________________
ਸਾਧਵੀ ਸ਼ੀ ਸ਼ਿਮਲਾ ਜੀ ਮਹਾਰਾਜ ਆਪਦਾ ਜਨਮ ਅਬੋਹਰ ਵਿਖੇ ਸੰਨ 1942 ਨੂੰ ਲਾਲਾ ਖੁਸ਼ੀ ਰਾਮ ਜੈਨ ਅਤੇ ਮਾਤਾ ਵਿਦਿਆ ਵਤੀ ਦੇ ਘਰ ਹੋਇਆ। ਆਪ ਨੇ ਸ਼ੁਰੂ ਦੀ ਸਿਖਿਆ ਘਰ ਹਾਸਲ ਕੀਤੀ । ਆਪ ਦਾ ਪਰਿਵਾਰ ਇਕ ਖੁਸ਼ਹਾਲ ਪਰਿਵਾਰ ਹੈ । ਆਪ ਦੀ ਦਖਿਆ ਅਬੋਹਰ ਵਿਖੇ 2 ਮਈ 1971 ਨੂੰ ਸਾਧਵੀ ਸ੍ਰੀ ਸੀਤਾ ਜੀ ਮਹਾਰਾਜ ਕੋਲ ਹੋਈ. !
ਸਾਧਵੀ ਸ੍ਰੀ ਸੁਨੀਤਾ ਜੀ ਮਹਾਰਾਜ
ਆਪ ਜੈਨ ਸਾਧਵੀ ਮਹਾਨ ਆਤਮਾ ਸ੍ਰੀ ਸੁਮਿਤਰਾ ਜੀ ਮਹਾਰਾਜ ਦੀ ਯੋਗ ਚੇਲੀ ਹਨ । ਆਪ ਦਾ ਜਨਮ ਮੋਗਾ ਵਿਖੇ ਲਾਲਾ ਜਗਦੀਸ਼ ਲਾਲ ਅਤੇ ਮਾਤਾ ਪ੍ਰਕਾਸ਼ ਵਤੀ ਦੇ ਘਰ ਹੋਇਆ । 1975 ਵਿਚ ਆਪ ਨੇ ਸੰਸਾਰ ਦੇ ਪ੍ਰਾਪਤ ਸੁਖਾਂ ਨੂੰ ਠੋਕਰ ਮਾਰ ਕੇ ਜੈਨ ਸਾਧਵੀ ਦੀਖਿਆ ਗ੍ਰਹਿਣ ਕੀਤੀ। ਆਪ ਨੇ ਸੰਸਕ੍ਰਿਤ ਵਿਚ ਐਮ. ਏ. ਕਰਕੇ ਪੰਜਾਬੀ ਯੂਨੀਵਰਸਟੀ ਪਟਿਆਲੇ ਦੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ । ਆਪ ਯੂਨੀਵਰਸਟੀ ਦੀ ਗੋਲਡ ਮੈਡਲਿਸਟ ਇਕੋ ਇਕ ਸਾਧਵੀ ਹਨ । ਅਜ ਕਲ ਆਪ ਪੀ.ਐਚ. ਡੀ. ਕਰ ਰਹੇ ਹਨ ।
ਸਾਧਵੀ ਸ੍ਰੀ ਹੇਮਕੁੰਵਰ ਜੀ ਮਹਾਰਾਜ
ਸਾਧਵੀ ਸ੍ਰੀ ਹੇਮਕੁੰਵਰ ਜੀ ਦਾ ਜਨਮ ਰਾਮਾ ਮੰਡੀ ਦੇ ਇਕ ਖੁਸ਼ਹਾਲ ਪਰਿਵਾਰ ਵਿਚ ਹੋਇਆ। ਆਪ ਨੇ ਪੰਜਾਬ ਤੋਂ ਛੁੱਟ ਰਾਜਸਥਾਨ ਅਤੇ ਜੰਗਲ ਦੇਸ਼ ਨੂੰ ਪਵਿਤਰ ਕੀਤਾ ਹੈ । ਆਪ ਦਾ ਅਧਿਐਨ ਵਿਸ਼ਾਲ ਹੈ । ਅਨੇਕਾਂ ਕਠਿਨਾਈਆਂ ਦੇ ਬਾਵਜੂਦ ਆਪ ਭਗਵਾਨ ਮਹਾਵੀਰ ਦੀਆਂ ਸਿਖਿਆਵਾਂ ਆਮ ਲੋਕਾਂ ਤਕ ਪਹੁੰਚਾ ਰਹੇ ਹਨ ।
ਜੈਨ ਸਾਧਵੀ ਸ਼ੀ ਮੋਹਨ ਕੁਮਾਰੀ ਜੀ ਮਹਾਰਾਜ
(ਤਾਰਾ ਨਗ 3) ਆਪ ਮਹਾਨ ਸਾਧਵੀ ਅਤੇ ਪੰਜਾਬ ਵਿਚ ਧਰਮ ਪ੍ਰਚਾਰ ਕਰਨ ਵਾਲੀ ਸਾਧਵੀ ਹਨ । ਚੰਗੀ ਸੂਖਮ ਲਿਪਕਾਰ, ਕਵ, ਅਨੇਕਾਂ ਭਾਸ਼ਾਵਾਂ ਦੇ ਜਾਨਕਾਰ ਹਨ । ਆਪ ਨੇ ਅਨੇਕਾਂ ਪਰਿਵਾਰਾਂ ਨੂੰ ਘਰ ਘਰ ਘੁੰਮ ਕੇ ਭਗਵਾਨ ਮਹਾਵੀਰ ਦਾ ਸੁਨੇਹਾ ਪਹੁੰਚਾਇਆ ! ਅਪਣੇ ਗਰੂ ਅਚਾਰੀਆ ਤੁਲਸੀ ਜੀ ਮਹਾਰਾਜ ਦੇ ਅਣੂਵਰਤ ਸੁਨੇਹੇ ਨੂੰ ਸਾਰੇ ਭਾਰਤ ਵਰਸ਼ ( 178 )