________________
ਸਦਕਾ ਹੀ ਪੰਜਾਬੀ ਵਿਚ ਲਿਖ ਰਹੇ ਹਨ । ਸ਼੍ਰੀ ਉੱਤਰਾਧਿਐਨ ਸੂਤਰ, ਸ਼੍ਰੀ ਉਪਾਸਕ ਦਸ਼ਾਂਗ ਸੂਤਰ ਦਾ ਪਹਿਲੀ ਵਾਰ ਪੰਜਾਬੀ ਭਾਸ਼ਾ ਵਿਚ ਅਨੁਵਾਦ ਭਗਵਾਨ ਮਹਾਵੀਰ ਦਾ ਜੀਵਨ ਚਾਰਿਤਰ ਆਪ ਦੀ ਪ੍ਰੇਰਣਾ ਤੇ ਆਸ਼ੀਰਵਾਦ ਨਾਲ ਛਪੇ ਹਨ । ਇਹ ਕੰਮ ਜੈਨ ' ਇਤਿਹਾਸ ਦੇ 2500 ਸਾਲਾਂ ਵਿਚ ਪਹਿਲੀ ਵਾਰ ਹੀ ਹੋਇਆ ਹੈ ।
ਗਰੀਬਾਂ ਨੂੰ ਮੁਫ਼ਤ ਕਿਤਾਬਾਂ, ਕਪੜੇ ਅਤੇ ਮਰੀਜ਼ਾਂ ਲਈ ਦਵਾਈਆਂ ਦਾ ਇੰਤਜ਼ਾਮ ਆਪ ਦੀ ਪ੍ਰੇਰਣਾ ਨਾਲ ਹੁੰਦਾ ਰਹਿੰਦਾ ਹੈ । ਆਪ ਜੈਨ ਸ਼ਾਸਤਰ ਅਨੁਸਾਰ ਉਪਪ੍ਰਵਰਤਨੀ ਹਨ । ਸਮਾਜ ਅਤੇ ਖ਼ਾਸ ਤੌਰ ਤੇ ਪੰਜਾਬੀ ਜੈਨ ਸਮਾਜ ਨੂੰ ਜੈਨ ਇਤਿਹਾਸਕਾਰਾਂ, ਲੇਖਕਾਂ ਨੂੰ ਆਪ ਤੋਂ ਬਹੁਤ ਹੀ ਉਮੀਦਾਂ ਹਨ । ਆਪ ਦਾ ਅਪਣਾ ਧਰਮ ਪ੍ਰਚਾਰ ਖੇਤਰ ਸਾਰਾ ਉੱਤਰ ਭਾਰਤ ਅਤੇ ਰਾਜਸਥਾਨ ਹੈ ।
ਸਾਧਵੀ ਪਰਿਵਾਰ
ਮਹਾਰਾਜ ਸ੍ਰੀ ਦੇ ਸਾਧਵੀ ਪਰਿਵਾਰ ਵਿਚ ਇਕ ਤੋਂ ਇਕ ਹੋਣਹਾਰ,' ਪੜ੍ਹੀਆਂ ਲਿਖੀਆਂ ਸਾਧਵੀਆਂ ਹਨ, ਜੋ ਅਪਣੀ ਗੁਰੂਣੀ ਦੇ ਹੁਕਮ ਅਨੁਸਾਰ ਜੀਵਨ ਕਲਿਆਣ ਕਰ ਰਹੀਆਂ ਹਨ ।
ਸਾਧਵੀ ਸ੍ਰੀ ਰਾਜਕੁਮਾਰੀ ਜੀ ਗੁਜਰਾਂਵਾਲੇ ਨਿਵਾਸੀ ਸ੍ਰੀ ਖੈਰਾਇਤੀ ਰਾਮ ਮਾਤਾ ਦੁਰਗਾ ਦੇਵੀ ਦੀ ਸਪੁਤਰੀ ਹਨ ! ਆਪ ਦਾ ਜਨਮ ਸੰਨ 1931 ਨੂੰ ਹੋਇਆ ! ਸਾਧਵੀ ਦੀfਖਿਆ ਜਾਲੰਧਰ ਵਿਖੇ 1950 ਨੂੰ ਹੋਈ । ਅਪ ਪ੍ਰਭਾਕਰ ਪਾਸ ਹਨ।
ਸਾਧਵੀ ਸੁਧਾ ਜੀ ਪੱਟੀ ਨਿਵਾਸੀ ਲਾਲਾ ਤਿਰਲੋਕ ਚੰਦ ਜੀ ਅਤੇ ਮਾਤਾ ਕੌਸ਼ਲਿਆ ਦੀ ਸਪੁਤਰੀ ਹਨ । ਆਪ ਦਾ ਜਨਮ 1943 ਅਤੇ ਦੀਖਿਆ 1965 ਨੂੰ ਕੈਥਲ ਵਿਖੇ ਹੋਈ । ਆਪ ਬੀ. ਏ. ਪਾਸ ਹਨ ।
ਸਾਧਵੀ ਸ੍ਰੀ ਵਿਰਕਾਂਤਾ ਜੀ ਦਾ ਜਨਮ ਲਾਹੌਰ ਵਿਖੇ ਲਾਲਾ ਜਗਦੀਸ਼ ਰਾਏ ਅਤੇ ਮਾਤਾ ਵਿਮਲਾ ਦੇਵੀ ਦੀ ਕੁਖੋਂ ਹੋਇਆ । ਆਪ ਐਫ਼. ਏ. ਪਾਸ ਹਨ । ਸੰਨ 1967 ਵਿਚ ਆਪ ਨੇ ਅੰਬਾਲੇ ਵਿਖੇ ਸਾਧਵੀ ਜੀਵਨ ਗ੍ਰਹਿਣ ਕੀਤਾ ।
ਸਾਧਵੀ ਕਮਲੇਸ਼ ਜੀ ਲਾਲਾ ਚਿਰੰਜੀ ਲਾਲ ਅਤੇ ਮਾਤਾ ਸੁੰਦਰੀ ਜੀ ਦੀ ਸਪੁਤਰੀ ਹਨ । ਆਪ ਦਾ ਜ਼ਨਮ 16 ਨਵੰਬਰ 1946 ਨੂੰ ਅੰਬਾਲੇ ਵਿਖੇ ਹੋਇਆ । 26 ਮਾਰਚ 1970 ਨੂੰ ਆਪ ਅੰਬਾਲੇ ਵਿਖੇ ਸਾਧਵੀ ਬਣੇ । ਆਪ , ਵੀ ਬੀ. ਏ. ਪਾਸ ਹਨ ।
ਸਾਧਵੀ ਸ੍ਰੀ ਵਿਜੈ ਜੀ ਦਾ ਜਨਮ ਰੋਪੜ ਵਿਖੇ ਲਾਲਾ ਅਮਰ ਚੰਦ ਅਤੇ ਮਾਤਾ ਰਾਜ ਕੁਮਾਰੀ ਦੀ ਕੁਖੋਂ 14 ਫ਼ਰਵਰੀ 1952 ਨੂੰ ਹੋਇਆ । 28 ਜਨਵਰੀ 1974 ਨੂੰ ( 174 )