________________
| ਪੁਰਾਤੱਤਵ ਵਿਭਾਗ ਦਾ ਇਹ ਹਾਲ ਹੈ । ਜ਼ਿਆਦਾ ਮੂਰਤੀਆਂ ਸ਼ਿਲਾਲੇਖ ਬੁਧ ਧਰਮ ਨਾਲ ਸੰਬੰਧਿਤ ਹਨ ! ਗੁਪਤਾ ਨਾਲ ਸੰਬੰਧਿਤ ਹਨ । ਪੰਜਾਬ ਵਿਚ ਜੈਨ ਧਰਮ ਦੇ ਪ੍ਰਾਚੀਨ ਸੋਮਿਆਂ ਦੀ ਘਾਟ ਨਹੀਂ। ਸਾਡੇ ਵਿਦਵਾਨਾਂ ਨੂੰ ਮਥੁਰਾ ਦੇ ਜੈਨ ਸ਼ਿਲਾਲੇਖ ਅਤੇ ਖਾਰਵੇਲ ਦਾ ਸ਼ਿਲਾਲੇਖ ਜੈਨ ਇਤਿਹਾਸ ਤੇ ਕਾਫ਼ੀ ਚਾਨਣਾ ਪਾਵੇਗਾ । ਜੈਨ ਗ ਥਾਂ ਵਿਚ ਕਈ ਰਾਜਿਆਂ ਦੇ ਵਰਨਣ ਨਾਲ ਅਧੂਰਾ ਇਤਿਹਾਸ ਪੂਰਾ ਹੋਵੇਗਾ।
ਸਾਡੇ ਇਤਿਹਾਸਕਾਰ ਅੰਗਰੇਜ਼ ਸਾਹਿਬ ਰਾਹੀਂ ਲਿਖੀਆਂ ਗੱਲਾਂ ਨੂੰ ਜ਼ਿਆਦਾ . ਪ੍ਰਮਾਣਿਤ ਮੰਨਦੇ ਹਨ । ਉਨ੍ਹਾਂ ਦੀ ਖੋਜ ਨੂੰ ਨਿਰਪੱਖ ਮੰਨਦੇ ਹਨ । ਵਿਦੇਸ਼ੀ ਵਿਦਵਾਨ ਦੀ ਖੱਜ ਨਿਰਪੱਖ ਤਾਂ ਮੰਨੀ ਜਾ ਸਕਦੀ ਹੈ ਪਰ ਅਗਿਆਨਤਾ ਕਾਰਣ ਖੋਜ ਅਧੂਰੀ ਵੀ ਰਹਿ ਸਕਦੀ ਹੈ ਇਹ ਉਹ ਨਹੀਂ ਮੰਨਦੇ । ਜੈਨ ਤੀਰਥੰਕਰਾਂ ਦੀ ਉਤਪੱਤੀ ਬਾਰੇ ਉਹ, ਇਤਿਹਾਸਿਕ ਸਬੂਤ ਭਾਲਦੇ ਹਨ, ਪੁਰਾਤੱਤਵ ਦੇ ਚਿੰਨ੍ਹ ਭਾਲਦੇ ਹਨ, ਦੂਸਰੇ ਗ੍ਰੰਥਾਂ ਦੇ ਪ੍ਰਮਾਣ ਭਾਲਦੇ ਹਨ । ਕੀ ਜੈਨ ਸ਼ਾਸਤਰ ਦੇ ਪ੍ਰਮਾਣ ਕਾਫ਼ੀ ਨਹੀਂ ਹਨ ? ਜੇ ਜੈਨ ਤੀਰਬੰਕਰਾਂ ਲਈ ਜੈਨ ਸ਼ਾਸਤਰਾਂ ਦੇ ਪ੍ਰਮਾਣ ਅਧੂਰੇ ਹਨ, ਤਾਂ ਬੱਧ ਅਤੇ ਹਿੰਦੂ ਸਮਿਆਂ ਰਾਹੀਂ ਪ੍ਰਾਪਤ ਸਾਮਗਰੀ ਕਿਸ ਪ੍ਰਕਾਰ ਪੂਰੀ ਹੈ । ਸਾਡੇ ਇਤਿਹਾਸਕਾਰ ਹਿੰਦੂ ਇਤਿਹਾਸ ਲਈ ਪੁਰਾਣਾਂ ਦਾ ਸਹਾਰਾ ਲੈਂਦੇ ਹਨ ਜਿਨ੍ਹਾਂ ਦੀ ਰਚਨਾ ਦਾ ਸਮਾਂ ਜੈਨ ਅਤੇ ਬੁਧ ਥਾਂ ਤੋਂ ਬਾਅਦ ਦਾ ਹੈ । ਇਕ ਪੱਖੋਂ ਭਾਰਤ ਵਿਚ ਇਤਿਹਾਸਕਾਰਾਂ ਦੀ ਗੁਲਾਮੀ ਇੰਨੀ ਮਜ਼ਬੂਤ : ਹੋ ਗਈ ਹੈ ਕਿ ਅੰਗਰੇਜ਼ ਸਾਹਿਬ ਦਾ ਭਾਰਤੀ ਚੋਲਾ, ਭਾਰਤੀ ਇਤਿਹਾਸਕਾਰਾਂ ਵਿਚ , ਸਨਮਾਨ ਹਾਸਲ ਕਰਦਾ ਹੈ ਭਾਵੇਂ ਉਹ ਕਿੰਨਾ ਹੀ ਗ਼ਲਤ ਆਖਦਾ ਹੋਵੇ । ਅਜੇਹੇ ਭਾਰਤੀਆਂ ਦਾ ਅਪਣਾ ਅਧਿਐਨ ਕੁਝ ਨਹੀਂ ਹੁੰਦਾ, ਸਗੋਂ ਇਹ ਸਾਰੇ ਇਤਿਹਾਸਕਾਰ ਵਿਦੇਸ਼ੀਆਂ ਦੀ ਖੋਜ ਤੇ ਆਧਾਰਿਤ ਹਨ । ਇਹੋ ਕਾਰਨ ਹੈ ਕਿ ਬੁਧ ਅਤੇ ਮਹਾਵੀਰ ਨੂੰ ਇਕ ਮੰਨਣ ਵਾਲੇ ਵਿਦਵਾਨ ਹੁਣ ਪਾਰਸ਼ਵਨਾਥ ਨੂੰ ਵੀ · ਇਤਿਹਾਸਿਕ ਮਹਾਪੁਰਸ਼` ਮੰਨਣ ਲਗ ਪਏ ਹਨ ਕਿਉਂਕਿ ਇਨ੍ਹਾਂ ਦੇ ਅੰਗਰੇਜ਼ ਗੁਰੂ ਅਜੇਹਾ ਆਖਦੇ ਹਨ । ਭਾਰਤੀ ਵਿਦਵਾਨਾਂ ਦੀ ਅਪਣੇ ਇਤਿਹਾਸ, ਸੰਸਕ੍ਰਿਤੀ, ਧਰਮ, ਕਲਾ ਤਿ ਵਿਵਹਾਰ ਮਹਾਨ ਘਾਤਕ ਹੈ । ਸਾਡਿਆਂ ਵਿਦਵਾਨਾਂ ਨੂੰ ਬੇਨਤੀ ਹੈ ਕਿ ਹਰ ਪਰੰਪਰਾ ਦੇ ਭਾਰਤੀ ਇਤਿਹਾਸ ਦਾ ਅਧਿਐਨ ਪਰੰਪਰਾਗਤ ਢੰਗ ਨਾਲ ਕਰਕੇ, ਆਪਸੀ ਵਿਚਾਰ ਨਾਲ ਕਿਸੇ ਸਿੱਟੇ ਤੇ ਪੂਜਨਾ ਚਾਹੀਦਾ ਹੈ । ਕਿਸੇ ਵੀ ਗੱਲ ਨੂੰ ਮਿਥਿਹਾਸਕ ਆਖਣਾ, ਅਪਣਾ ਹੀ ਮਜ਼ਾਕ , ਕਰਨਾ ਹੈ । ਇਕ ਥ ਵਿਚ ਇਤਿਹਾਸ ਅਤੇ ਮਿਥਹਾਸ ਨਹੀਂ ਚਲਦੇ । ਸਾਡੇ ਅਜ਼ਾਦ ਦੇਸ਼ ਦੇ ਲੇਖਕ ਅਜੇ ਵੀ ਗੁਲਾਮ ਹਨ ।
ਇਹ ਪੁਸਤਕ ਕੋਈ ਸੰਪੂਰਨ ਇਤਿਹਾਸ ਨਹੀਂ ਸਗੋਂ ਪੁਰਾਤਨ ਪੰਜਾਬ ਵਿਚ ਭਿੰਨ ਭਿੰਨ ਸੋਮਿਆਂ ਰਾਹੀਂ ਪ੍ਰਾਪਤ ਜੈਨ ਪਰੰਪਰਾ ਦਾ ਵਰਨਣ ਹੈ । ਸਾਰੀਆਂ ਪਰੰਪਰਾਵਾਂ ਦਾ ਇਤਿਹਾਸ ਪਰੰਪਰਾਗਤ ਢੰਗ ਨਾਲ ਦਿਤਾ ਗਿਆ ਹੈ । ,, :: . .
( Xiv:)