________________
ਤਪਸਵੀ ਸ਼੍ਰੀ ਸਹਿਜ ਮੁਨੀ ਜੀ ਮਹਾਰਾਜ
ਆਪ ਦਾ ਜਨਮ ਲਹਿਲ ਕਲਾਂ ਵਿਖੇ ਲਾਲਾ ਬਾਬੂ ਰਾਮ ਜੀ ਦੇ ਘਰ ਹੋਇਆ। ਸੰ: 2010 ਕੱਤਕ ਸ਼ੁਕਲਾ 10 ਨੂੰ ਆਪ ਦੀ ਦੀਖਿਆ ਮੂਨਕ ਵਿਖੇ ਹੋਈ। ਆਪ ਨੇ ਤਪਸਵੀ ਫ਼ਕੀਰ ਚੰਦ ਜੀ ਅਤੇ ਸ਼੍ਰੀ ਟੇਕ ਚੰਦ ਜੀ ਮਹਾਰਾਜ ਦੀ ਅੰਤਮ ਸਮੇਂ ਤਕ ਸੇਵਾ ਕੀਤੀ ਹੈ । ਆਪ 90 ਦਿਨ ਤਕ ਦੀ ਲੰਬੀ ਲਗਾਤਾਰ ਤਪਸਿਆ ਗਰਮ ਪਾਣੀ ਦੇ ਅਧਾਰ ਤੇ ਕਰ ਚੁਕੇ ਹਨ । ਅਚਾਰੀਆ ਆਨੰਦ ਰਿਸ਼ੀ ਜੀ ਨੇ ਆਪ ਨੂੰ ਜੈਨ-ਰਤਨ ਦੀ ਪਦਵੀ ਪ੍ਰਦਾਨ ਕੀਤੀ ਹੈ ।
ਤਪੱਸਵੀ ਸ਼੍ਰੀ ਨੇਮ ਚੰਦ
ਚੰਦ ਜੀ ਮਹਾਰਾਜ
ਆਪ ਦਾ ਜਨਮ ਚੌਥਕਾ ਵਰਵਾੜਾ (ਰਾਜਸਥਾਨ) ਵਿਖੇ ਸੰ: 1976 ਜੇਠ 14 ਨੂੰ ਲਾਲਾ ਦੇਵੀ ਲਾਲ ਅਤੇ ਮਾਤਾ ਭੂਰਾ ਦੇਵੀ ਦੇ ਘਰ ਹੋਇਆ । ਆਪ ਨੇ ਅਪਣੀ ਮਾਤਾ ਨਾਲ ਜੈਨ ਸਾਧੂ ਦੀਖਿਆ ਗ੍ਰਹਿਣ ਕੀਤੀ । ਆਪ ਸ਼੍ਰੀ ਰਾਮ ਸਿੰਘ ਜੀ ਮਹਾਰਾਜ ਕੋਲ ਸੰ: 1993 ਮੱਘਰ ਕ੍ਰਿਸ਼ਨਾ 5 ਨੂੰ ਸਾਧੂ ਬਣੇ । ਆਪ ਦੀ ਮਾਤਾ ਸਾਧਵੀ ਜਸਵੰਤੀ ਕੋਲ ਦੀਖਿਆ ਲੈ ਕੇ ਸਾਧਵੀ ਬਣੇ । ਆਪ ਮਹਾਨ ਧਰਮ ਪ੍ਰਚਾਰਕ ਹਨ। ਆਪ ਨੇ ਸਾਰੇ ਉੱਤਰ ਭਾਰਤ, ਮੱਧ ਪ੍ਰਦੇਸ਼ ਤਕ ਭਗਵਾਨ ਮਹਾਵੀਰ ਦਾ ਸੁਨੇਹਾ ਪਹੁੰਚਾਇਆ ਹੈ ।
ਸ਼੍ਰੀ ਜਿਤੇਂਦਰ
ਵਿਜੈਜੀ ਮਹਾਰਾਜ
ਆਪ ਅਚਾਰੀਆ ਜਨਕ ਵਿਜੇ ਜੀ ਦੇ ਮਸ਼ਹੂਰ ਸ਼ਿਸ਼ ਹਨ । ਆਪ ਦਾ ਜਨਮ 12 ਨਵੰਬਰ 1917 ਨੂੰ ਲਾਲਾ ਮੋਤੀ ਲਾਲ ਅਤੇ ਮਾਤਾ ਅੱਕੀ ਦੇਵੀ ਦੇ ਘਰ ਗੁਜਰਾਂਵਾਲੇ ਵਿਖੇ ਹੋਇਆ । ਆਪ ਸੰਸਕ੍ਰਿਤ, ਪ੍ਰਾਕ੍ਰਿਤ, ਅੰਗਰੇਜ਼ੀ, ਹਿੰਦੀ, ਗੁਜਰਾਤੀ, ਰਾਜਸਥਾਨੀ ਭਾਸ਼ਾਵਾਂ ਦੇ ਉੱਘੇ ਜਾਨਕਾਰ ਹਨ । ਆਪ ਦੀ ਦੀਖਿਆ ਰਾਣੀ ਗਾਓਂ (ਮਾਰਵਾੜ) ਵਿਖੇ ਸਨ 1956 ਨੂੰ ਹੋਈ । ਆਪ ਨੇ ਅਨੇਕਾਂ ਵਾਰ ਜੈਨ ਤੀਰਥਾਂ ਦਾ ਭ੍ਰਮਣ ਕੀਤਾ। ਆਪ ਦਾ ਜੈਨ ਜੋਤਸ਼ ਤੇ ਕਾਫ਼ੀ ਅਧਿਕਾਰ ਹੈ।
( 162 )