________________
ਆਪ ਰੋਪੜ ਵਿਖੇ ਸਾਧਵੀ ਬਣੇ ।
ਸਾਧਵੀ ਸ਼੍ਰੀ ਚੰਦਰ ਪ੍ਰਭਾ ਜੀ ਅੰਬਾਲਾ ਨਿਵਾਸੀ ਲਾਲਾ ਰਾਮ ਕਿਸ਼ਨ ਅਤੇ ਸ਼੍ਰੀਮਤੀ ਸ਼ਕੁੰਤਲਾ ਜੀ ਦੇ ਘਰ 6 ਅਕਤੂਬਰ 1954 ਨੂੰ ਹੋਇਆ। ਆਪ ਨੇ ਰੋਪੜ ਵਿਖੇ 28 ਜਨਵਰੀ 1974 ਨੂੰ ਸਾਧਵੀ ਜੀਵਨ ਗ੍ਰਹਿਣ ਕੀਤਾ ।
ਸਾਧਵੀ ਸੰਤੋਸ਼ ਜੀ ਬਲਾਚੌਰ ਨਿਵਾਸੀ ਸ਼੍ਰੀ ਦਰਸ਼ਨ ਲਾਲ ਜੀ ਅਤੇ ਮਾਤਾ ਸਰਸਵਤੀ ਦੀ ਯੋਗ ਸਪੁੱਤਰੀ ਹਨ । ਆਪ ਦਾ ਜਨਮ 27 ਨਵੰਬਰ 1950 ਨੂੰ ਹੋਇਆ ।
ਸਾਧਵੀ ਕਿਰਣ ਜੀ ਅੰਬਾਲਾ ਨਿਵਾਸੀ ਲਾਲਾ ਅਮਰ ਕੁਮਾਰ ਅਤੇ ਮਾਤਾ ਰਾਜਕੁਮਾਰੀ ਦੀ ਸਪੁੱਤਰੀ ਹਨ । ਆਪ ਦਾ ਜਨਮ 10 ਦਿਸੰਬਰ 1960 ਨੂੰ ਅਤੇ ਦੀਖਿਆ 31 ਮਈ 1979 ਨੂੰ ਬੰਗਾ ਵਿਖੇ ਹੋਈ ।
ਸਾਧਵੀ ਸ਼ਰੇਸ਼ਠਾ ਜੀ ਸੰਸਾਰਿਕ ਪੱਖੋਂ ਸਾਧਵੀ ਚੰਦਰ ਪ੍ਰਭਾ ਦੀ ਸੱਕੀ ਭੈਣ ਹਨ । ਆਪ ਦਾ ਜਨਮ 11 ਸਤੰਬਰ 1961 ਅਤੇ ਦੀਖਿਆ 11 ਫਰਵਰੀ 1984 ਨੂੰ ਅੰਬਾਲੇ ਵਿਖੇ ਹੋਈ ।
ਸਾਧਵੀ ਵੀਣਾ ਜੀ ਹਨੁਮਾਨ ਗੜ੍ਹ ਦੇ ਲਾਲਾ ਵਿਦਿਆ ਰਤਨ ਜੈਨ ਅਤੇ ਮਾਤਾ ਤ੍ਰਿਸ਼ਲਾ ਦੀ ਸਪੁੱਤਰੀ ਹਨ । ਆਪ ਦਾ ਜਨਮ 28 ਜਨਵਰੀ 1965 ਅਤੇ ਦੀਖਿਆ ਹਨੂਮਾਨਗੜ੍ਹ ਵਿਖੇ 22 ਅਪਰੈਲ 1984 ਨੂੰ ਹੋਈ ।
ਸਾਧਵੀ ਸਮਤਾ ਜੀ ਵੀ ਚੰਦਰ ਪ੍ਰਭਾ ਜੀ ਤੇ ਸਰੇਸ਼ਟਾ ਜੀ ਦੀ ਹੀ ਸੱਕੀ ਭੈਣ ਹਨ । ਆਪ ਦਾ ਜਨਮ 3 ਅਪਰੈਲ 1966 ਨੂੰ ਹੋਇਆ। ਆਪ ਦੀ ਦੀਖਿਆ 30 ਅਪਰੈਲ 1986 ਨੂੰ ਅੰਬਾਲੇ ਵਿਖੇ ਹੋਈ । ਇਸ ਇਕੱਠ ਵਿਚ 206 ਦੇ ਕਰੀਬ ਸਾਧੂ ਸਾਧਵੀਆਂ ਨੇ ਭਾਗ ਲਿਆ ਸੀ।
ਸਾਧਵੀ ਸ਼੍ਰੀ ਰਾਜੇਸ਼ਵਰੀ ਜੀ ਮਹਾਰਾਜ (ਜੰਮੂ ਵਾਲੇ)
ਮਹਾਸਾਧਵੀ ਸ਼੍ਰੀ ਰਾਜੇਸ਼ਵਰੀ ਦੇਵੀ ਜੰਮੂ ਵਾਲੇ ਮਹਾਨ ਜੈਨ ਪ੍ਰਚਾਰਕ ਸਾਧਵੀ ਹਨ । ਆਪ ਦੀ ਦੀਖਿਆ ਛੋਟੀ ਉਮਰ ਵਿਚ ਦਿੱਲੀ ਵਿਖੇ ਹੋਈ।
ਆਪ ਸੰਸਕ੍ਰਿਤ ਪਾਕ੍ਰਿਤ, ਹਿੰਦੀ, ਗੁਜਰਾਤੀ, ਪੰਜਾਬੀ ਭਾਸ਼ਾਵਾਂ ਦੇ ਮਹਾਨ ਵਿਦਵਾਨ ਹਨ । ਜੈਨ ਅਤੇ ਅਜੈਨ ਸਾਹਿਤ ਦੇ ਆਪ ਮਹਾਨ ਦਾਰਸ਼ਨਿਕ ਹਨ । ਆਪ ਦਾ ਪ੍ਰਚਾਰ ਖੇਤਰ ਸਾਰਾ ਉੱਤਰ ਭਾਰਤ ਹੈ । ਆਪ ਦਾ ਸ਼ਿਸ਼ ਪਰਿਵਾਰ ਆਪ ਦੇ ਪ੍ਰਚਾਰ ਵਿਚ ਹਿੱਸਾ ਪਾ ਰਿਹਾ ਹੈ।
(175)