________________
ਆਪ ਨੇ ਅਚਾਰੀਆ ਆਤਮਾਰਾਮ ਜੀ,ਪੰ: ਸੁਖ ਲਾਲ ਸੰਦਾਣੀ, ਦਲਸੁਖ ਮਾਲਵਨੀਆਂ, ਆਗਮ ਪ੍ਰਭਾਕਰ ਪੁਨ ਵਿਜੈ ਅਤੇ ਜਿਨ ਵਿਜੈ ਜਿਹੇ ਵਿਦਵਾਨਾਂ ਤੋਂ ਸ਼ਾਸਤਰ ਗਿਆਨ ਪ੍ਰਾਪਤ ਕੀਤਾ। ਆਪ ਅਨੇਕਾਂ ਭਾਸ਼ਾਵਾਂ ਦੀ ਜਾਣਕਾਰ ਹਨ । ਆਪ ਦੀਆਂ ਦੋ ਚੇਲੀਆਂ
ਜੇਸ਼ਟਾ ਅਤੇ ਵਰਤਾ ਵੀ ਆਪ ਦੇ ਅਧਿਐਨ ਵਿਚ ਸ਼ਾਮਲ ਹਨ । ਅਜ ਕੱਲ ਆਪ ਵੱਲਭ ਸਮਾਰਕ ਵਰਗੇ ਵਿਸ਼ਾਲ ਯੋਜਨਾ ਪੂਰੀ ਕਰਕੇ ਅਚਾਰੀਆ ਵਿਜੈ ਵੱਲਭ ਦਾ ਸੁਪਨਾ ਸਾਕਾਰ ਕਰ ਰਹੇ ਹਨ ।
ਜਾਂ ਭਾਸ਼ਾਵਾਂ
ਵੱਲਭ ਅਤੇ ਸਵਰ
ਸਾਧਵੀ ਆਨੰਦ ਸੀ ਜੀ ਮਹਾਹਾਜ ਮੁਲਤਾਨ ਨਿਵਾਸੀ ਲੁਣਕਰਨ ਅਤੇ ਸ੍ਰੀ ਮਾ ਬਾਈ ਦੇ ਘਰ ਸੰ: 1971 ਨੂੰ ਉੱਤਮ ਬਾਈ ਨਾਂ ਦੀ ਕੰਨਿਆ ਦਾ ਜਨਮ ਹੋਇਆ । ਜੋ 11 ਸਾਲ ਦੀ ਉਮਰ ਵਿਚ ਗੁਜਰਾਂਵਾਲੇ ਦੇ ਲਾਲਾ ਹੀਰਾ ਲਾਲ ਨਾਲ ਸ਼ਾਦੀ ਹੋ ਗਈ । ਅਚਾਰੀਆ ਸ਼੍ਰੀ ਵਿਜੈ ਵੱਲਭ ਜੀ ਮਹਾਰਾਜ ਦੀ ਪ੍ਰੇਰਣਾ ਨਾਲ ਸੰ: 2001 ਮਾਘ ਸੁਦੀ 6 ਨੂੰ ਆਪ ਨੇ ਅਪਣੀ ਮਾਤਾ ਸਮੇਤ ਦੀਖਿਆ ਲਈ । ਤਪਾ ਗੱਛ ਵਿਚ ਮਾਤਾ ਸਾਧਵੀ ਹਿਤ ਸ੍ਰੀ ਦੀ ਚੇਲੀ ਬਨੀ । ਪੁਤਰੀ ਦਾ ਨਾਂ ਜਸਵੰਤ ਸ੍ਰੀ ਰਖਿਆ ਗਿਆ। ਸੰ: 2010 ਜੇਠ ਸੁਦੀ 6 ਨੂੰ 39 ਸਾਲ ਦੀ ਉਮਰ ਵਿਚ ਪਾਟਣ ਵਿਖੇ ਆਪ ਦਾ ਸਵਰਗਵਾਸ ਹੋ ਗਿਆ ।
ਸਾਧਵੀ ਸ਼ੀ ਜਸਵੰਤ ਸ਼ੀ ਜੀ ਮਹਾਰਾਜ
ਆਪ ਦਾ ਜਨਮ ਗੁਜਰਾਂਵਾਲੇ ਦੇ ਸ਼੍ਰੀ ਹੀਰਾ ਲਾਲ ਦੇ ਘਰ ਸੰ: 1992 ਨੂੰ ਅੱਤਰਾ ਦੇਵੀ (ਉੱਤਮ ਬਾਈ) ਦੀ ਕੁੱਖੋਂ ਹੋਇਆ। ਬਚਪਨ ਦਾ ਨਾਂ ਚੰਦ ਰਾਨੀ ਸੀ । ਆਪ ਦੇ ਦੋ ਭਾਈ ਅਤੇ ਦੋ ਭੈਣਾਂ ਹੋਰ ਸਨ । ਆਪ ਨੇ 10 ਸਾਲ ਦੀ ਉਮਰ ਵਿਚ ਆਪਣੀ ਮਾਤਾ ਦੇ ਨਾਲ ਸਾਧਵੀ ਜੀਵਨ ਹਿਣ ਕੀਤਾ। ਆਪ ਦੀ ਦੀਖਿਆ ਸੰ: 2001 ਮੱਘਰ ਦੀ 6 ਨੂੰ ਸ਼ਤਰੂੰਜੈ ਵਿਖੇ ਹੋਈ । ਸਾਧਵੀ ਬਨਣ ਤੋਂ ਬਾਅਦ ਆਪ ਨੇ ਜੈਨ ਅਤੇ ਅਜੈਨ ਸਾਹਿਤ ਦਾ ਅਧਿਐਨ ਭਾਰਤ ਦੇ ਮਹਾਨ ਵਿਦਵਾਨਾਂ ਤੋਂ ਕੀਤਾ । ਆਪ ਨੇ ਕਈ ਵਾਰ ਜੈਨ ਤੀਰਥਾਂ ਦੀ ਯਾਤਰਾ ਕੀਤੀ ! ਆਪ ਨੇ ਜੈਨ ਏਕਤਾ ਲਈ ਬਹੁਤ ਕੰਮ ਕੀਤਾ । ਆਪ ਨੇ ਇਕੋ ਮੰਚ ਤੋਂ ਤਿੰਨ ਫ਼ਿਰਕਿਆਂ ਦੇ ਨਾਲ ਇਕੱਠਾ ਉਪਦੇਸ਼ ਕਰਕੇ ਏਕਤਾ ਨੂੰ ਮਜ਼ਬੂਤ ਕੀਤਾ ।
| ਆਪ ਨੇ ਧਰਮ ਪ੍ਰਚਾਰ ਤੋਂ ਇਲਾਵਾ ਸਮਾਜ ਸੁਧਾਰ ਦੇ ਅਨੇਕਾਂ ਕੰਮ ਕੀਤੇ ਹਨ ।
( 182 )