________________
ਸਾਧਵੀ ਸ਼ੀ ਸਰਿਤਾ ਜੀ ਮਹਾਰਾਜ
ਆਪ ਮਹਾਨ ਸਾਧਵੀ ਸ਼ਸ਼ੀ ਕਾਂਤਾ ਜੀ ਦੀ ਚੇਲੀ ਹਨ । ਆਪ ਹਿੰਦੀ ਸੰਸਕ੍ਰਿਤ ਦੀ ਐਮ. ਏ. ਹਨ । ਸ਼ਾਸਤਰਾਂ ਦੀ ਜਾਨਕਾਰ ਹਨ । ਆਪ ਦਾ ਜਨਮ ਪਿੰਡ ਜਾਲਮ ਖੇੜੀ (ਹਿਸਾਰ) ਵਿਖੇ ਸੰ: 1951 ਨੂੰ ਹੋਇਆ । ਆਪ 16 ਫ਼ਰਵਰੀ 1963 ਨੂੰ ਜੈਨ ਸਾਧਵੀ ਬਣੇ । ਆਪ ਦਾ ਪ੍ਰਚਾਰ ਖੇਤਰ ਵਿਸ਼ਾਲ ਹੈ ।
ਜਿਨ ਸ਼ਾਸਨ ਪ੍ਰਭਾਵਿਕਾ ਸਾਧਵੀ-ਰਤਨ ਸ੍ਰੀ ਸਵਰਨ ਕਾਂਤਾ ਜੀ ਮਹਾਰਾਜ
ਅਤੇ ਉਨਾਂ ਦਾ ਸਾਧਵੀ ਪਰਿਵਾਰ
ਸਾਧਵੀ ਸ੍ਰੀ ਸਵਰਨ ਕਾਂਤਾ ਜੀ ਮਹਾਰਾਜ ਕਿਸੇ ਇਕ ਜੀਵ ਦਾ ਨਾਂ ਨਹੀਂ ਸਗੋਂ ਇਕ ਵਿਚਾਰ, ਇਕ ਪਰੰਪਰਾ ਅਤੇ ਇਕ ਸੰਸਥਾ ਦਾ ਨਾਂ ਹੈ । ਇਕ ਪੁਸਤਕ ਦੀ ਲੇਖਿਕਾ ਦੇ ਜੀਵਨ ਨੂੰ ਨਵਾਂ ਮੋੜ ਦੇਣ ਵਾਲੀ ਇਸ ਮਹਾਨ ਸਾਧਵੀ ਦਾ ਗੁਣ ਗਾਉਣ ਲਈ
ਹਸਪਤੀ ਵੀ ਅਸਮਰਥ ਹੈ। ਫੇਰ ਵੀ ਅਪਣੀ ਗੁਰੂਣੀ ਦੇ ਜੀਵਨ ਦੀ ਸੰਖੇਪ ਜਾਣਕਾਰੀ ਦੇ ਰਹੇ ਹਾਂ !
| ਲਾਹੌਰ ਦੇ ਜ਼ੈਨ ਸਮਾਜ ਵਿਚ ਇਕ ਪ੍ਰਸਿਧ ਘਰਾਨਾ ਲਾਲਾ ਖ਼ਜ਼ਾਨ ਚੰਦ ਜੀ ਦਾ ਰਿਹਾ ਹੈ। ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਦੁਰਗਾ ਦੇਵੀ ਜੈਨ ਦੀ ਕੁਖੋਂ 26 ਜਨਵਰ 1929 ਨੂੰ ਆਪ ਦਾ ਜਨਮ ਹੋਇਆ। ਬਚਪਨ ਤੋਂ ਹੀ ਆਪ ਨੂੰ ਸੰਸਾਰ ਦੇ ਸੁਖ ਅਸਾਰ ਜਾਪਣ ਲੱਗੇ । ਆਪ ਨੇ ਮਹਾਸਾਧਵੀ ਪ੍ਰਵਰਤਨੀ ਸ੍ਰੀ ਪਾਰਵਤੀ ਜੀ ਮਹਾਰਾਜ ਦੇ ਦਰਸ਼ਨ ਕੀਤੇ । ਫੇਰ ਵੈਰਾਗ ਜਾਗ ਪਿਆ । ਸੰਸਾਰ ਦੇ ਸਾਰੇ ਭਾਗਾਂ ਨੂੰ ਠੱਕਰ ਮਾਰ ਕੇ ਆਪ ਨੇ ਸਾਧਵੀ ਬਨਣ ਦਾ ਨਿਰਨਾ ਕੀਤਾ। ਘਰ ਵਾਲਿਆਂ ਦੇ ਸਾਰੇ ਲਾਲਚ ਅਤੇ ਡਰ ਆਪ ਨੂੰ ਅਪਣੇ ਇਰਾਦੇ ਤੋਂ ਨਾ ਹਿਲਾ ਸਕੇ । ਆਪ ਦਾ ਪਹਿਲਾ ਨਾਂ ਲੱਜਾਵਤੀ ਸੀ । ਸੱਚਮੁਚ ਆਪ ਜੈਨ ਸਮਾਜ ਦੀ ਲਾਜ ਹਨ । ਫਿਰ ਆਪ ਜੀ ਨੂੰ ਮਹਾਨ ਸਾਧਵੀ ਸ੍ਰੀ ਰਾਜ ਮਤੀ ਜੀ ਮਹਾਰਾਜ ਦਾ ਸਹਿਯੋਗ ਪ੍ਰਾਪਤ ਹੋਇਆ।
27 ਅਕਤੂਬਰ ਸੰਨ 1947 ਨੂੰ ਜਲੰਧਰ ਛਾਉਣੀ ਵਿਖੇ ਆਪ ਸਾਧਵੀ ਬਣੇ । ਆਪ ਨੇ ਬੀ. ਏ. ਪਾਸ ਕੀਤੀ । ਬਚਪਨ ਵਿਚ ਆਪ ਨੇ ਹਿੰਦੀ, ਉਰਦੂ, ਅੰਗਰੇਜ਼ੀ, ਪੰਜਾਬੀ ਅਤੇ ਫ਼ਾਰਸੀ ਪੁਸਤਕਾਂ ਦਾ ਅਧਿਐਨ ਕੀਤਾ। ਆਪ ਨੇ ਸਾਧਵੀ ਬਣਦੇ ਸਾਰ ਹੀ ਗਿਆਨ, ਧਿਆਨ, ਤਪੱਸਿਆ ਅਤੇ ਸੇਵਾ ਦੀ ਇਕ ਸਾਰ ਅਰਾਧਨਾ ਕੀਤੀ । ਜੈਨ ਅਤੇ ਅਜੈਨ ਗ ਥਾਂ ਦਾ ਅਧਿਐਨ ਵਿਦਵਾਨ ਮੁਨੀਰਾਜ ਅਤੇ ਸਾਧਵੀਆਂ ਤੋਂ ਕੀਤਾ । ਇਹ
( 172 )