________________
ਸ਼ਾਦੀ ਸ੍ਰੀ ਡੁਗਰਮੀ ਭਾਈ ਸੰਘਵੀ ਨਾਲ ਹੋਈ । 2 ਪ੍ਰਤਰ ਅਤੇ ਦੋ ਪੁਤਰੀਆਂ ਪੈਦਾ ਹੋਈਆਂ । ਪਰ ਇਕ ਪੁੱਤਰ, ਇਕ ਪੁਤਰੀ ਅਤੇ ਪਤੀ ਮੌਤ ਦਾ ਸ਼ਿਕਾਰ ਹੋ ਗਏ । ਆਪ ਪੇਕੇ ਘਰ ਆ ਗਏ । ਉਸ ਸਮੇਂ ਪੁੱਤਰ ਦੀ ਉਮਰ 16 ਸਾਲ ਦੀ ਸੀ, ਜੋ ਬਾਅਦ ਵਿਚ - ਮੌਤ ਦਾ ਸ਼ਿਕਾਰ ਹੋ ਗਿਆ । ਇਕ ਭਾਣੂਮਤੀ ਪੁੱਤਰੀ ਹੀ ਸਹਾਰਾ ਬਚੀ ' ਇਨ੍ਹਾਂ ਹਾਲਤਾਂ ਨੇ ਆਪ ਨੂੰ ਸੰਸਾਰ ਦੀ ਸੱਚੀ ਤਸਵੀਰ ਦਿਖਾ ਦਿੱਤੀ । ਸੰ: 1995 ਵਿਚ ਆਪ ਨੇ ਸ਼ਤਰੰਜੈ ਤੀਰਥ ਵਿਖੇ ਪੰਜਾਬ ਤਪਾਗੱਛ ਦੀ ਪਰਵਰਤਨੀ ਦੇਵ ਸ੍ਰੀ ਕੋ ਪੁਤਰੀ ਸਮੇਤ ਦੀਖਿਆ ਗ੍ਰਹਿਣ ਕੀਤੀ। ਆਪ ਦਾ ਨਾਂ ਸ਼ੀਲ ਸ੍ਰੀ ਰਖਿਆ ਗਿਆ । ਪੁਤਰੀ ਪ੍ਰਸਿਧ ਸਾਧਵਸ੍ਰੀ ਮਿਰਗਾਵਤੀ ਜੀ ਹਨ ।
| ਆਪ ਨੇ ਸਮੁੱਚੇ ਭਾਰਤ ਵਰਸ਼ ਵਿਚ ਭਗਵਾਨ ਮਹਾਵੀਰ ਦੇ ਆਦਰਸ਼ਾਂ ਦਾ ਪ੍ਰਚਾਰ ਕੀਤਾ । ਆਪ ਦਾ ਸਵਰਗਵਾਸ 2024 ਮਾਘ ਕ੍ਰਿਸ਼ਨਾ 4 ਨੂੰ 74 ਸਾਲ ਦੀ ਉਮਰ ਵਿਚ ਹੋ ਗਿਆ ।
ਜੈਨ ਸਾਧਵੀ ਮਹੱਤਰਾ ਸ੍ਰੀ ਮਿਰਗਾਵਤੀ ਜੀ ਮਹਾਰਾਜ
ਆਪ ਦਾ ਜਨਮ ਸੰ: 1982 ਚੇਤ ਸ਼ੁਕਲਾ 7 ਨੂੰ ਰਾਜਕੋਟ ਦੇ ਨਜ਼ਦੀਕ ਸਰਕਾਰ ਵਿਖੇ ਹੋਇਆ। ਬਚਪਨ ਦਾ ਨਾਂ ਭਾਨੂਮਤੀ ਸੀ । 13 ਸਾਲ ਦੀ ਉਮਰ ਵਿਚ ਆਪ ਨੇ ਅਪਣੀ ਮਾਤਾ ਕੋਲੋਂ ਸਾਧਵੀ ਜੀਵਨ ਹਿਣ ਕੀਤਾ ।
ਸਾਧਵੀ ਬਣਦੇ ਸਾਰ ਹੀ ਆਪ ਨੇ ਜੈਨ ਅਤੇ ਅਜੈਨ ਦਰਸ਼ਨ ਥਾਂ, ਇਤਿਹਾਸ, ਪੁਰਾਤੱਤਵ ਦਾ ਡੂੰਘਾ ਅਧਿਐਨ ਕੀਤਾ। ਅਪਣੀ ਗੁਰੂਣੀ ਨਾਲ ਤੀਰਥ ਯਾਤਰਾ ਅਤੇ ਧਰਮ ਪ੍ਰਚਾਰ ਕੀਤਾ। ਸਮਾਜਿਕ ਬੁਰਾਈਆਂ, ਇਸਤਰੀ ਸਿਖਿਆ, ਗਰੀਬਾਂ ਦੀ ਮਦਦ ਲਈ ਆਪ ਹਮੇਸ਼ਾ ਅੱਗੇ ਨਜ਼ਰ ਆਉਂਦੇ ਹਨ ।
ਆਪ ਦੇ ਉਪਕਾਰ ਕਾਰਨ ਪੁਰਾਤਨ ਕਾਂਗੜੇ ਤੀਰਥ ਦਾ ਉਧਾਰ ਹੋਇਆ । ਜੈਨ ਸਮਾਜ ਨੂੰ ਭਾਰਤ ਸਰਕਾਰ ਨੇ ਇਸ ਤੀਰਥ ਦੀ ਪੂਜਾ ਭਗਤੀ ਦਾ ਅਖ਼ਤਿਆਰ ਦਿੱਤਾ । ਆਪ 25ਵੀਂ ਮਹਾਵੀਰ ਨਿਰਵਾਨ ਸ਼ਤਾਬਦੀ ਕਮੇਟੀ ਭਾਰਤ ਸਰਕਾਰ ਦੀ ਮੁਖ ਅਤਿਥੀ ਹਨ । ਜੈਨ ਏਕਤਾ ਦਾ ਪ੍ਰਤੀਕ ਵੱਲਭ ਸਮਾਰਕ ਦਿੱਲੀ ਆਪ ਦੀ ਪ੍ਰੇਰਣਾ ਦਾ ਜਿਊਂਦਾ ਜਾਗਦਾ ਸਬੂਤ ਹੈ । ਜੋ 100 ਬਿਘਾ ਜ਼ਮੀਨ ਉਪਰ ਉਸਾਰੀ ਅਧੀਨ ਹੈ । ਇਕੱਲੇ ਬੀ. ਐਲ. ਇਨਸਟੀਚੀਊਟ ਆਫ਼ ਇੰਡਲਜੀ ਨੇ 31 ਲੱਖ ਇਸ ਦੇ ਭਵਨ ਨਿਰਮਾਨ ਲਈ ਦਿੱਤਾ । ਆਪ ਦੀ ਪ੍ਰੇਰਣਾ ਨਾਲ ਪਾਕਿਸਤਾਨ ਵਿਚ ਰਹਿ ਗਏ ਸ਼ਾਸਤਰ ਵਾਪਸ ਭਾਰਤ ਆ ਗਏ । ਇਥੇ ਹੀ ਬਸ ਨਹੀਂ ਸਮੁੱਚੇ ਭਾਰਤ ਦੇ ਸ਼ਾਸਤਰ ਭੰਡਾਰ ਕਾਫ਼ੀ ਗਿਣਤੀ ਵਿਚ ਦਿੱਲੀ ਪੁੱਜ ਚੁਕੇ ਹਨ ।
(181)