________________
ਨਵੀਂ ਦੋਨ ਪਰੰਪਰਾ
ਭਗਵਾਨ ਮਹਾਵੀਰ ਤੋਂ ਲੈ ਕੇ ਹੁਣ ਤਕ ਜੈਨ ਪਰੰਪਰਾ ਵਿਚ ਅਨੇਕਾਂ ਨਵੇਂ ਫ਼ਿਰਕੇ ਜਨਮ ਲੈਦੇ ਰਹੇ ਹਨ । ਉਨ੍ਹਾਂ ਫ਼ਿਰਕਿਆਂ ਦੇ ਜਨਮ ਦਾ ਅਧਾਰ ਕੁਝ ਬਾਹਰਲੀਆਂ ਪਰੰਪਰਾਵਾਂ ਹਨ । ਸਾਰੇ ਸਾਧੂ ਅਪਣੇ ਆਪ ਨੂੰ ਜੈਨ ਸ਼ਾਸਤਰਾਂ ਅਨੁਸਾਰ ਮੰਨਦੇ ਆ ਰਹੇ ਹਨ । ਭਗਵਾਨ ਮਹਾਵੀਰ ਸਮੇਂ ਭਗਵਾਨ ਪਾਰਸ਼ ਨਾਥ ਦੀ ਪਰੰਪਰਾ ਦੇ ਕਪੜਿਆਂ ਵਾਲੇ ਸਾਧੂਆਂ ਦਾ ਵਿਸ਼ਾਲ ਸੰਘ ਸੀ । ਜਦੋਂ ਕਿ ਭਗਵਾਨ ਮਹਾਵੀਰ ਦੇ ਜ਼ਿਆਦਾ ਸਾਧੂ ਕਪੜੇ ਤੋਂ ਰਹਿਤ ਸਨ । ਇਹ ਪ੍ਰਮਾਣ ਪ੍ਰਾਚੀਨ ਜੈਨ ਆਗਮ ਸ੍ਰੀ ਉੱਤਰਾਧਿਐਨ ਸੂਤਰ, ਭਗਵਤੀ ਸੂਤਰ ਵਿਚ ਆਮ ਮਿਲਦਾ ਹੈ । ਇਹੋ ਪਰੰਪਰਾਵਾਂ ਅੱਗੇ ਚਲ ਕੇ ਸ਼ਵੇਤਾਂਬਰ ਤੇ ਦਿਰਬਰ ਅਖਵਾਈਆਂ । ਪਰ ਇਨ੍ਹਾਂ ਦਾ ਅਧਾਰ ਪਹਿਲਾਂ ਮੌਜੂਦ ਸੀ। ਇਸੇ ਪ੍ਰਕਾਰ ਸ਼ਵੇਤਾਬਰ ਫ਼ਿਰਕੇ ਦੇ ਤਿੰਨ ਫ਼ਿਰਕੇ ਹਨ (1) ਮੂਰਤੀ ਪੂਜਕ (2) ਸਥਾਨਕ ਵਾਸੀ (3) ਤੇਰਾ ਪੰਥੀ । ਪਹਿਲੇ ਦੋ ਫ਼ਿਰਕੇ ਆਪਣਾ ਸੰਬੰਧ ਭਗਵਾਨ ਮਹਾਵੀਰ ਦੀ ਪੁਰਾਤਨ ਪਰੰਪਰਾ ਨਾਲ ਜੋੜਦੇ ਹਨ ।
20ਵੀਂ ਸਦੀ ਵਿਚ ਜਿਥੇ ਵਿਗਿਆਨ ਨੇ ਹਰ ਪੱਖ ਤਰੱਕੀ ਕੀਤੀ ਹੈ ਉਥੇ ਧਰਮ ਨੇ ਵਿਗਿਆਨ ਦੇ ਪ੍ਰਚਾਰ ਮਾਧਿਅਮਾਂ ਨਾਲ ਰੇਡੀਓ, ਟੈਲੀਵੀਜ਼ਨ ਤੇ ਸਮਾਚਾਰ ਪੱਤਰਾਂ ਨੂੰ ਅਪਨਾਇਆ ਹੈ । ਕਾਫ਼ੀ ਸਮੇਂ ਤੋਂ ਕੁਝ ਪੜ੍ਹੇ ਲਿਖੇ ਜੈਨ ਮੁਨੀਆਂ ਦੇ ਮਨ ਵਿਚ ਜੈਨ ਧਰਮ ਦੇ ਵਿਦੇਸ਼ਾਂ ਵਿਚ ਪ੍ਰਚਾਰ ਲਈ ਤੜਫ ਸੀ । ਕੁਝ ਪ੍ਰਾਚੀਨ ਪਰੰਪਰਾਵਾਂ ਕਾਰਨ ਇਹ ਸਭ ਅਸੰਭਵ ਜਾਪਦਾ ਸੀ, ਪਰ ਕੁਝ ਵਿਦਵਾਨ ਸਾਧੂ, ਸਾਧਵੀਆਂ ਨੇ ਭਗਵਾਨ ਮਹਾਵੀਰ ਦੇ 2500 ਸਾਲਾ ਨਿਰਵਾਨ ਸਮੇਂ ਇਹ ਅਨੁਭਵ ਕੀਤਾ ਕਿ ਜੈਨ ਧਰਮ ਨੂੰ ਭਾਰਤ ਦੀਆਂ ਹੱਦਾਂ ਤੋਂ ਦੂਰ ਪਹੁੰਚਾਣਾ ਚਾਹੀਦਾ ਹੈ । ਇਨ੍ਹਾਂ ਮੁਨੀਆਂ ਦਾ ਆਖਨਾ ਸੀ ਕਿ ਜੈਨ ਧਰਮ ਵਿਚ ਸਵਾਰ ਇਸ ਕਰਕੇ ਮਨ੍ਹਾਂ ਹੈ ਕਿਉਂਕਿ ਇਸ ਨਾਲ ਮਨੁੱਖ ਤੇ ਪਸੂ ਨੂੰ ਕਸ਼ਟ ਪਹੁੰਚਦਾ ਹੈ । ਪੁਰਾਤਨ ਕਾਲ ਤੋਂ ਜੈਨ ਸਾਧੂ ਕਿਸ਼ਤੀ ਵਿਚ ਬੈਠਦੇ ਰਹੇ ਹਨ । ਕਿਸ਼ਤੀ ਦੀ ਯਾਤਰਾ ਦੱਬਪੂਰਨ ਨਹੀਂ ਤਾਂ ਹਵਾਈ ਜਹਾਜ਼, ਕਾਰ, ਰੇਲ ਗੱਡੀ ਦੀ ਕਿਵੇਂ ਹੋ ਸਕਦੀ ਹੈ । ਦੂਸਰਾ ਇਨ੍ਹਾਂ ਮੁਨੀਆਂ ਦਾ ਤਰਕ ਸੀ ਕਿ ਪ੍ਰਾਚੀਨ ਕਾਲ ਵਿਚ ਪਿੰਡਾਂ ਵਿਚ ਆਮ ਜੈਨ ਰਹਿੰਦੇ ਸਨ ਜਿਸ ਲਈ ਰ ਕਰਨਾ ਸੁਖਾਲਾ ਸੀ, ਹੁਣ ਜੈਨ ਲੋਕ ਸ਼ਹਿਰਾਂ ਵਿਚ ਆ ਗਏ ਹਨ। ਪਿੰਡਾਂ ਵਿਚ ਸ਼ੁਧ ਆਹਾਰ ਦੇਣ ਵਾਲੇ ਅਤੇ ਅਹਾਰ ਵਿਧੀ ਜਾਨਣ ਵਾਲੇ ਘੱਟ ਹਨ (3) ਇਨ੍ਹਾਂ ਮੁਨੀਆਂ ਦੀ ਇਕ ਦਲੀਲ ਇਹ ਵੀ ਸੀ ਕਿ
( 188 )