੈਨ ਧਰਮ ਦਾ ਪ੍ਰਚਾਰ ਕਰ ਰਹੇ ਹਨ । ਇਸ ਪ੍ਰਕਾਰ ਤੇਰਾਪੰਥ ਸੰਘ ਵਿਚ ਕੁਝ ਸਾਧੂਆਂ ਨੇ ਨਵ ਤੇਰਾ ਪੰਥ ਸੰਘ ਦੀ ਸਥਾਪਨਾ ਕੀਤੀ ਹੈ ।
ਤੇਰਾਪੰਥ ਦੇ ਵੰਸਥਾਪਕ ਅਚਾਰੀਆ ਭਿਖਨ ਤੋਂ ਇਨ੍ਹਾਂ ਦੀਆਂ ਕੁਝ ਮਾਨਤਾਵਾਂ · ਬਿਲਕੁਲ ਵੱਖ ਹਨ ਪਰ ਇਹ ਮੁਨੀ ਸਵਾਰੀ ਨਹੀਂ ਕਰਦੇ । ਅਚਾਰੀਆ ਤੁਲਸੀ ਨੇ ਵੀ ਧਰਮ ਪ੍ਰਚਾਰ ਲਈ ਮਣੀ ਨਾਂ ਦੀ ਸੰਸਥਾ ਬਣਾਈ ਹੈ ਜੋ ਸਾਧੂ ਤੇ
ਹਿਸਥ ਦੇ ਵਿਚਕਾਰ ਦੀ ਪ੍ਰਚਾਰਕ ਸੰਸਥਾ ਹੈ ਇਸ ਤੋਂ ਛੁੱਟ ਅਨੇਕਾਂ ਯਤੀ ਭਟਾਰਕ ਵੀ ਹੁਣ ਵਿਦੇਸ਼ਾਂ ਵਿਚ ਧਰਮ ਪ੍ਰਚਾਰ ਕਰਨ ਜਾਂਦੇ ਹਨ । ਜਿਨ੍ਹਾਂ ਵਿਚੋਂ ਅਚਾਰੀਆ ਸ਼ੀ ਜਿਨ ਚੰਦਰ ਸੂਰੀ, ਅਭੈ ਸਾਗਰ , ਭਟਾਰਕ ਸਵਾਮੀ ਚਾਰ ਕੀਤੀ ਗੁਰੂਦੇਵ ਚਿੱਤਰ ਭਾਣੂ ਦੇ ਨਾਂ ਸਿਧ ਹਨ । ਅਜ ਕੱਲ ਕਈ ਪ੍ਰਸਿਧ ਸਾਧੂ ਜਿਵੇਂ ਡਾ: ਮੁਨੀ ਨਗਰਾਜ ਜੋ ਕਿ ਸਵਾਰੀ ਕਰਦੇ ਹਨ । ਪਰ ਇਨ੍ਹਾਂ ਨਾਲ 4 ਸਾਧੂ ਹੀ ਹਨ । ਕੁਲ ਮਿਲਾਕੇ ਇਨ੍ਹਾਂ ਸਾਧੂਆਂ ਵਿਚ ਕੁਝ ਗੱਲਾਂ ਸਾਂਝੀਆਂ ਜ਼ਰੂਰ ਹਨ । (1) ਜੈਨ ਏਕਤਾ ਦਾ ਪ੍ਰਚਾਰ ਕਰਨਾ (2) ਜੈਨ ਉਪਾਸਕਾਂ ਨੂੰ ਸੰਸਾਰ ਪੱਧਰ ਤੇ ਸੰਗਠਿਤ ਕਰਨਾ (3) ਜੈਨ ਦਰਸ਼ਨ ਅਤੇ ਇਤਿਹਾਸ ਦਾ ਪ੍ਰਚਾਰ ਕਰਨਾ ।
ਭਾਵੇਂ ਇਨ੍ਹਾਂ ਧਰਮ ਪ੍ਰਚਾਰਕ ਮੁਨੀਆਂ ਤੇ ਸਾਧਵੀਆਂ ਦੀ ਗਿਣਤੀ ਘੱਟ ਹੈ ਪਰ ਇਹ ਸਾਰੇ ਸਾਧੂ ਬਹੁਤ ਹੀ ਉੱਚ ਕੋਟੀ ਦੇ ਵਿਦਵਾਨ ਹਨ । ਜੈਨ ਸਮਾਜ ਵਿਚ ਕਈ ਪੱਖ ਇਨ੍ਹਾਂ ਦਾ ਵਿਰੋਧ ਹੈ । ਪਰ ਅਸੀਂ ਇਥੇ ਇਨ੍ਹਾਂ ਦੇ ਵਿਰੋਧ ਜਾਂ ਹੱਕ ਵਿਚ ਨਹੀਂ ਲਿਖਣਾ ਚਾਹੁੰਦੇ । ਸਾਡਾ ਉਦੇਸ਼ ਇਨ੍ਹਾਂ ਮੁਨੀਆਂ ਬਾਰੇ ਜਾਨਕਾਰੀ ਦੇਨਾ ਹੈ । ਨਵੀਂ
( 189 )