________________
ਮਹਾਸਾਧਵੀ ਸ਼ੀ ਕੈਲਾਸ਼ ਵਤੀ ਜੀ ਮਹਾਰਾਜ
ਪੰਜਾਬ ਦੀ ਧਰਤੀ ਜੈਨ ਧਰਮ ਅਤੇ ਭਗਵਾਨ ਮਹਾਵੀਰ ਦੀਆਂ ਸਿਖਿਆਵਾਂ ਫੈਲਾਉਣ ਵਾਲੀ ਸਾਧਵੀ ਸ੍ਰੀ ਕੈਲਾਸ਼ ਵਤੀ ਜੀ ਮਹਾਰਾਜ ਦਾ ਜਨਮ ਸੰ: 1930 ਨੂੰ ਚੌਧਰੀ ਮਾਤੂ ਰਾਮ ਜੈਨ ਅਤੇ ਮਾਤਾ ਭੁਲਾ ਦੇਵੀ ਜੰਨ ਹਿਸਾਰ ਨਿਵਾਸੀ ਦੇ ਘਰ ਹੋਇਆ । ਸ਼ੁਭ ਕਰਮਾਂ ਸਦਕਾ ਆਪ ਨੂੰ ਬਚਪਨ ਵਿਚ ਧਰਮ ਦੀ ਲਗਨ ਲਗ ਪਈ । ਆਪ ਨੇ ਸੰਸਾਰਿਕ ਭੋਗਾਂ ਨੂੰ ਠੋਕਰ ਮਾਰ ਕੇ 14 ਸਾਲ ਦੀ ਉਮਰ ਵਿਚ ਸਾਧਵੀ ਦੀਖਿਆ ਗ੍ਰਹਿਣ ਕੀਤੀ । ਆਪ ਨੇ ਅਪਣਾ ਧਰਮ ਪ੍ਰਚਾਰ ਖੇਤਰ ਸਾਰਾ ਪੰਜਾਬ, ਉੱਤਰ ਪ੍ਰਦੇਸ਼, ਹਰਿਆਣਾ, ਜੰਮੂ ਕਸ਼ਮੀਰ ਅਤੇ ਮੱਧ ਪ੍ਰਦੇਸ਼ ਨੂੰ ਬਣਾਇਆ । ਆਪ ਜੈਨ ਸ਼ਾਸਤਰਾਂ ਦੇ ਉੱਘੇ ਵਿਦਵਾਨ ਹਨ । ਆਪ ਨੇ ਕਈ ਕਵਿਤਾਵਾਂ ਅਤੇ ਭਜਨ ਲਿਖੇ ਹਨ । ਗਰੀਬਾਂ ਦੀ ਮਦਦ ਲਈ ਆਪ ਦੀ ਪ੍ਰੇਰਣਾ ਨਾਲ ਮਹਾਸਤੀ ਧਨ ਦੇਵ ਜੈਨ ਫ਼ਰੀ ਹਸਪਤਾਲ ਫ਼ਰੀਦਕੋਟ ਵਿਖੇ ਕੰਮ ਕਰ ਰਿਹਾ ਹੈ ।
ਆਪ ਦੀ ਚਲੀ ਪ੍ਰਮੁੱਖ ਸਾਧਵੀ ਓਮ ਪ੍ਰਭਾ ਜੀ ਮਹਾਨ ਵਿਦਵਾਨ ਅਤੇ ਕਾਫ਼ੀ ਭਾਸ਼ਾਵਾਂ ਦੇ ਜਾਨਕਾਰ ਹਨ ।
ਜੈਨ ਸਾਧਵੀ ਸ਼ੀ ਸ਼ਸ਼ੀ ਕਾਂਤਾ ਜੀ ਮਹਾਰਾਜ
ਆਪ ਜੀ ਦਾ ਜਨਮ ਪਿੰਡ ਦੇਹਰ ਮੋਣੀ ਜ਼ਿਲਾ ਕਰਨਾਲ ਵਿਖੇ ਸੰਨ 1936 ਨੂੰ ਲਾਲਾ ਮਾਈਪਨ ਦੇ ਘਰ ਹੋਇਆ। ਪਿਛਲੇ ਜਨਮ ਦੇ ਸ਼ੁਭ ਕਰਮਾਂ ਸਦਕਾ ਆਪ ਨੇ ਸਾਧਵੀ ਸ੍ਰੀਮਤੀ ਜੀ ਕੱਲੋਂ ਜੈਨ ਸਾਧਵੀ ਦੀਖਿਆ ਹਿਣ ਕੀਤੀ। ਆਪ ਨੇ ਜੰਮ ਕਸ਼ਮੀਰ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਖੇਤਰਾਂ ਵਿਚ ਧਰਮ ਪ੍ਰਚਾਰ ਕੀਤਾ ਹੈ । ਆਪ ਦਾ ਸਾਧਵੀ ਪਰਿਵਾਰ ਵਿਸ਼ਾਲ ਹੈ ।
ਜੈਨ ਸਾਧਵੀ ਸ਼ੀ ਜਿਨੇਸ਼ ਵਰੀ ਜੀ ਮਹਾਰਾਜ
ਆਪ ਸਾਧਵੀ ਸ੍ਰੀ ਸਵਰਨ ਕਾਂਤਾ ਜੀ ਦੇ ਸਾਧਵੀ ਪਰਿਵਾਰ ਨਾਲ ਸੰਬੰਧਿਤ ਮਹਾਨ ਤਪਸਵਿਨੀ ਸਾਧਵੀ ਹਨ । ਆਪ ਦਾ ਜਨਮ ਪਿੰਡ ਦਹਿਮੀ (ਜ਼ਿਲਾ ਗੁੜਗਾਓਂ) ਵਿਖੇ ਸੰਨ 1920 ਨੂੰ ਹੋਇਆ | ਆਪ ਨੇ ਸੰ 1934 ਨੂੰ ਜੈਨ ਸਾਧਵੀ ਜੀਵਨ ਹਿਣ ਕੀਤਾ ! ਆਪ ਜੈਨ ਸ਼ਾਸਤਰਾਂ ਦੀ ਮਹਾਨ ਜਾਨਕਾਰ ਹਨ । ਬੜੇ ਭੋਲੇ ਅਤੇ ਵਿਰਕਤ ਆਤਮਾ ਜੀਵ ਦੇ ਦਰਸ਼ਨ ਬਹੁਤ ਹੀ ਦੁਰਲਭ ਹਨ ।
( 17 )