________________
ਸਾਧਵੀ ਸ੍ਰੀ
ਆ ਦਰਸ਼ਨਾਂ ਸ਼ੀ ਜੀ ਮਹਾਰਾਜ
ਆਪ ਗੁਜਰਾਂਵਾਲੇ ਨਿਵਾਸੀ ਲਾਲਾ ਮਨੋਹਰ ਲਾਲ ਅਤੇ ਤਿਲਕ ਸੁੰਦਰੀ ਜੀ ਦੀ ਸਪੁੱਤਰੀ ਅਤੇ ਸਾਧਵੀ ਸ੍ਰੀ ਜਸਵੰਤ ਸ੍ਰੀ ਜੀ ਮਹਾਰਾਜ ਦੀ ਵਿਦਵਾਨ ਚੇਲੀ ਹਨ। ਆਪ ਦਾ ਜਨਮ ਸੰ: 1991 ਨੂੰ ਹੋਇਆ । ਅੱਜ ਕੱਲ ਆਪ ਦਾ ਪਰਿਵਾਰ ਅੰਬਾਲੇ ਆ ਗਿਆ ਹੈ । ਆਪ ਦਾ ਸਾਧਵੀ ਬਨਣ ਤੋਂ ਪਹਿਲਾਂ ਦਾ ਨਾਂ ਪਦਮਾ ਦੇਵੀ ਸੀ | ਆਪ ਨੇ ਮੈਟ੍ਰਿਕ, ਪ੍ਰਭਾਕਰ ਪਾਸ ਕਰਕੇ ਅੰਬਾਲਾ ਵਿਖੇ ਜੈਨ ਸਕੂਲ ਵਿਚ ਨੌਕਰੀ ਕੀਤੀ । ਘਰ ਵਿਚ ਰਹਿ ਕੇ ਬੀ. ਏ. ਦੀ ਡਿਗਰੀ ਹਾਸਲ ਕੀਤੀ । ਘਰ ਵਾਲਿਆਂ ਦੇ ਲੱਖਾਂ ਰੁਕਾਵਟਾਂ ਪਾਉਣ ਦੇ ਬਾਵਜੂਦ ਵੈਰਾਗ ਦੇ ਫੈਸਲੇ ਤੇ ਦਿੜ ਰਹੀਂ। ਆਪ ਨੇ ਪੰ: ਹੀਰਾ ਲਾਲ ਦੁਗੜ ਕੋਲੋਂ ਜੈਨ ਸ਼ਾਸਤਰਾਂ ਦਾ ਡੂੰਘਾ ਅਧਿਐਨ ਕੀਤਾ ।
ਅਤੇ 24 ਨਵੰਬਰ 1960 ਨੂੰ ਆਪ ਦੀ ਦੀਖਿਆ ਅਚਾਰੀਆ ਵਿਜੈ ਸਮੁੰਦਰ ਸੂਰੀ ਹੱਥੋਂ ਸੰਪੰਨ ਹੋਈ । ਆਪ ਨੇ ਅਪਣੀ ਗੁਰੂਣੀ ਦੇ ਕਦਮ ਤੇ ਚਲ ਕੇ ਜੈਨ ਏਕਤਾ ਨੂੰ ਕਾਫ਼ੀ ਮਜ਼ਬੂਤ ਕੀਤਾ ਹੈ ।
ਸਾਧਵੀ ਸ਼ੀ ਗੁਣਾ ਸ਼ੀ ਜੀ ਮਹਾਰਾਜ
ਆਪ ਪੱਟੀ ਨਿਵਾਸੀ ਲਾਲਾ ਮਥੁਰਾ ਦਾਸ ਅਤੇ ਗੰਗਾ ਦੇਵੀ ਦੀ ਸਪੁਤਰੀ ਹਨ । ਆਪ ਦਾ ਜਨਮ 21 ਸਿਤੰਬਰ 1947 ਨੂੰ ਹੋਇਆ । ਆਪ ਦਾ ਨਾਂ ਸੁਭਾਸ਼ ਰਾਨੀ ਸੀ ! 4 ਫਰਵਰੀ 1965 ਨੂੰ 17 ਸਾਲ ਦੀ ਉਮਰ ਵਿਚ ਆਪ ਸ੍ਰੀ ਜਸਵੰਤ ਸ੍ਰੀ ਜੀ ਮਹਾਰਾਜ ਦੀ ਚੇਲੀ ਬਣੀ।
ਆਪ ਨੇ ਸੰਸਕ੍ਰਿਤ ਅਤੇ ਪ੍ਰਾਕ੍ਰਿਤ ਦੇ ਜੈਨ ਅਜੈਨ ਥਾਂ ਦਾ ਵਿਸ਼ਾਲ ਅਧਿਐਨ ਕੀਤਾ ਹੈ ।
ਸਾਧਵੀ ਸ਼ੀ ਪੀਆਂ ਧਰਮਾਂ ਜੀ ਮਹਾਰਾਜ
| ਅਤੇ
ਸਾਧਵੀ ਸ਼ੀ ਆਰਤਨਾ ਜੀ ਮਹਾਰਾਜ
ਆਪ ਜੰਡਿਆਲਾ ਗੁਰੂ ਨਿਵਾਸੀ ਲਾਲਾ ਕਿਸ਼ੋਰੀ ਲਾਲ ਅਤੇ ਕਮਲਾ ਦੇਵੀ ਦੀ ਸਪੁੱਤਰੀ ਹਨ । ਆਪ ਦਾ ਜਨਮ ਸੰ 2015 ਨੂੰ ਹੋਇਆ । ਆਪ ਦਾ ਨਾਂ ਨੂਤਨ ਬਾਲਾ ਸੀ । ਦਸਵੀਂ ਪੂਰੀ ਕਰਕੇ 14 ਅਕਤੂਬਰ 1974 ਨੂੰ ਆਪ ਸਾਧਵੀ ਬਣੀ। ਆਪ ਨੇ
( 183 )