________________
ਭਾਸ਼ਾ ਵਿਚ ਵੀ ਪੁਸਤਕ ਨਹੀਂ ਸੀ । ਸਾਨੂੰ ਉਦੋਂ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਅਸੀਂ ਯੂਨੀਵਰਸਟੀਆਂ ਦੇ ਵਿਦਵਾਨਾਂ ਵਲੋਂ ਛਾਪਿਆ ਪੰਜਾਬ ਦਾ ਇਤਿਹਾਸ ਵੇਖਿਆ। ਸਾਨੂੰ ਜਾਣ ਕੇ ਦੁਖ ਤੇ ਹੈਰਾਨੀ ਹੋਈ ਕਿ ਇਹ ਇਤਿਹਾਸ ਨਹੀਂ ਸਗੋਂ ਇਤਹਾਸ ਨਾਲ ਮਜ਼ਾਕ ਸੀ । ਚਾਲਾਕੀ ਨਾਲ ਬਿਨਾ ਕਿਸੇ ਪ੍ਰਮਾਨ ਤੋਂ ਬੁਧ ਦਾ ਜ਼ਿਕਰ ਇਨ੍ਹਾਂ ਇਤਿਹਾਸਾਂ ਵਿਚ ਮਿਲਦਾ ਹੈ । ਪਰ ਫੇਰ ਅਚਾਨਕ ਹੀ ਇਹ ਇਤਿਹਾਸਕਾਰ 8-9 ਸਦੀਆਂ ਅਗੋਂ ਆਕੇ ਸ਼ੇਖ਼ ਫ਼ਰੀਦ ਤੇ ਆ ਟਿਕਦੇ ਹਨ । ਫੇਰ ਮੁਗ਼ਲ, ਸਿਖ ਅੰਗਰੇਜ਼ ਇਤਿਹਾਸ ਸ਼ੁਰੂ ਹੋ ਜਾਂਦਾ ਹੈ। ਇਨ੍ਹਾਂ ਇਤਿਹਾਸਾਂ ਨੂੰ ਪੜ੍ਹ ਕੇ ਜਾਪਦਾ ਹੈ ਕਿ ਜੈਨ ਧਰਮ ਸ਼ਾਇਦ ਪੰਜਾਬ ਵਿਚ ਹੈ ਹੀ ਨਹੀਂ
ਦਰ ਅਸਲ ਇਹ ਭਾਰਤੀ ਇਤਿਹਾਸਕਾਰਾਂ ਦੀ ਬਦਕਿਸਮਤੀ ਅਤੇ ਚਾਲਾਕੀ ਹੈ ਕਿ ਉਹ ਜੈਨ ਗ੍ਰੰਥਾਂ ਰਾਹੀਂ ਪੇਸ਼ ਕੀਤੇ ਪ੍ਰਮਾਣਾਂ ਨੂੰ ਸੱਚ ਨਹੀਂ ਮੰਨਦੇ । ਜੇ ਇਹੋ ਪ੍ਰਮਾਣਾਂ ਨੂੰ ਕੋਈ ਅੰਗਰੇਜ਼ ਸਾਹਿਬ ਸੱਚ ਆਖ ਦੇਵੇ ਤਾਂ ਇਹ ਠੀਕ ਮੰਨ ਲੈਣਗੇ । ਇਸ ਦਾ ਸਬੂਤ ਇਕ ਉਦਾਹਰਣ ਰਾਹੀਂ ਦਿੱਤਾ ਜਾ ਸਕਦਾ ਹੈ। ਜਰਮਨ ਵਿਦਵਾਨ ਡਾ: ਜੇਕੋਖੀ ਤੋਂ ਪਹਿਲਾਂ ਸਾਰੇ ਵਿਦਵਾਨ ਜੈਨ ਧਰਮ ਅਤੇ ਬੁਧ ਧਰਮ ਨੂੰ ਇਕ ਮੰਨਦੇ ਸਨ। ਮਹਾਵੀਰ ਤੇ ਬੁੱਧ ਨੂੰ ਇਕ ਆਖਦੇ ਸਨ । ਕੋਈ ਬੁੱਧ ਧਰਮ ਨੂੰ ਜੈਨ ਧਰਮ ਦੀ ਸ਼ਾਖਾ ਆਖਦਾ ਸੀ ਅਤੇ ਕੋਈ ਜੈਨ ਧਰਮ ਨੂੰ ਬੁੱਧ ਧਰਮ ਦੀ ਸ਼ਾਖਾ ਆਖਦਾ ਸੀ। ਪਰ ਡਾ: ਜੈਕੋਬੀ ਅਗੇ ਸਭ ਨੇ ਹਥਿਆਰ ਸੁੱਟ ਦਿਤੇ । ਸਾਡੇ ਵਿਦਵਾਨਾਂ ਨੂੰ ਬੁਧ ਧਰਮ ਨਾਲ ਜ਼ਰੂਰਤ ਤੋਂ ਜ਼ਿਆਦਾ ਲਗਾਵ ਹੈ ਭਾਵੇਂ ਉਨ੍ਹਾਂ ਨੂੰ ਕਿੰਨਾ ਵੱਡਾ ਝੂਠ ਬੋਲਨਾ ਪਵੇ। ਚੰਦਰ ਗੁਪਤ ਮੌਰੀਆ ਬਾਰੇ ਜੈਨ ਗ੍ਰੰਥ ਹੀ ਕੁਝ ਦੱਸਦੇ ਹਨ ਪਰ ਸਾਡੇ ਵਿਦਵਾਨ ਚੰਦਰਗੁਪਤ ਨੂੰ ਜੈਨ ਸਮਝਣ ਤੋਂ ਇਨਕਾਰੀ ਹਨ। ਖਾਰਵੇਲ (2-BC) ਭਾਵੇਂ ਜੈਨ ਮੰਨਿਆ ਜਾਂਦਾ ਹੈ ਪਰ ਇਸ ਦਾ ਇਤਿਹਾਸ ਵਿਚ ਕਿਧਰੇ ਜ਼ਿਕਰ ਨਹੀਂ। ਰਾਜਾ ਕੁਮਾਰ ਪਾਲ, ਮੰਤਰੀ ਵਸਤੂ ਪਾਲ, ਤੇਜ ਪਾਲ, ਵਿਮਲ ਸ਼ਾਹ ਭਾਵੇਂ ਕਿੰਨੇ ਵੀ ਬਹਾਦਰ ਸਨ ਪਰ ਉਨ੍ਹਾਂ ਦਾ ਜ਼ਿਕਰ ਕਰਦੇ ਸਾਡੇ ਇਤਿਹਾਸਕਾਰ ਸ਼ਰਮਾਉਂਦੇ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਯੋਧਾ ਜੈਨ ਕਿਵੇਂ ਹੋ ਸਕਦਾ ਹੈ ? ਜੈਨੀ ਤਾਂ ਅਹਿੰਸਕ ਹੁੰਦੇ ਹਨ । ਅਹਿੰਸਕ ਇਨ੍ਹਾਂ ਇਤਿਹਾਸਕਾਰਾਂ ਦੀ ਭਾਸ਼ਾ ਵਿਚ ਕਾਇਰ ਹੈ ਸੋ ਜੈਨੀ ਰਾਜ ਕਰੋ ਇਹ ਅਸੰਭਵ ਹੈ । ਪਰ ਜੇ ਇਹੋ ਰਾਜੇ ਬੁਧ ਧਰਮ ਜਾਂ ਹਿੰਦੂ ਧਰਮ ਨਾਲ ਸੰਬੰਧਿਤ ਹੋਣ ਤਾਂ ਸਾਡੇ ਸਤਿਕਾਰ ਯੋਗ ਇਤਿਹਾਸਕਾਰ ਇਨ੍ਹਾਂ ਦਾ ਬੜੀ ਸ਼ਾਨ ਨਾਲ ਨਾਲ ਜ਼ਿਕਰ ਕਰਦੇ ਹਨ । ਇਸ ਸੰਬੰਧ ਵਿਚ ਮੌਰੀਆ ਰਾਜੇ ਬ੍ਰਹਦਰਥ ਅਤੇ ਪੁਸ਼ਪ ਮਿੱਤਰ ਦਾ ਵਰਨਣ ਮਸ਼ਹੂਰ ਹੈ । ਅਸ਼ੋਕ ਮਸ਼ਹੂਰ ਹੈ । ਪਰ ਪੁਸ਼ਪਮਿੱਤਰ (ਹਸਪਤਿਮਿੱਤਰ) ਦਾ ਖਤਮ ਕਰਨ ਵਾਲੇ ਮਹਾਨ ਜੇਤੂ ਜੈਨ ਰਾਜੇ ਖਾਰਵੇਲ ਦਾ ਜ਼ਿਕਰ ਨਹੀਂ ਕਰਦੇ । ਇਹ ਬੇ-ਇਨਸਾਫ਼ੀ ਚਲਾਕਿਆ ਕੁਮਾਰਪਾਲ ਹੋਈ ਹੈ । ਜਿਸ ਨੇ ਭਾਰਤ ਦੇ ਮੁਸਲਮਾਨ ਦੇ ਪ੍ਰਵੇਸ਼ ਤੋਂ ਕੁਝ ਸਮਾਂ ਪਹਿਲਾਂ ਦੱਖਣ, ਪੱਛਮ ਅਤੇ ਕੁਝ ਉੱਤਰੀ ਭਾਰਤ ਨੂੰ ਜਿੱਤਿਆ ਸੀ।
(xIII)
"