________________
ਮਹਾਸਾਧਵੀ ਸ਼ੀ ਸ਼ਿਮਲਾ ਜੀ ਮਹਾਰਾਜ
ਆਪ ਦਾ ਜਨਮ ਸਮਾਨਾ ਵਿਖੇ ਲਾਲਾ ਲਭ ਰਾਮ ਅਤੇ ਮਾਤਾ ਮਾਨਵਤੀ ਦੇ ਘਰ ਹੋਇਆ । ਸ਼ੁਭ ਕਰਮਾਂ ਦੇ ਸਿੱਟੇ ਵਜੋਂ ਵੈਸਾਖ ਸ਼ੁਕਲਾ ਤੇ ਸੰ: 2019 ਨੂੰ ਆਪ ਜੈਨ ਸਾਧਵੀ ਬਣੇ । ਆਪ ਨੇ ਸ਼ਾਸਤਰਾਂ ਦਾ ਡੂੰਘਾ ਅਧਿਐਨ ਕੀਤਾ । ਆਪ ਮਹਾਨ ਲੇਖਕ, ਭਿੰਨ ਭਿੰਨ ਭਾਸ਼ਾਵਾਂ ਦੇ ਜਾਨਕਾਰ ਅਤੇ ਉੱਘੇ ਧਰਮ ਪ੍ਰਚਾਰਕ ਹਨ !
ਸਾਧਵੀ ਸ਼ੀ ਸਵਰਨ ਕਾਂਤਾ ਜੀ ਮਹਾਰਾਜ
(ਸਾਬਨ ਵਾਲੇ) ਆਪ ਦਾ ਜਨਮ ਲਾਹੌਰ ਵਿਖੇ ਲਾਲਾ ਲੱਧਾ ਮਲ ਤੇ ਮਾਤਾ ਸਰਸਵੀ ਦੇ ਘਰ ਸੰ: 1988 ਮਾਘ ਕ੍ਰਿਸ਼ਨਾ 7 ਨੂੰ ਹੋਇਆ। ਆਪ ਦੀ ਦੀਖਿਆ ਵੀ ਸੰਨ 1947 ਨੂੰ ਜਿਨਸ਼ਾਸ਼ਨ ਪ੍ਰਭਾਵਿਕਾ ਸਵਰਨ ਕਾਂਤਾ ਜੀ ਦੇ ਨਾਲ ਹੀ ਹੋਈ । ਆਪ ਦੀ ਉਮਰ ਵੀ ਜਿਨਸ਼ਾਸਨ ਪ੍ਰਭਾਵਿ ਸ੍ਰੀ ਸਵਰਨ ਕਾਂਤਾ ਜੀ ਦੇ ਬਰਾਬਰ ਹੈ । ਆਪ ਦਾ ਪ੍ਰਚਾਰ ਖੇਤਰ ਪੰਜਾਬ, ਹਰਿਆਣਾ, ਦਿੱਲੀ ਹੈ ।
ਸਾਧਵੀ ਸ਼ੀ ਕੌਸ਼ਲ ਆ ਜੀ ਮਹਾਰਾਜ
ਆਪ ਦਾ ਜਨਮ ਵੀ ਲਾਹੌਰ ਵਿਖੇ ਲਾਲਾ ਖਰਾਇਤੀ ਰਾਮ ਤੇ ਮਾਤਾ ਤਾਰਾ ਦੇਵੀ ਦੇ ਘਰ ਸੰ: 1985 ਨੂੰ ਹੋਇਆ । ਆਪ ਨੇ ਸੰ: 2000 ਨੂੰ ਪਟਿਆਲੇ ਵਿਖੇ ਜੈਨ ਸਾਧਵੀ ਜੀਵਨ ਹਿਣ ਕੀਤਾ । ਆਪ ਅਨੇਕਾਂ ਭਾਸ਼ਾਵਾਂ ਤੇ ਜੈਨ ਅਜੈਨ ਨੂੰ ਥਾਂ ਦੇ ਮਹਾਨ ਵਿਦਵਾਨ ਹਨ ।
ਸਾਧਵੀ ਸ਼ੀ ਕੇਸਰਾ ਜੀ ਮਹਾਰਾਜ ਆਪ ਦਾ ਜਨਮ ਸੰ: 1983 ਨੂੰ ਪੂਰਪਾਚੀ ਸੋਨੀਪਤ) ਵਿਖੇ ਪਿਤਾ ਕੇਵਲ ਰਾਮ ਅਤੇ ਮਾਤਾ ਛੁੱਟੀ ਦੇਵੀ ਦੀ ਕੁੱਖੋਂ ਹੋਇਆ। ਆਪ ਨੇ ਪੰਜਾਬ ਵਿਚ ਹੀ ਨਹੀਂ ਦੂਰ ਦੁਰਾਡੇ ਦੇਸ਼ ਦੇ ਕਈ ਹਿੱਸਿਆਂ ਵਿਚ ਧਰਮ ਪ੍ਰਚਾਰ ਕੀਤਾ ਹੈ । ਆਪ ਅਨੇਕਾਂ ਭਾਸ਼ਾਵਾਂ ਦੀ ਵਿਦਵਾਨ ਸਾਧਵੀ ਹਨ । ਆਪ ਨੇ ਸੰ: 1995 ਨੂੰ ਸਾਵਨ ਦੇ ਮਹੀਨੇ ਸਾਧਵੀ ਮੋਹਨ ਦੇਵੀ ਤੋਂ ਦੀਖਿਆ ਗ੍ਰਹਿਣ ਕੀਤੀ ।
( 177 )