________________
ਅਪਣੀ ਗੁਰੂਣੀ ਦੇ ਨਾਲ ਹੀ ਧਾਰਮਿਕ ਗ੍ਰੰਥਾਂ ਦਾ ਅਧਿਐਨ ਕੀਤਾ ਹੈ । ਆਪ ਦੀ ਸ਼ੱਕੀ ਭੈਣ ਸਰੋਜ ਬਾਲਾ ਵੀ ਸੰ: 2035 ਨੂੰ ਗੁਜਰਾਤ ਦੇ ਸਰਸਾ ਵਿਖੇ ਸਾਧਵੀ ਬਣ ਗਈ। ਸਰੋਜ ਬਾਲਾ ਦਾ ਨਾਂ ਸਾਧਵੀ ਸ੍ਰੀ ਪ੍ਰਿਆ ਰਤਨਾ ਸ੍ਰੀ ਰਖਿਆ ਗਿਆ ।
ਸਾਧਵੀ ਸ੍ਰੀ ਹਰਸ਼ਪ੍ਰਭਾ ਸ਼ੀ ਜੀ ਮਹਾਰਾਜ
ਫ਼ਰੀਦਕੋਟ ਨਿਵਾਸੀ ਲਾਲਾ ਨਰਪਤ ਰਾਏ ਅਤੇ ਚਨਣ ਦੇਵੀ ਦੀ ਸਪੁੱਤਰੀ ਦਾ ਜਨਮ 19 ਅਕਤੂਬਰ 1947 ਨੂੰ ਹੋਇਆ। ਆਪ ਦੇ ਦੋ ਭਾਈ ਮਾਲੇਰ ਕੋਟਲਾ ਆ ਗਏ । ਆਪ ਦਾ ਨਾਂ ਕਮਲੇਸ਼ ਕੀਤਾ ਸੀ । ਆਪ ਨੇ ਸਾਧਵੀ ਜਸਵੰਤ ਸ੍ਰੀ ਤੋਂ 5 ਅਕਤੂਬਰ 1970 ਨੂੰ ਗਵਾਲੀਅਰ ਵਿਖੇ ਜੈਨ ਦੀਖਿਆ ਗ੍ਰਹਿਣ ਕੀਤੀ। ਆਪ ਨੇ ਘਰ ਵਿਚ ਰਹਿ ਕੇ ਮੈਟ੍ਰਿਕ ਤਕ ਸਿਖਿਆ ਹਾਸਲ ਕੀਤੀ ।
ਸਾਧਵੀ ਯਸ਼ਪੁਭਾ ਸ਼ੀ ਜੀ ਮਹਾਰਾਜ
ਅਤੇ ਸਾਧਵੀ ਨਿਰਮਲਾ ਸ਼ੀ ਜੀ ਮਹਾਰਾਜ
ਆਪ ਗੁਜਰਾਤੀ ਸਾਧਵੀਆਂ ਹਨ ਪਰ ਪੰਜਾਬੀ ਤਪਾਗੱਛ ਦੇ ਅਚਾਰੀਆ ਸ਼ੀ ਸਮੁਦਰ ਵਿਜੈ ਜੀ ਮਹਾਰਾਜ ਦੀ ਆਗਿਆ ਨਾਲ ਪੰਜਾਬ, ਹਰਿਆਣਾ ਧਰਮ ਪ੍ਰਚਾਰ ਲਈ ਘੁੰਮਿਆ । ਸਾਧਵੀ ਯਸ਼ ਪ੍ਰਭਾ ਦਾ ਸਵਰਗਵਾਸ ਹੋ ਚੁਕਿਆਹੈ । ਨਿਰਮਲਾ ਸ੍ਰੀ ਮਹਾਨ ਵਿਦਵਾਨ, ਕਈ ਭਾਸ਼ਾਵਾਂ ਦੀ ਜਾਣਕਾਰ ਸਾਧਵੀ ਹਨ । ਚੰਗੀ ਹਿੰਦੀ, ਗੁਜਰਾਤੀ ਤੇ ਰਾਜਸਥਾਨ ਵਿਚ ਭਾਸ਼ਨ ਕਰ ਸਕਦੇ ਹਨ । ਆਪ ਨੇ ਮਾਲੇਰ ਕੋਟਲਾ ਵਿਖੇ ਚਤੁਰਮਾਈ ਕਰਕੇ ਆਮ ਲੋਕਾਂ ਨੂੰ ਕਾਫ਼ੀ ਲਾਭ ਪਹੁੰਚਾਇਆ । ਆਪ ਨੇ ਜੰਮੇਂ ਤਕ ਧਰਮ ਪ੍ਰਚਾਰ ਕੀਤਾ | ਆਪ ਨੇ ਅਨੇਕਾਂ ਵਾਰ ਅਪਣੇ ਧਰਮ , ਪਰਿਵਾਰ ਨਾਲ ਤੀਰਥ ਯਾਤਰਾ ਕੀਤੀ ਹੈ ।
( 18 )