________________
ਸਾਧ
ਸ੍ਰੀ ਅਭੈ ਕੁਮਾਰੀ ਜੀ ਮਹਾਰਾਜ
ਸਾਧਵੀ ਸ੍ਰੀ ਅਭੈ ਕੁਮਾਰੀ ਜੀ ਪੰਜਾਬ ਦੀ ਮਹਾਨ ਸਾਧਵੀ ਹਨ । ਆਪਨੇ ਸੰਸਾਰਿਕ ਸੁਖਾਂ ਨੂੰ ਠੋਕਰ ਮਾਰ ਕੇ ਸੰਸਾਰ ਦੇ ਭਲੇ ਲਈ ਜੈਨ ਸਾਧਵੀ ਦੇਖਿਆ ਹੋਣ ਕੀਤੀ । ਆਪ ਜੀ ਦਾ ਸਾਧਵੀ ਪਰਿਵਾਰ ਵਿਦਵਾਨ ਹੈ । ਆਪ ਨੇ ਅਚਾਰੀਆ ਸ੍ਰੀ ਆਤਮਾ ਰਾਮ ਜੀ ਮਹਾਰਾਜ ਤੋਂ ਸ਼ਾਸਤਰਾਂ ਦਾ ਅਧਿਐਨ ਕੀਤਾ । ਆਪ ਨੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਜੰਮੂ ਕਸ਼ਮੀਰ ਵਿਚ ਅਪਣਾ ਧਰਮ ਪ੍ਰਚਾਰ ਕੀਤਾ ਹੈ । ਲੇਖਕਾਂ ਨੂੰ ਆਪ ਬਾਰੇ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ, ਪਰ ਪੰਜਾਬ ਦਾ ਪ੍ਰਚਾਰ ਖੇਤਰ ਵਿਸ਼ਾਲ ਹੈ । ਆਪ ਦਾ ਜਨਮ ਸੰ: 1993 ਸਾਵਨ ਸ਼ੁਕਲਾ 7 ਅਤੇ ਦੀਖਿਆ ਸੰ: 2003 ਚੇਤਰ ਸ਼ੁਕਲਾ 13 ਹੈ । ਆਪ ਦੇ ਪਿਤਾ ਲਾਲਾ ਮੁੰਸ਼ੀ ਰਾਮ ਅਤੇ ਮਾਤਾ ਸ੍ਰੀਮਤੀ ਭਾਗਵੰਤੀ ਜੀ ਸਨ । ਆਪ ਜੀ ਦੀ ਭੈਣ ਮਤੀ ਸਵਿਤਰੀ ਜੀ ਨੇ ਆਪ ਨਾਲ ਦੀਖਿਆ ਗ੍ਰਹਿਣ ਕੀਤੀ।
ਸਾਧਵੀ ਸ਼ੀ ਹੁਕਮੀ ਦੇਵੀ ਜੀ ਮਹਾਰਾਜ
ਮਹਾਨ ਲੇਖਕ ਅਤੇ ਕਵੀ ਸਾਧਵੀ ਸ਼ੀ ਹੁਕਮੀ ਦੇਵੀ ਜੀ ਮਹਾਰਾਜ ਕੇਵਲੀ ਜੀ ਦੀਆਂ ਪ੍ਰਮੁੱਖ ਚੇਲੀਆਂ ਵਿਚੋਂ ਇਕ ਹਨ । ਆਪ ਦਾ ਜਨਮ ਨਸਲੀ (ਜ਼ਿਲਾ ਮੇਰਠ) ਦੇ ਲਾਲਾ ਪ੍ਰਭੂ ਦਿਆਲ ਅਤੇ ਸ੍ਰੀਮਤੀ ਭਗਵਾਨ ਦੇਵੀ ਦੇ ਘਰ ਹੋਇਆ । ਛੋਟੀ ਉਮਰ ਵਿਚ ਆਪ ਦੇ ਮਾਤਾ ਜੀ ਦਾ ਸਵਰਗਵਾਸ ਹੋ ਗਿਆ । ਆਪ ਨੂੰ ਸਾਧਵੀ ਪਾਨ ਕੁੰਵਰ ਜੀ ਦੇ ਉਪਦੇਸ਼ ਸੁਨਣ ਦਾ ਮੌਕਾ ਮਿਲਿਆ।
ਸੰ· 1983 ਮਾਘ ਪੂਰਨਮਾਸ਼ੀ ਵਾਲੇ ਦਿਨ ਆਪ ਨੇ ਦਮੋਲੀ ਵਿਖੇ ਦੀਖਿਆ ਹਿਣ ਕੀਤੀ।
ਆਪ ਨੇ ਸ਼ਾਸਤਰ ਅਧਿਐਨ ਮਹਾਸਾਧਵੀ ਸ੍ਰੀ ਮੋਹਨ ਦੇਵੀ ਜੀ ਮਹਾਰਾਜ ਕੋਲੋਂ ਕੀਤਾ । ਆਪ ਨੇ ਪ੍ਰਾਚੀਨ ਪਰਾ ਨੂੰ ਧਿਆਨ ਵਿਚ ਰਖਦੇ ਹੋਏ ਅਨੇਕਾਂ ਢਾਲ ਚਪਾਈ ਦੀ ਰਚਨਾ ਕੀਤੀ ।
| ਇਨ੍ਹਾਂ ਢਾਲਾਂ ਵਿਚੋਂ () ਸ੍ਰੀ ਸੁਰਿੰਦਰ ਕੁਮਾਰ ਦੀ ਢਾਲ, (2) ਸ਼ੀ ਸ਼ੁਰਆ ਪ੍ਰੇਮ ਦੀ ਦਾਲ (3) ਅਮਰ ਸੇਨ ਵੀਰ ਦੀ ਢਾਲ ਆਦਿ ਅਨੇਕਾਂ ਢਾਲਾਂ ਪ੍ਰਸਿਧ
ਹਨ |
( 176 )