________________
ਤਕ ਪਹੁੰਚਾਇਆ। ਲੇਖਕ ਵਰਗ ਨੂੰ ਤੇਰਾਪੰਥੀ ਸਾਧਵੀਆਂ ਤੋਂ ਸਭ ਤੋਂ ਪਹਿਲਾਂ ਆਪ ਕੋਲੋਂ ਸ਼ਾਸਤਰ ਗਿਆਨ ਸੁਨਣ ਦਾ ਮੌਕਾ ਮਿਲਿਆ । ਆਪ 25ਵੀਂ ਮਹਾਵੀਰ ਨਿਰਵਾਨੇ ਸ਼ਤਾਬਦੀ ਕਮੇਟੀ ਪੰਜਾਬ ਦੀ ਸਰਕਾਰੀ ਮਹਿਮਾਨ ਮੈਂਬਰ ਹਨ । ਆਪ ਦਾ ਜਨਮ ਸਥਾਨ ਤਾਰਾ · ਨਗਰ ਰਾਜਸਥਾਨ ਹੈ । ਆਪ ਅਜ ਕਲ ਮੱਧ ਪ੍ਰਦੇਸ਼ ਵਿਚ ਘੁੰਮ ਰਹੇ ਹਨ । ਆਪ ਨੇ ਕਰੋੜਾਂ ਦੀ ਸੰਪਤੀ ਛੱਡ ਕੇ ਤਿਆਗ ਦਾ ਮਾਰਗ ਹਿਣ ਕੀਤਾ । ਆਪ ਮਹਾਨ ਤਪੱਸਵੀ ਹਨ ।
ਮਹਾਨ ਇਤਿਹਾਸਕਾਰ ਘੋਰ ਤਪਸਵਿਨੀ ਸ਼ਰਧੇਯ
ਧਵੀ ਸ਼ੀ ਸੰਘਮਿੱਤਰਾ ਜੀ ਮਹਾਰਾਜ ਵਰਤਮਾਨ ਸਮੇਂ ਵਿਚ ਜੈਨ ਇਤਿਹਾਸ ਅਤੇ ਜੈਨ ਧਰਮ ਦੇ ਤੁਲਨਾਤਮਕ ਅਧਿਐਨ ਦੇ ਖੇਤਰ ਵਿਚ ਸਾਧਵੀ ਸੰਘ ਮਿੱਤਰਾ ਦਾ ਨਾਂ ਪ੍ਰਮੁੱਖ ਹੈ । ਆਪ ਅਨੇਕਾਂ ਭਾਸ਼ਾਵਾਂ ਦੀ ਜਾਣਕਾਰ, ਜੈਨ ਏਕਤਾ ਦੀ ਪ੍ਰਤੀਕ, ਬੜੇ ਕਮਲ ਸਭਾਓ ਦੀ ਸਾਧਵੀ ਹਨ । ਤੇਰਾਪੰਥੀ ਜੈਨ ਸੰਘ ਵਿਚ ਆਪ ਦਾ ਪ੍ਰਮੁੱਖ ਸਥਾਨ ਹੈ । ਹਰ ਮਹੀਨੇ ਅਨੇਕ ਜੈਨ ਅਤੇ ਅਜੈਨ ਪਤ੍ਰਿਕਾਵਾਂ ਵਿਚ ਆਪ ਦੇ ਲੇਖ ਛਪਦੇ ਰਹਿੰਦੇ ਹਨ । ਆਪ ਮਹਾਨ ਚਿਤਰਕਾਰ ਅਤੇ ਅਨੇਕਾਂ ਭਾਸ਼ਾਵਾਂ ਵਿਚ ਕਵਿਤਾਵਾਂ ਲਿਖਣ ਵਿਚ ਵੀ ਆਪਨੂੰ ਮਹਾਰਤ ਹਾਸਲ ਹੈ। ਆਪ ਨੇ ਜੈਨ ਏਕਤਾ ਨੂੰ ਪ੍ਰਮੁਖ ਰਖਦਿਆਂ ਹੋਇਆਂ ਇਕ ਮਹਾਨ ਥ ਹਿੰਦੀ ਵਿਚ ਲਿਖਿਆ, ਜਿਸ ਵਿਚ ਜੈਨ ਧਰਮ ਦੇ ਸਾਰੇ ਫ਼ਿਰਕਿਆਂ ਦੇ ਨਵੇਂ ਅਤੇ ਪੁਰਾਤਨ ਅਚਾਰੀਆਂ ਦਾ ਜੀਵਨ ਬੜੇ ਇਤਿਹਾਸਕ ਢੰਗ ਨਾਲ ਲਿਖਿਆ ਗਿਆ ਹੈ । ਇਸ ਪ੍ਰਸ਼ੰਸਾ ਯੋਗ ਕਿਤਾਬ ਦਾ ਨਾਂ ਹੈ ਜੈਨ ਧਰਮ ਕੇ ਜਯੰਤੀਧਰ ਅਚਾਰੀਆ’’ |
ਸਾਧ ਸ੍ਰੀ ਕਮਲ ਸ਼ੀ ਜੀ ਮਹਾਰਾਜ ਪੰਜਾਬ ਵਿਚ ਧਰਮ ਪ੍ਰਚਾਰ ਕਰਨ ਵਾਲੀਆਂ ਪ੍ਰਮੁੱਖ ਸਾਧਵੀਆਂ ਵਿਚੋਂ ਸ੍ਰੀ ਕਮਲ ਜੀ ਦਾ ਅਪਣਾ ਸਥਾਨ ਹੈ । ਆਪ ਅਚਾਰੀਆ ਤੁਲਸੀ ਜੀ ਮਹਾਰਾਜ ਦੀ ਚੇਲੀ ਹੋਣ ਦੇ ਨਾਤੇ ਅਣੂਵਰਤ, ਜੈਨ ਧਰਮ ਦਾ ਪ੍ਰਚਾਰ ਲੋਕਾਂ ਦੀ ਆਮ ਭਾਸ਼ਾ ਵਿਚ ਕਰਨ ਵਿਚ ਮਾਹਰ ਹਨ ।
ਇਸ ਪੁਸਤਕ ਦੇ ਲੇਖਕਾਂ ਪ੍ਰਤਿ ਆਪ ਦਾ ਆਸ਼ੀਰਵਾਦ ਹਮੇਸ਼ਾ ਰਿਹਾ ਹੈ । ਆਪ ਦੀਆਂ ਅਨੇਕਾਂ ਪੁਸਤਕਾਂ ਛਪ ਚੁਕੀਆਂ ਹਨ ਜੋ ਆਪ ਦੀ ਵਿਦਵੱਤਾ ਦਾ ਪ੍ਰਤੀਕ ਹਨ । ਧੂਰੀ ਚੌਮਾਸੇ ਵਿਖੇ ਦੋਵੇਂ ਲੇਖਕਾਂ ਨੂੰ ਸਾਧਵੀ ਜੀ ਕੋਲੋਂ ਕਾਫ਼ੀ ਤੱਤਵ ਗਿਆਨ
( 179 )