________________
ਪੁਰਾਤਨ ਪੰਜਾਬ ਤੇ ਜੈਨ ਧਰਮ
ਪੰਜਾਬ ਦਾ ਪੁਰਾਤਨ ਨਾਉਂ ਸਪਤ ਸਿੰਧੂ ਜਾਂ ਆਰੀਆ ਵਰਤ ਹੈ। ਜੈਨ ਗ੍ਰੰਥਾਂ ਵਿਚ ਇਹ ਭਾਰਤ ਵਰਸ਼ ਦਾ ਹਿੱਸਾ ਸੀ। ਪੰਜਾਬ ਦੀ ਕਦੇ ਪੱਕੀ ਸਰਹੱਦ ਨਹੀਂ ਰਹੀ। ਇਹ ਇਲਾਕਾ ਭਾਰਤੀ ਇਤਿਹਾਸ ਦੀ ਰਾਜਨੈਤਿਕ ਹਲਚਲ ਦਾ ਪ੍ਰਮੁੱਖ ਹਿੱਸਾ ਰਿਹਾ ਹੈ । ਮਹਾਭਾਰਤ ਦੇ ਸਮੇਂ ਵਿਚ ਇਸ ਛੋਟੇ ਛੋਟੇ ਕਬੀਲੇ ਗਣਤੰਤਰ ਪ੍ਰਣਾਲੀ ਨਾਲ ਰਾਜ ਕਰਦੇ ਸੀ। ਜਿਸ ਵਿਚ ਪ੍ਰਸਿਧ ਕਬੀਲਾ ਅਗਰ ਸੀ । ਜਿਸ ਕਾਰਨ ਰਾਜਾ ਅਗਰਸੈਨ ਦੇ ਸਪੁੱਤਰ ਅਗਰਵਾਲ ਅਖਵਾਉਂਦੇ ਹਨ । ਜੋ ਹਿਸਾਰ ਜ਼ਿਲੇ ਤੋਂ ਸਾਰੇ ਭਾਰਤ ਵਿਚ ਫੈਲ ਚੁਕੇ ਹਨ ।
ਪੁਰਾਤਨ ਪੰਜਾਬ ਵਿਚ ਉੱਤਰਾਪਥ ਦਾ ਕਰੀਬ ਸਾਰਾ ਹਿੱਸਾ ਮੰਨਿਆ ਜਾਂਦਾ ਹੈ। ਇਹ ਪੁਰਾਤਨ ਰਸਤਾ ਤਕਸ਼ਿਲਾ ਤੋਂ ਲੈਕੇ ਮਥਰਾ ਤਕ ਸੀ। ਪੰਜਾਬ ਕਿਸੇ ਬੋਲੀ ਤਕ ਹੀ ਨਹੀਂ, ਸਗੋਂ ਸਾਂਝੇ ਸਭਿਆਚਾਰ, ਸਾਂਝੀਆਂ ਰਸਮਾਂ ਦਾ ਨਾਂ ਹੈ । ਪੰਜਾਬ ਵਿਚ ਕਈ ਉਪ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਜਿਵੇਂ ਪੰਜਾਬੀ, ਪਹਾੜੀ, ਡੋਗਰੀ ਅਤੇ ਹਰਿਆਣਵੀ । ਪੰਜਾਬੀ ਵੀ ਕੋਈ ਇਕ ਭਾਸ਼ਾ ਨਹੀਂ, ਹਰ ਜ਼ਿਲੇ ਵਿਚ ਇਸ ਦਾ ਇਕ ਰੂਪ ਨਹੀਂ। ਇਸ ਭਾਸ਼ਾ ਵਿਚ ਕਈ ਭਾਸ਼ਾਵਾਂ ਦਾ ਸਾਂਝਾ ਭੰਡਾਰ ਹੈ। ਪੁਰਾਤਨ ਸਮੇਂ ਵਿਚ ਇਸ ਇਲਾਕੇ ਵਿਚ ਪ੍ਰਾਕ੍ਰਿਤ ਭਾਸ਼ਾ ਬੋਲੀ ਜਾਂਦੀ ਸੀ। ਜਿਸ ਦੀ ਲਿਪੀ ਬ੍ਰਾਹਮੀ ਖਰੌਸਟਰੀ ੀ। ਮੁਸਲਮਾਨਾਂ ਦੇ ਸਮੇਂ ਪੰਜਾਬੀ ਲਈ ਫ਼ਾਰਸੀ ਅਖਰਾਂ ਦਾ ਇਸਤੇਮਾਲ ਹੋਇਆ ਜੋ ਅਜ਼ਾਦੀ ਤੋਂ ਪਹਿਲਾਂ ਤਕ ਚਲਦਾ ਸੀ ਪਰ ਸਿਖ ਧਰਮ ਨੇ ਇਸ ਭਾਸ਼ਾ ਲਈ ਗੁਰੂਮੁਖੀ ਲਿਪੀ ਦੀ ਵਰਤੋਂ ਕੀਤੀ, ਜੋ ਅਜ਼ਾਦ ਭਾਰਤ ਵਿਚ ਪੰਜਾਬੀ ਲਈ ਮੰਨੀ ਗਈ ਹੈ। ਹੋਰ ਭਾਸ਼ਾਵਾਂ ਲਈ ਦੇਵਨਾਗਰੀ ਵਰਤੀ ਜਾਂਦੀ ਹੈ। ਪਾਕਿਸਤਾਨੀ ਪੰਜਾਬ ਵਿਚ ਹੁਣ ਵੀ ਫ਼ਾਰਸੀ ਲਿਪਿ ਵਿਚ ਪੰਜਾਬੀ ਬੋਲੀ ਲਿਖੀ ਜਾਂਦੀ ਹੈ । ਸੋ ਪੁਰਾਤਨ ਪੰਜਾਬ ਦੇ ਸ਼ਹਿਰਾਂ, ਦੇਸ਼ਾ ਅਤੇ ਨਦੀਆਂ ਦਾ ਜ਼ਿਕਰ ਹੋਰ ਭਾਰਤੀ ਗ੍ਰੰਥਾਂ ਦੀ ਤਰ੍ਹਾਂ ਜੈਨ ਗ੍ਰੰਥਾਂ ਵਿਚ ਵੀ ਮਿਲਦਾ ਹੈ । ਇਨ੍ਹਾਂ ਵਿਚ ਕੁਰੂ, ਜਾਂਗਲ, ਕੇਕਯ (ਸਿਆਲਕੋਟ) ਪੁਰੂ, ਸਿੰਧੂ, ਸੋਵਰ, ਕਸ਼ਮੀਰ, ਤਰਿਗਰਤ (ਜਾਲੰਧਰ ਦੇਸ਼ ਰਾਜਧਾਨੀ ਕਾਂਗੜਾ) ਹੀ ਪੁਰਾਤਨ ਪੰਜਾਬ ਦੇ ਹਿੱਸੇ ਰਹੇ ਹਨ । ਇਸ ਇਲਾਕੇ ਵਿਚ ਵਰਤਮਾਨ ਸਾਰਾ ਭਾਰਤੀ ਤੇ ਪਾਕਿਸਤਾਨੀ ਪੰਜਾਬ, ਦਾ ਕੁਝ ਹਿੱਸਾ, ਰਾਜਸਥਾਨ ਦਾ ਹਨੁਮਾਨ ਗੜ੍ਹ, ਹਿਮਾਚਲ ਪ੍ਰਦੇਸ਼, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਦਾ ਮੋਰਠ ਜ਼ਿਲਾ ਆਉਂਦੇ ਹਨ । ਇਨ੍ਹਾਂ ਸਾਰਿਆਂ ਇਲਾਕਿਆਂ ਦਾ ਜੈਨ ਧਰਮ ਨਾਲ ਸੰਬੰਧ ਹੈ । ਜੈਨ ਧਰਮ ਦੇ 24 ਧਰਮਸੰਸਥਾਪਕ ਤੀਰਥੰਕਰਾਂ ਵਿਚੋਂ 20 ਦਾ ਜਨਮ ਸਥਾਨ, ਪ੍ਰਚਾਰ ਸਥਾਨ ਵਰਤਮਾਨ ਉੱਤਰ ਪ੍ਰਦੇਸ਼ ਦੇ ਕਈ ਜ਼ਿਲੇ ਹਨ। 16ਵੇਂ ਸ਼ਾਂਤੀ ਨਾਥ, 17ਵੇਂ ਕੰਬੂ ਨਾਥ, 18ਵੇਂ ਅਰਹ ਨਾਥ ਦਾ ਜਨਮ ਸਥਾਨ ਕੁਰੂ
ਸਿੰਧ
(XI )