________________
ਸਾਧਵੀ ਸ਼ੀ ਉਮਰਾਉ ਕੁੰਵਰ ਜੀ ਮਹਾਰਾਜ
ਆਪ ਦਾ ਜਨਮ ਸੰ: 1979 ਭਾਦੋਂ 7 ਨੂੰ ਦਾਦੀਆ ਪਿੰਡ (ਕਿਸ਼ਨ ਰਾਜ) ਵਿਖੇ ਹੋਇਆ। ਆਪ ਨੇ ਸੰ: 1994 ਨੂੰ ਨੋਖਾ ਵਿਧ ਸਾਧਵੀ ਸ੍ਰੀ ਸਰਦਾਰ ਕੁੰਵਰ ਤੋਂ ਦੀਖਿਆ ਹਿਣ ਕੀਤੀ ।
ਆਪ ਸੰਸਕ੍ਰਿਤ, ਪ੍ਰਾਕ੍ਰਿਤ, ਹਿੰਦੀ, ਗੁਜਰਾਤੀ, ਪੰਜਾਬੀ, ਉਰਦੂ ਅਤੇ ਅੰਗਰੇਜ਼ ਦੇ ਉਘੇ ਵਿਦਵਾਨ ਹਨ । ਆਪ ਨੇ ਭਾਰਤੀ ਅਤੇ ਵਿਦੇਸ਼ੀ ਦਰਸ਼ਨਾਂ ਦਾ ਅਧਿਐਨ ਕੀਤਾ ਹੈ । ਆਪ ਨੇ ਰਾਜਸਥਾਨ, ਪੰਜਾਬ, ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿਖੇ ਜੈਨ ਧਰਮ ਦਾ ਪ੍ਰਚਾਰ ਕੀਤਾ। ਆਪ ਦੀਆਂ 15 ਪੁਸਤਕਾਂ ਹਿੰਦੀ ਭਾਸ਼ਾ ਵਿਚ ਛਪ ਚੁਕੀਆਂ ਹਨ । ਇਨ੍ਹਾਂ ਵਿਚੋਂ ਦੀ ਸੂਤਰ ਦਾ ਨਾਂ ਪ੍ਰਸਿਧ ਹੈ ।
ਜੈਨ ਸਾਧਵੀ ਸ਼ੀ ਮਹਿੰਦਰਾ ਜੀ ਮਹਾਰਾਜ
ਆਪ ਸ਼੍ਰੋਮਣੀ ਸੰਘ ਦੀ ਪ੍ਰਮੁੱਖ ਜੈਨ ਸਾਧਵੀ ਹਨ । ਆਪ ਦਾ ਜਨਮ ਇਕ ਅਮੀਰ ਘਰਾਨੇ ਵਿਚ ਹੋਇਆ । ਛੋਟੀ ਉਮਰ ਵਿਚ ਸੰਸਾਰਿਕ ਸੁਖਾਂ ਨੂੰ ਤਿਆਗ ਕੇ ਆਪ ਨੇ ਜੈਨ ਸਾਧਵੀ ਮਾਰਗ ਗ੍ਰਹਿਣ ਕੀਤਾ । ਆਪ ਨੇ ਸਕੂਲੀ ਸਿਖਿਆ ਪੂਰੀ ਕਰਕੇ ਜੈਨ ਥਾਂ ਦਾ ਅਧਐਨ ਗੁਰੂ ਪਰੰਪਰਾ ਅਨੁਸਾਰ ਕੀਤਾ। ਆਪ ਕਈ ਭਾਸ਼ਾਵਾਂ ਦੇ ਜਾਨਕਾਰ ਹਨ । ਆਪ ਨੇ ਪੰਜਾਬ, ਹਰਿਆਣਾ, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਦਿਲੀ ਦੇ ਖੇਤਰਾਂ ਵਿਚ ਧਰਮ ਪ੍ਰਚਾਰ ਕੀਤਾ ਹੈ । ਆਪ ਦੀ ਪ੍ਰਸਿੱਧ ਚੇਲੀ ਜਨਕ ਕੁਮਾਰੀ ਜੀ ਹਨ ਜੋ ਜੈਨ ਦਰਸ਼ਨ ਅਤੇ ਇਤਹਾਸ ਵਿਚ ਪ੍ਰਵੀਨ ਹਨ ।
ਜੈਨ ਸਾਧਵੀ ਸ੍ਰੀ ਕੁਸਮ ਲਤਾ ਜੀ ਮਹਾਰਾਜ
ਪੰਜਾਬ ਵਿਚ ਜੈਨ ਧਰਮ ਦਾ ਪ੍ਰਚਾਰ ਕਰਨ ਵਾਲੀ ਇਕ ਮਹਾਨ ਸਾਧਵੀ ਸ੍ਰੀ ਕੁਮਲਤਾ ਜੀ ਮਹਾਰਾਜ ਦਾ ਪ੍ਰਮੁੱਖ ਟੋਲਾ ਹੈ । ਆਪ ਨਾਲ ਸਾਧਵੀ ਸ੍ਰੀ ਅਰਚਨਾ ਜ਼ੀ ਅ ਦੇ ਉਪਾਧਿਆਇ ਸ਼੍ਰੀ ਮਨੁੱਹਰ ਮੁਨੀ ਜੀ ਤੋਂ ਸ਼ਾਸਤਰ ਅਧਿਐਨ ਕਰ ਰਹੀਆਂ ਹਨ | ਆਪਦਾ ਜ਼ਿਆਦਾ ਸਮਾਂ ਦਿਲੀ, ਹfਰਿਆਣੇ ਵਿਖੇ ਬੀਤਿਆ ਹੈ । ਅਜ ਕਲ ਆਪ ਪੰਜਾਬ ਦੇ ਭਿੰਨ ਭਿੰਨ ਹਿੱਸਿਆਂ ਵਿਚ ਘੁੰਮ ਕੇ ਭਗਵਾਨ ਮਹਾਵੀਰ ਅਤੇ ਸੱਚ ਦਾ ਸੰਦੇਸ਼ ਫੈਲਾ ਰਹੇ ਹਨ ।
(185)