________________
ਧੰਨਵਾਦ
. ਪਿਛੇ ਦਿਲੀ ਵਿਖੇ ਹੋਏ ਪੰਜਾਬੀ ਵਿਸ਼ਵ ਸਮੇਲਣ ਵਿਚ ਪੰਜਾਬ ਅਤੇ ਪੰਜਾਬੀਅਤ ਬਾਰੇ ਕਾਫ਼ੀ ਵਿਦਵਾਨਾਂ ਵਿਚ ਚਰਚਾ ਹੋਈ । ਕਿਸੇ ਨੇ ਵੀ ਜੈਨ ਪਰੰਪਰਾ ਦਾ ਜ਼ਿਕਰ ਨਾ ਕੀਤਾ ! ਲੇਖਕਾਂ ਨੂੰ ਇਹ ਕਮੀ ਦੂਰ ਕਰਨ ਦੀ ਬਹੁਤ ਇਛਾ ਹੋਈ । ਅਸੀਂ ਅਪਣੀ ਗੂਰਣੀ ਜਿਨ ਸ਼ਾਸਨ ਪ੍ਰਭਾਵਿ ਸਾਧਵੀ ਰਤਨ ਸ੍ਰੀ ਸਵਰਨ ਕਾਂਤਾ ਜੀ ਮਹਾਰਾਜ ਦੀ
ਰਣਾ, ਇਛਾ-ਰਣਾ ਅਤੇ ਆਸ਼ੀਰਵਾਦ ਨਾਲ ਇਹ ਕੰਮ ਸ਼ੁਰੂ ਕੀਤਾ । ਮਹਾਰਾਜ ਸ੍ਰੀ ਖੁਦ ਜੈਨ ਇਤਿਹਾਸ ਦੇ ਚੰਗੇ ਵਿਦਵਾਨ ਹਨ । ਪੰਜਾਬ ਦੇ ਅਨੇਕਾਂ ਹੱਥਲਿਖਤ ਭੰਡਾਰ ਦੀਆਂ ਸੂਚੀਆਂ ਆਪ ਨੇ ਤਿਆਰ ਕੀਤੀਆਂ ਹਨ । ਥੋੜੇ ਸਮੇਂ ਵਿਚ ਹੀ ਪੁਸਤਕ ਦੀ ਰੂਪ ਰੇਖਾ ਤਿਆਰ ਹੋ ਗਈ। ਪੁਸਤਕ ਪੂਰੀ ਕਰਨ ਵਿਚ ਹਜ਼ਾਰਾਂ ਮੁਸ਼ਕਿਲਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ । ਇਸ ਦਾ ਪ੍ਰਮੁੱਖ ਕਾਰਣ ਜੈਨ ਸਾਮਗਰੀ ਦੀ ਅਣਹੋਂਦ ਹੈ । ਫੇਰ ਵੀ ਅਸੀਂ ਪੁਰਾਤੱਤਵ ਵਿਭਾਗ ਪੰਜਾਬ, ਹਰਿਆਣਾ, ਹਿਮਾਚਲ ਅਤੇ ਦਿੱਲੀ ਦੇ ਧੰਨਵਾਦੀ ਹਾਂ ਜਿਨ੍ਹਾਂ ਅਪਣੇ ਅਜਾਇਬ ਘਰਾਂ ਦੇ ਪੁਰਾਤੱਤਵ ਮੂਰਤੀਆਂ ਦੇ ਸਾਨੂੰ ਪ੍ਰਦਾਨ ਕੀਤੇ ਹਨ।
ਸਾਰੇ ਵਿਦਵਾਨ ਲੇਖਕਾਂ ਅਤੇ ਪ੍ਰਕਾਸ਼ਕਾਂ ਦੇ ਅਸੀਂ ਧਨਵਾਦੀ ਹਾਂ ਜਿਨ੍ਹਾਂ ਦੀਆਂ ਪੁਸਤਕਾਂ ਸਾਡੇ ਥ ਪ੍ਰਕਾਸ਼ਨ ਵਿਚ ਸਹਾਇਕ ਹੋਈਆਂ ਹਨ। ਪੁਸਤਕ ਲਈ ਸਵੇਤਾਂਬਰ ਸਾਮਗਰੀ ਕਾਫ਼ੀ ਪ੍ਰਾਪਤ ਹੋ ਗਈ। ਦਿਗੰਬਰ ਇਤਿਹਾਸ ਘੱਟ ਮਿਲਿਆ । ਸਾਨੂੰ ਦੁੱਖ ਹੈ ਕਿ ਅਸੀਂ ਦਿਗੰਬਰ ਪਰੰਪਰਾ ਦਾ ਪੂਰਾ ਵਰਨਣ ਨਹੀਂ ਕਰ ਸਕੇ । ਸਭ ਤੋਂ ਜ਼ਿਆਦਾ ਅਸੀਂ ਧਨਵਾਦੀ ਹਾਂ ਪ੍ਰਸਿਧ ਪੰਜਾਬ ਦੇ ਇਤਿਹਾਸਕਾਰ, ਭਾਸ਼ਾ ਵਿਗਿਆਨੀ, ਪੁਰਾਤੱਤਵ ਦੇ ਮਾਹਿਰ, ਸਿੱਖ ਧਰਮ ਸਕਾਲਰ ਸਰਦਾਰ ਸ਼ਮਸ਼ਰ ਸਿੰਘ ਅਸ਼ੋਕ ਜੀ, ਸ੍ਰੀ ਤਿਲਕਧਰ ਜੀ ਸ਼ਾਸਤਰੀ ਦੇ, ਜਿਨ੍ਹਾਂ ਅਪਣੇ ਬੁਢਾਪੇ ਵਿਚ ਸਾਨੂੰ ਹੱਲਾਸ਼ੇਰੀ ਹੀ ਨਹੀਂ, ਸਗੋਂ ਚੰਗ ਸੁਝਾਵਾਂ ਦਿਤੇ । · ਅਪਣੇ ਕੀਮਤੀ ਸਮੇਂ ਵਿਚ ਮੁੱਢਲੀ ਜਾਣ ਪਛਾਣ ਹੇਠ ਅਪਣੇ ਕੀਮਤੀ ਵਿਚਾਰ, ਦਿਤੇ । ਪੁਰਾਤਨ ਚਿਤਰਾਂ ਲਈ ਸ੍ਰੀ ਭੋਜ ਰਾਜ ਜੈਨ ਪਟਿਆਲਾ ਦੇ ਅਸੀਂ ਬਹੁਤ ਧੰਨਵਾਦੀ
ਅੰਤ ਵਿਚ ਅਸੀਂ ਉਨ੍ਹਾਂ ਸਾਰੇ ਦਾਨੀ ਸੱਜਨਾਂ ਦੇ ਧੰਨਵਾਦੀ ਹਾਂ ਜ਼ਿਲ੍ਹਾਂ ਸਾਨੂੰ ਹਰ ਪ੍ਰਕਾਰ ਦਾ ਸਹਿਯੋਗ ਅਤੇ ਸਮਾਂ ਦੇ ਕੇ ਇਸ ਕੰਮ ਨੂੰ ਪੂਰਾ ਕਰਵਾਇਆ। ' '
ਅਸੀਂ ਇਸ ਪੁਸਤਕ ਨੂੰ ਅਧੂਰੀ ਸਮਝਦੇ ਹਾਂ ਜੇ ਅਸੀਂ ਸ੍ਰੀ ਰਾਜ ਕੁਮਾਰ ਸ਼ਰਮਾਂ ਮੈਨੇਜਰ ਸ੍ਰੀ ਆਤਮ ਜੈਨ ਪ੍ਰਿੰਟਿੰਗ ਪ੍ਰਸ ਦਾ ਧੰਨਵਾਦ ਨਾ ਕਰੀਏ ਜਿਨ੍ਹਾਂ ਅਪਣੇ ਰੁਝੇਵਿਆਂ ਵਿਚ ਪਰੂਫ਼ ਰੀਡਿੰਗ ਲਈ ਸਮਾ ਦਿਤਾ । ਸ੍ਰੀ ਆਤਮ ਜੈਨ ਪ੍ਰਿੰਟਿੰਗ ਪ੍ਰੈਸ ਦੇ ਸਾਰੇ ਸਟਾਫ਼ ਦੇ ਸਹਿਯੋਗ ਲਈ ਅਸੀਂ ਬੇਹਦ ਧਨਵਾਦੀ ਹਾਂ ।.
..... . . . ( XV)