________________
ਜੈਨ ਭੂਸ਼ਨ ਸ਼੍ਰੀ ਗਿਆਨ ਮੁਨੀ ਜੀ ਮਹਾਰਾਜ
ਅਚਾਰੀਆ ਸ਼੍ਰੀ ਆਤਮਾ ਰਾਮ ਜੀ ਮਹਾਰਾਜ ਦੇ ਆਪ ਪ੍ਰਮੁਖ ਚੇਲੇ ਹਨ। ਆਪ ਇਕ ਮਹਾਨ ਸ਼ਾਸਤਰਕਾਰ, ਲੇਖਕ, ਕਵਿ ਅਤੇ ਵਕਤਾ ਹਨ ।
ਆਪ ਦਾ ਜਨਮ ਸੰ: 1979 ਵੈਸਾਖ ਸ਼ੁਕਲਾ 3 ਨੂੰ ਸਾਹੋਕੇ (ਜ਼ਿਲਾ ਸੰਗਰੂਰ) ਵਿਖੇ ਲਾਲਾ ਗੋਖਾ ਰਾਮ ਦੇ ਘਰ ਹੋਇਆ । ਆਪ ਦੀ ਮਾਤਾ ਸ਼੍ਰੀਮਤੀ ਮਨਸਾ ਦੇਵੀ ਇਕ ਪਵਿੱਤਰ ਧਾਰਮਿਕ ਖਿਆਲਾਂ ਦੀ ਮਾਲਕ ਸਨ। ਬਚਪਨ ਵਿਚ ਆਪ ਦਾ ਨਾਂ ਆਤਮਾ ਰਾਮ ਸੀ । ਜਦੋਂ ਆਪ 8 ਸਾਲ ਦੇ ਹੋਏ ਆਪ ਦੇ ਮਾਤਾ ਪਿਤਾ ਲੁਧਿਆਣੇ ਆ ਗਏ । ਇਥੇ ਹੀ ਆਪ ਅਚਾਰੀਆ ਆਤਮਾ ਰਾਮ ਜੀ ਅਤੇ ਉਨ੍ਹਾਂ ਦੇ ਗੁਰੂ ਸ਼੍ਰੀ ਸਾਲਗ ਰਾਮ ਜੀ ਦੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋਏ । ਸ਼੍ਰੀ ਸਾਲਗ ਰਾਮ ਜੀ ਮਹਾਰਾਜ ਆਪ ਦੇ ਪਿਤਾ ਦੇ ਦੂਰ ਦੇ ਰਿਸ਼ਤੇ ਤੋਂ ਤਾਇਆ ਜੀ ਸਨ ।
ਸੰ: 1993 ਵੈਸਾਖ ਸ਼ੁਕਲਾ 13 ਨੂੰ ਆਪ ਨੇ ਰਾਵਲਪਿੰਡੀ ਵਿਖੇ ਅਚਾਰੀਆ ਆਤਮਾਰਾਮ ਜੀ ਮਹਾਰਾਜ ਤੋਂ ਜੈਨ ਮੁਨੀ ਦੀਖਿਆ ਗ੍ਰਹਿਣ ਕੀਤੀ । ਸਾਧੂ ਬਣ ਕੇ ਆਪਨੇ ਹਿੰਦੀ, ਪੰਜਾਬੀ, ਉਰਦੂ, ਫ਼ਾਰਸੀ, ਰਾਜਸਥਾਨੀ, ਸੰਸਕ੍ਰਿਤ ਅਤੇ ਪ੍ਰਾਕ੍ਰਿਤ ਗ੍ਰੰਥਾਂ ਦਾ ਡੂੰਘਾ ਅਧਿਐਨ ਕੀਤਾ । ਆਪ ਨੇ ਅੱਜ ਤਕ 2 ਸ਼ਾਸਤਰਾਂ ਦਾ ਹਿੰਦੀ ਅਨੁਵਾਦ ਕੀਤਾ ਹੈ ਅਤੇ 20 ਸੁਤੰਤਰ ਗ੍ਰੰਥ ਲਿਖੇ ਹਨ । ਆਪ ਨੇ ਉਰਦੂ ਭਾਸ਼ਾ ਵਿਚ ਵੀ 4 ਗ੍ਰੰਥ ਲਿਖੇ ਹਨ । ਅਜ ਕਲ ਉਰਦੂ ਭਾਸ਼ਾ ਵਿਚ ਲਿਖਣ ਵਾਲੇ ਆਪ ਹੀ ਇਕ ਲੇਖਕ ਹਨ । ਆਪਨੇ ਅਚਾਰੀਆ ਹੇਮਚੰਦਰ ਜੀ ਦੇ ਪ੍ਰਾਕ੍ਰਿਤ ਵਿਅ ਕਰਨ ਦੀ ਸੰਸਕ੍ਰਿਤ ਹਿੰਦੀ ਵਿਚ ਵਿਸ਼ਾਲ ਟੀਕਾ ਕੀਤੀ ਹੈ । ਜੋ ਦੋ ਗ੍ਰੰਥਾਂ ਵਿਚ ਪੂਰੀ ਹੁੰਦੀ ਹੈ ।
ਆਪ ਲਗਾਤਾਰ ਗਿਆਨ, ਧਿਆਨ, ਜਪ ਅਤੇ ਤਪ ਵਿਚ ਲੱਗੇ ਰਹਿੰਦੇ ਹਨ। ਆਪ ਨੇ ਜੈਨ ਧਰਮ ਦੇ ਪ੍ਰਚਾਰ ਦੇ ਲਈ ਨਵੇਂ ਕੇਂਦਰ ਸਥਾਪਿਤ ਕੀਤੇ ਹਨ ਜਿਨ੍ਹਾਂ ਵਿਚੋਂ ਮੁਹਾਲੀ, ਖਰੜ, ਫਿਲੌਰ ਅਤੇ ਰਾਹੋਂ ਦੇ ਨਾਂ ਪ੍ਰਸਿੱਧ ਹਨ । ਰਾਹੋਂ ਦੇ ਇਤਿਹਾਸਿਕ ਮਕਾਨ ਨੂੰ ਆਪ ਨੇ ਅਚਾਰੀਆ ਆਤਮਾ ਰਾਮ ਸਮਾਰਕ ਦਾ ਦਰਜਾ ਦਿੱਤਾ ਹੈ । ਆਪ ਨੇ ਦਿੱਲੀ ਵਿਖੇ ਅਚਾਰੀਆ ਆਤਮਾ ਰਾਮ ਜੈਨ ਸ਼ਿਕਸ਼ਾ ਸਮਿਤੀ ਦੀ ਸਥਾਪਨਾ ਕੀਤੀ। ਇਸ ਤੋਂ ਛੁੱਟ ਅਨੇਕਾਂ ਲੋਕ ਉਪਕਾਰੀ ਅਤੇ ਧਰਮ ਪ੍ਰਚਾਰ ਦੇ ਕੰਮਾਂ ਵਿਚ ਆਪ ਜੁਟੇ ਹੋਏ ਹਨ।
ਆਪ ਦੀ ਪ੍ਰੇਰਣਾ ਨਾਲ ਅਨੇਕਾਂ ਲੋਕਾਂ ਨੇ ਮਾਸ ਤੇ ਸ਼ਰਾਬ ਵਰਗੀਆਂ ਬੁਰਾਈਆਂ ਤੋਂ ਛੁਟਕਾਰਾ ਪਾਇਆ । ਆਪ ਅਚਾਰੀਆ ਸ਼੍ਰੀ ਆਤਮਾਰਾਮ ਜੀ ਮ. ਦੇ ਸਹਾਇਕ ਵਜੋਂ ਕੰਮ ਕਰਦੇ ਰਹੇ । ਰਾਹੋਂ ਸ਼੍ਰੀ ਸਿੰਘ ਨੇ ਆਪ ਦੇ ਕੰਮਾਂ ਤੋਂ ਖੁਸ਼ ਹੋ ਕੇਸਰੀ, ਜੈਨ ਭੂਸ਼ਨ ਅਤੇ ਵਿਆਖਿਆਨ ਦਿਵਾਕਰ ਦੀਆਂ ਪਦਵੀਆਂ
ਕੇ
(158)
ਆਪ ਨੂੰ ਪੰਜਾਬ ਦਿੱਤੀਆਂ ਹਨ ।