________________
ਮਹਾਨ ਕ੍ਰਾਂਤੀਕਾਰੀ ਸ਼ੀ ਕ੍ਰਿਸ਼ਨ ਚੰਦਰ ਅਚਾਰੀਆ
ਸ੍ਰੀ ਜਿਤੇਂਦਰ ਗੁਰੂ ਕੁਲ ਪੰਚਕੂਲਾ ਦੇ ਸੰਸਥਾਪਕ ਮਹਾਨ ਕਰਮ ਯੋਗੀ ਸ਼੍ਰੀ ਕ੍ਰਿਸ਼ਨ ਚੰਦਰ ਜੀ ਦਾ ਜਨਮ ਸੰ: 1899 ਵਿਚ ਸਨੌਰ (ਪਟਿਆਲਾ) ਵਿਖੇ ਹੋਇਆ । ਆਪ ਦਾ ਪਰਿਵਾਰ ਸਿੱਖ ਕੰਬੋਜ ਪਰਿਵਾਰ ਸੀ । 15 ਸਾਲ ਦੀ ਉਮਰ ਵਿਚ ਹੀ ਆਪ ਲਾਲਾਂ ਬਾਂਕੇ ਰਾਮ ਨਾਲ ਰਾਵਲਪਿੰਡੀ ਸਵਾਮੀ ਧਨੀ ਰਾਮ ਜੀ ਮਹਾਰਾਜ ਦੇ ਚਰਨਾਂ ਵਿਚ ਪਹੁੰਚ ਗਏ । ਆਪ ਉਸ ਸਮੇਂ ਤਕ ਬਿਲਕੁਲ ਅਨਪੜ੍ਹ ਸਨ । ਆਪ ਦੇ ਗੁਰੂ ਸ਼੍ਰੀ ਸ਼ਿਵ ਦਿਆਲ ਜੀ ਮਹਾਰਾਜ ਸਨ । ਸਵਾਮੀ ਧਨੀ ਰਾਮ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਆਪ ਨੇ ਵਿਦਿਆ ਅਧਿਐਨ ਸ਼ੁਰੂ ਕੀਤਾ । ਆਪਨੇ ਸੰਸਕ੍ਰਿਤ ਭਾਸ਼ਾ ਦੀ ਅਚਾਰੀਆਂ ਪ੍ਰੀਖਿਆ ਪਾਸ ਕੀਤੀ । | ਉਸ ਸਮੇਂ ਆਰੀਆ ਸਮਾਜ ਵਾਲੇ ਡੀ. ਏ. ਵੀ. ਸੰਸਥਾਵਾਂ ਦਾ ਜਾਲ ਵਿਛਾ ਰਹੇ ਸਨ । ਗੁਰੂ ਕੁਲ ਦੇ ਨਾਂ ਹੈਠ ਧਰਮ ਪ੍ਰਚਾਰ ਵੀ ਕਰ ਰਹੇ ਸਨ । ਦੋਵੇਂ ਗੁਰੂ ਅਤੇ ਚੇਲੇ ਦੇ ਮਨਾਂ ਵਿਚ ਜਿਨੇਦਰ ਗੁਰੂਕੁਲ ਦੀ ਯੋਜਨਾ ਤਿਆਰ ਹੋਈ । ਇਹ ਯੋਜਨਾ ਮਾਲੇਰ ਕੋਟਲੇ ਵਿਖੇ ਅਚਾਰੀਆ ਸ੍ਰੀ ਆਤਮਾ ਰਾਮ ਜੀ ਮਹਾਰਾਜ ਦੀ ਹਜ਼ੂਰੀ ਵਿਚ ਤਿਆਰ ਹੋਈ । ਸੰ: 1925 ਵਿਚ ਇਹ ਯੋਜਨਾ ਤਿਆਰ ਹੋਈ । ਗੁਰੂਕੁਲ ਲਈ ਕੁਰੂਖੇਤਰ ਅਤੇ ਚੰਡੀਗੜ੍ਹ ਕੋਲ ਖੜਗ ਮੰਗੋਲੀ ਪਿੰਡ ਵਿਖੇ ਜ਼ਮੀਨ ਪ੍ਰਾਪਤ ਹੋ ਗਈ । ਕੁਰਖੇਤਰ ਵਾਲੀ ਜ਼ਮੀਨ ਲਾਲਾ ਨੌਰਾਤਾ ਰਾਮ ਅਤੇ ਖੜਗ ਮੰਗੋਲੀ ਵਲੀ ਜ਼ਮੀਨ ਪਿੰਡ ਦੀ ਵਿਧਵਾ ਕਿਰਪਾ ਦੇਵੀ ਨੇ ਦਿੱਤੀ । ਇਸ ਜਮੀਨ ਕੋਲ ਪੰਜ ਛੋਟੇ ਛੋਟੇ ਨਾਲ ਵਹਿ ਰਹੇ ਸਨ । ਇਸ ਲਈ ਇਸ ਨੂੰ ਪੰਚਕੂਲਾ ਦਾ ਨਾਂ ਸ੍ਰੀ ਕ੍ਰਿਸ਼ਨ ਚੰਦਰ ਜੀ ਮਹਾਰਾਜ ਨੇ ਦਿਤਾ ।
21 ਫਰਵਰੀ 1929 ਨੂੰ ਮਹੱਦਰ ਗੜ ਦੇ ਪ੍ਰਸਿੱਧ ਅਤੇ 32 ਸ਼ਾਸਤਰਾਂ ਨੂੰ ਛਪਵਾ ਕੇ ਦਾਨ ਕਰਨ ਵਾਲੇ ਲਾਲਾ ਜਵਾਲਾ ਪ੍ਰਸ਼ਾਦ ਨੇ ਗੁਰੂਕਲ ਦੀ ਨੀਂਹ ਰਖੀ । ਗੁਰੂਕੁਲ ਨੂੰ ਚਲਾਉਣ ਲਈ ਕਿਸੇ ਮਹਾਪੁਰਸ਼ ਦੀ ਜ਼ਰੂਰਤ ਸੀ । ਆਪ ਨੇ ਆਪ ਦੇ ਗੁਰੂ ਸਵਾਮੀ ਸ੍ਰੀ ਧਨੀ ਰਾਮ ਜੀ ਮਹਾਰਾਜ ਸੰ: 1930 ਨੂੰ ਮੁੱਖ ਪੱਟੀ ਮਾਲੇਰਕੋਟਲੇ ਵਿਖੇ ਤਿਆਗ ਕੇ ਮਹਾਨ ਕੁਰਬਾਨੀ ਕੀਤੀ ।
ਸੰ: 1932 ਵਿਚ ਆਪ ਸ਼ਾਂਤੀ ਨਿਕੇਤਨ ਵਿਖੇ ਉੱਚ ਸਿੱਖਿਆ ਲਈ ਪਧਾਰੇ । ਆਪ ਦੀ ਮੁਲਾਕਾਤ ਰਵਿੰਦਰ ਨਾਥ ਟੈਗੋਰ ਨਾਲ ਹੋਈ ।
( 163 )