________________
ਦੇਸ਼ ਦੀ ਰਾਜਧਾਨੀ ਹਸਤਨਾਪੁਰੇ ਸੀ । ਜੈਨ ਇਤਿਹਾਸ ਵਿਚ ਹਸਤਨਾਪੁਰ ਬਹੁਤ ਬੜਾ ਤੀਰਥ ਮੰਨਿਆ ਗਿਆ ਹੈ । ਇਥੇ ਪਹਿਲੇ ਤੀਰਥੰਕਰ ਭਗਵਾਨ ਰਿਸ਼ਵਦੇਵ ਨੂੰ ਪਹਿਲਾਂ ਵਰਤ ਖੋਲਣ ਦਾ ਸੁਭਾਗ ਹਾਸਲ ਹੋਇਆ ਸੀ । ਇਸੇ ਰਿਸ਼ਵਦੇਵ ਦਾ ਛੋਟਾ ਪੁੱਤਰ ਗੰਧਾਰ ਦਾ ਰਾਜਾ ਬਾਹੁਬਲੀ ਸੀ । ਜਿਸ ਨੇ ਅਪਣੇ ਬੜੇ ਭਰਾ ਭਰਤ ਨਾਲ ਯੁੱਧ ਕੀਤਾ ਸੀ ਮੁਨੀ ਵਰਤ, ਭਗਵਾਨ ਪਾਰਸ਼ਵ ਨਾਥ ਅਤੇ 24ਵੇਂ- ਭਗਵਾਨ ਮਹਾਵੀਰ ਨੇ ਧਰਮ ਪ੍ਰਚਾਰ ਕੀਤਾ । ਹਸਤਨਾਪੁਰ ਸਿੰਧ ਸੋਵਿਰ ਦੇ ਰਾਜੇ ਭਗਵਾਨ ਮਹਾਵੀਰ ਦੇ ਉਪਦੇਸ਼ ਤੋਂ ਪ੍ਰਭਾਵਿਤ ਹੋਕੇ ਸਾਧੂ ਬਣ ਗਏ ਸਨ । ਪੰਜਾਬ ਦੇ ਪੰਜ ਦਰਿਆਵਾਂ ਦੇ ਨਾਂ ਸਥਾਨਾਂ ਸੂਤਰ ਵਿਚ ਆਏ ਹਨ । ਪਰ ਸਿੰਧੂ, ਗੰਗਾ ਤੇ ਜਮੁਨਾ ਦਾ ਕੁਝ ਹਿੱਸਾ ਪੁਰਾਤਨ ਪੰਜਾਬ ਦਾ ਅੰਗ ਰਹੇ ਹਨ । ਭਗਵਤੀ ਸੂਤਰ, ਵਿਪਾਕ ਸੂਤਰ,, ਆਵੱਸ਼ਕ ਚੂਰਨੀ ਤੇ ਆਵੱਸ਼ਕ ਨਿਰਯੁਕਤੀ ਥਾਂ ਵਿਚ ਭਗਵਾਨ ਮਹਾਵੀਰ ਦੇ ਇਸ ਵਿਸ਼ਾਲ ਖੇਤਰ ਵਿਚ ਤਪੱਸਿਆ ਅਤੇ ਧਰਮ ਪ੍ਰਚਾਰ ਕਰਨ ਦਾ ਜ਼ਿਕਰ ਹੈ । ਚੈਨ ਸ੍ਰੀ ਥਾਂ ਤੋਂ ਛੁੱਟ ਪ੍ਰਾਚੀਨ ਸ਼ਿਲਾਲੇਖ ਪਟਾਵਲੀਆਂ (ਕੁਰਸੀ ਨਾਮ) ਅਤੇ ਮੂਰਤੀਆਂ ਦੇ ਚਿੰਨ੍ਹ ਜੈਨ ਸਭਿਅਤਾ, ਕਲਾ ਤੇ ਸੰਸਕ੍ਰਿਤੀ ਦੇ ਜਿਉਂਦੇ ਜਾਗਦੇ ਚਿੰਨ ਹਨ । ਅਨੇਕਾਂ ਦੇਸ਼ਾਂ ਅਤੇ ਵਿਦੇਸ਼ੀ ਯਾਤਰੀਆਂ ਦੇ ਸਫ਼ਰਨਾਮਿਆਂ ਵਿਚ ਇਸ ਇਲਾਕੇ ਵਿਚ ਜੈਨ ਮੁਨੀਆਂ ਦੀ ਹੋਂਦ ਦਾ ਜ਼ਿਕਰ ਹੈ ।
ਪੰਜਾਬ ਵਿਚ ਜੈਨ ਧਰਮ ਦੀ ਅਖੰਡ ਪਰੰਪਰਾ ਮੁਸਲਮਾਨਾਂ ਤੋਂ ਪਹਿਲਾਂ ਕਾਫ਼ੀ ਹੱਦ ਤਕ ਫੈਲ ਚੁਕੀ ਸੀ । ਇਸ ਸਮੇਂ ਦੌਰਾਨ ਚੰਦਰਗੁਪਤ ਮੌਰੀਆ, ਮਤਿ, ਕੁਮਾਰਪਾਲ ਜਹੇ ਜੈਨ ਰਾਜੇ ਇਸ ਧਰਮ ਨੂੰ ਪੰਜਾਬ ਵਿਚ ਫੈਲਾ ਚੁਕੇ ਸਨ । ਮੁਸਲਮਾਨਾਂ ਦੇ ਹਮਲਿਆਂ ਨੇ ਸਮੁੱਚੇ ਪੰਜਾਬ ਦੀ ਸਭਿਅਤਾ ਨੂੰ ਕਾਫ਼ੀ ਪ੍ਰਭਾਵਿਤ ਕੀਤਾ। ਸਮੇਂ ਦਾ ਚੱਕਰ ਅਜਹਾ ਸੀ ਕਿ ਜੈਨ ਮੁਨੀਆਂ ਅਤੇ ਯਤੀਆਂ ਨੇ ਅਪਣੀ ਵਿਦਿਅਕ ਯੋਗਤਾ ਅਤੇ ਤਪ ਤਿਆਗ ਰਾਹੀਂ ਮੁਸਲਮਾਨ ਬਾਦਸ਼ਾਹਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ । ਜੋ fਕ ਉਨ੍ਹਾਂ ਵਲੋਂ ਜੈਨ ਮੁਨੀਆਂ ਨੂੰ ਸਤਿਕਾਰ ਵਜੋਂ ਦਿਤੇ ਫ਼ਰਮਾਨਾਂ ਅਤੇ ਪਦਵੀਆਂ ਤੋਂ ਜ਼ਾਹਿਰ ਹੈ ।
ਔਰੰਗਜ਼ੇਬ ਦੇ ਸਮੇਂ ਨੂੰ ਛੱਡ ਕੇ ਪੰਜਾਬ ਵਿਚ ਜੈਨ ਧਰਮ ਕਾਫ਼ੀ ਚੰਗੀ ਸਥਿਤੀ ਵਿਚ ਰਿਹਾ । ਮੁਸਲਮਾਨ ਤੇ ਰਾਜਪੂਤ ਬਾਦਸ਼ਾਹਾਂ ਦੇ ਖਜਾਂਚੀ ਅਕਸਰ ਜੈਨ ਰਹੇ ਹਨ । ਜਿਨ੍ਹਾਂ ਦਿਲੀ ਦੇ ਤਖਤ ਨੂੰ ਪ੍ਰਭਾਵਿਤ ਕਰਕੇ ਜੈਨ ਤੀਰਥਾਂ ਦੀ ਤਰੱਕੀ ਲਈ ਅਪਣਾ ਅਸਰ ਰਸੂਖ਼ ਵਰਤਿਆ ਪੁਸਤਕ ਲਿਖਣ ਦਾ ਉੱਦੇਸ਼ .. ਸਾਡਾ ਵਿਸ਼ਾ ਜੈਨ ਧਰਮ ਦਾ ਇਤਿਹਾਸ ਅਤੇ ਕਲਾ ਹੈ । ਕਾਫ਼ੀ ਸਮੇਂ ਤੋਂ ਸਾਨੂੰ ਇਹ ਕਮੀ ਭਾਸਦੀ ਸੀ ਕਿ ਜੈਨ ਧਰਮ ਦੇ ਸਾਰੇ ਫ਼ਿਰਕਿਆਂ ਨਾਲ ਸੰਬੰਧਿਤ ਇਤਹਾਸਕ ਸਾਮਗਰੀ . ਦਾ ਸੰਗ੍ਰਹਿ ਕੀਤਾ ਜਾਵੇ । ਪਰ ਇਸ ਬਾਰੇ ਪੰਜਾਬੀ ਵਿਚ ਤਾਂ ਕੀ, ਕਿਸੇ ਹੋਰ ਭਾਰਤੀ
|
( XII)