________________
ਅਧਿਐਨ ਹੁਣ ਤਕ ਜਾਰੀ ਹੈ ਅਤੇ ਹਮੇਸ਼ਾ ਜਾਰੀ ਰਹੇਗਾ। ਸੋਹਤ ਖ਼ਰਾਬ ਹੋਣ ਦੇ ਬਾਵਜੂਦ ਵੀ ਤਪੱਸਿਆ, ਜਾਪ, ਧਿਆਨ ਹਰ ਸਮੇਂ ਜਾਰੀ ਰਹਿੰਦਾ ਹੈ । ਗਰੀਬ, ਯਤੀਮ ਦੁਖਿਆਰੇ ਹਰ ਸਮੇਂ ਆਪ ਦੇ ਚਰਨਾਂ ਵਿਚ ਬੰਨ ਕੇ ਅਧਿਆਤਮਿਕ ਆਨੰਦ ਮਾਣਦੇ ਹਨ । ਮਹਾਰਾਜ ਸ਼੍ਰੀ ਦੇ ਕੰਮਾਂ, ਸੰਸਥਾਵਾਂ ਦਾ ਘੇਰਾ ਬਹੁਤ ਵਿਸ਼ਾਲ ਹੈ ਪਰ ਅਪਣੇ 15 ਸਾਲ ਦੇ ਅਨੁਭਵ ਦੇ ਅਧਾਰ ਤੇ ਅਸੀਂ ਜਾਣਦੇ ਹਾਂ ਕਿ ਆਪ ਸਪਸ਼ਟ ਵਕਤਾ, ਮਹਾਨ ਖੋਜੀ ਅਤੇ ਇਤਿਹਾਸਕਾਰ ਹਨ। ਪੂਜ ਅਮਰ ਸਿੰਘ ਜੀ ਮਹਾਰਾਜ ਬਾਰੇ ਸਾਮਗਰੀ ਇਕੱਠੀ ਕਰਨ ਵਿਚ ਆਪ ਨੇ ਸ਼੍ਰੀ ਸੁਮਨ ਮੁਨੀ ਜੀ ਮਹਾਰਾਜ ਦੀ ਬਹੁਤ ਮਦਦ ਕੀਤੀ । ਆਪ ਅਗਿਆਨਤਾ ਦੂਰ ਕਰਨ ਲਈ ਲਾਇਬਰੇਰੀਆਂ, ਧਰਮਸ਼ਾਲਾਵਾਂ, ਸਾਹਿਤ-ਪ੍ਰਕਾਸ਼ਨ, ਧਾਰਮਿਕ ਸਾਮਗਰੀ ਰਾਹੀਂ ਧਰਮ ਪ੍ਰਚਾਰ ਕੀਤਾ ਹੈ । ਇਨ੍ਹਾਂ ਤੋਂ ਛੁੱਟ ਜਾਤਪਾਤ, ਦਹੇਜ ਪ੍ਰਥਾ, ਛੁਆਛੂਤ ਅਤੇ ਅਗਿਆਨਤਾ ਦਾ ਨਾਸ਼ ਕਰਨ ਲਈ ਆਪ ਹਮੇਸ਼ਾ ਤਿਆਰ ਰਹਿੰਦੇ ਹਨ । ਆਪ ਖਾਲੀ ਉਪਦੇਸ਼ ਵਿਚ ਹੀ ਨਹੀਂ ਕੁਝ ਕਰਨ ਵਿਚ ਵੀ ਵਿਸ਼ਵਾਸ ਰਖਦੇ ਹਨ । ਆਪ ਨੇ ਅਨੇਕਾਂ ਸ਼ਾਸਤਰ - ਭੰਡਾਰਾਂ ਦੀ ਸੰਭਾਲ ਅਤੇ ਸੂਚੀਆਂ ਦਾ ਕੰਮ ਕੀਤਾ ਹੈ। ਆਪ ਰਾਹੀਂ ਲਿਖਿਆ ਗ੍ਰੰਬ ਨਿਰਵਾਨ ਪਥਿਕ ਆਪ ਦੀ ਭਰਪੂਰ ਖੋਜ ਦਾ ਪਰਿਚਾਇਕ ਹੈ ।
25ਵੀਂ ਮਹਾਵੀਰ ਨਿਰਵਾਨ ਸ਼ਤਾਬਦੀ ਕਮੇਟੀ ਪੰਜਾਬ ਦੀ ਆਪ ਸਰਕਾਰੀ ਮਹਿਮਾਨ ਹਨ । ਆਪ ਦੀ ਪ੍ਰੇਰਣਾ ਅਤੇ ਦੇਖ ਰੇਖ ਵਿਚ 25ਵੀਂ ਮਹਾਵੀਰ ਨਿਰਵਾਨ ਸ਼ਤਾਬਦੀ ਸੰਯੋਜਿਕਾ ਸਮਿਤੀ ਪੰਜਾਬ ਮਾਲੇਰਕੋਟਲਾ ਪੰਜਾਬੀ ਵਿਚ ਪਹਿਲੀ ਵਾਰ ਜੈਨ ਗ੍ਰੰਥਾਂ ਦਾ ਅਨੁਵਾਦ ਅਤੇ 16 ਗ੍ਰੰਥ ਛਾਪ ਚੁਕੀ ਹੈ । 4 ਗ੍ਰੰਥ ਪ੍ਰਕਾਸ਼ਨ ਅਧੀਨ ਹਨ । ਆਪ ਜੈਨ ਏਕਤਾ ਦੇ ਮਹਾਨ ਪ੍ਰਤੀਕ ਹਨ। ਆਪ ਨੇ ਭਗਵਾਨ ਮਹਾਵੀਰ ਦੇ ਅਨੇਕਾਂਤਵਾਦ ਸਿੱਧਾਂਤ ਰਾਹੀਂ ਜੀਵਨ ਦੇ ਹਰ ਮਸਲੇ ਦਾ ਹਲ ਲਭਿਆ ਹੈ । ਮਹਾਸਾਧਵੀ ਪ੍ਰਵਰਤਨੀ ਸ਼੍ਰੀ ਪਾਰਵਤੀ ਜੀ ਮਹਾਰਾਜ ਦੀ ਯਾਦ ਨੂੰ ਸਦੀਵੀ ਬਨਾਉਣ ਲਈ ਅਪਣੀ ਪ੍ਰੇਰਣਾ ਰਾਹੀਂ ਇੰਟਰਨੇਸ਼ਨਲ ਪਾਰਵਤੀ ਜੈਨ ਐਵਾਰਡ ਦੀ ਸਥਾਪਨਾ ਕੀਤੀ ਗਈ। ਜੌਂ ਜੈਨ ਧਰਮ, ਅਹਿੰਸਾ, ਕਲਾ ਅਤੇ ਇਤਿਹਾਸ ਤੇ ਲਿਖੀ ਪੁਸਤਕ ਜਾਂ ਵਿਦਵਾਨ ਨੂੰ ਸਾਲ ਵਿਚ ਇਕ ਵਾਰ ਦਿਤਾ ਜਾਂਦਾ ਹੈ। ਆਪ ਨੇ ਅਪਣਾ ਸਾਰਾ ਸ਼ਾਸਤਰ-ਭੰਡਾਰ ਜੈਨ ਚੇਅਰ ਪੰਜਾਬੀ ਯੂਨੀਵਰਸਟੀ ਨੂੰ ਦਾਨ ਕਰ ਦਿਤਾ । ਜਿਸ ਲਈ ਸੈਨੇਟ ਨੇ ਆਪ ਦਾ ਧੰਨਵਾਦ ਕੀਤਾ ਸੀ । 15 ਫ਼ਰਵਰੀ 1986 ਨੂੰ ਜੈਨ ਚੇਅਰ ਪੰਜਾਬੀ ਯੂਨੀਵਰਸਟੀ ਪਟਿਆਲਾ ਵਲੋਂ ਆਪ ਨੂੰ ਜਿਨ ਸ਼ਾਸਨ ਪ੍ਰਭਾਵਿਕਾ ਦੀ ਪਦਵੀ ਦਿੱਤੀ ਗਈ । ਇਕ ਅਭਿਨੰਦਨ ਪੱਤਰ ਦਿਤਾ ਗਿਆ । ਆਪ ਨੂੰ ਅਚਾਰੀਆ ਆਤਮਾ ਰਾਮ ਜੈਨ ਭਾਸ਼ਨ ਮਾਲਾ ਲਈ ਬੁਲਾਇਆ ਗਿਆ ਸੀ । ਇਸ ਭਾਸ਼ਨ ਮਾਲਾ ਵਿਚ ਆਪ ਨੇ ਅਨੇਕਾਂ ਵਿਦਵਾਨਾਂ ਦੇ ਪ੍ਰਸ਼ਨਾਂ ਦੇ ਉੱਤਰ ਦਿਤੇ । ਆਪ ਖ਼ੁਦ ਹੀ ਵਿਦਵਾਨ ਨਹੀਂ ਸਗੋਂ ਆਪ ਨੇ ਕਈ ਵਿਦਵਾਨ ਤਿਆਰ ਵੀ ਕੀਤੇ ਹਨ । ਇਸ ਕਲਮ ਦੇ ਦੋਵੇਂ ਲੇਖਕ ਆਪ ਦੀ ਕਿਰਪਾ
( 173 )