________________
ਉਤਕਲ ਕੇਸਰੀ ਤੱਤਵ ਚਿੰਤਕ ਵਿਦਿਆ ਵਿਸ਼ਾਰਦ, ਸ਼ਾਂਤ ਤਰੀ ਉਪਾਧਿਆਇ ਸ਼ੀ ਮਨੋਹਰ ਮੁਨੀ ਜੀ ਮਹਾਰਾਜ
| ਅਚਾਰੀਆ ਸ੍ਰੀ ਆਤਮਾ ਰਾਮ ਜੀ ਮਹਾਰਾਜ ਦੇ ਇਕ ਹੋਰ ਚੇਲੇ ਹਨ ਸ੍ਰੀ ਮਨੋਹਰ ਮੁਨੀ ਜੀ । ਆਪ ਪਹਿਲੇ ਪੰਜਾਬੀ ਸੰਤ ਹਨ ਜਿਨ੍ਹਾਂ ਜੰਮੂ ਕਸ਼ਮੀਰ, ਪੰਜਾਬ, ਹਰਿਆਣਾ, ਹਿਮਾਚਲ, ਉੱਤਰ ਪ੍ਰਦੇਸ਼, ਰਾਜਸਥਾਨ, ਪੱਛਮੀ ਬੰਗਾਲ, ਬਿਹਾਰ, ਉੜੀਸਾ, ਤਾਮਿਲ ਨਾਡੂ, ਕਰਨਾਟਕ, ਮਧ ਪ੍ਰਦੇਸ਼ , ਮਹਾਰਾਸ਼ਟਰ, ਗੁਜਰਾਤ ਜਿਹੇ ਦੂਰ ਦੁਰਾਡੇ ਪਿੰਡਾਂ ਵਿਚ ਜੈਨ ਧਰਮ ਦਾ ਪ੍ਰਚਾਰ ਕੀਤਾ ਹੈ । ਉੜੀਸਾ ਵਿਚ 2200 ਸਾਲ ਬਾਅਦ ਜਾਣ ਵਾਲੇ ਆਪ ਪਹਿਲੇ ਜੈਨ ਸਾਧੂ ਹਨ । ਆਪ ਨੇ ਬੱਚਿਆਂ ਵਿਚ ਬਾਲ-ਸੰਮਕਾਰ ਭਟਨੇ ਲਈ ਅਚਾਰੀਆ ਸ੍ਰੀ ਆਤਮਾ ਰਾਮ ਜੈਨ ਸਿਖਿਆ ਬੋਰਡ ਦੀ ਸਥਾਪਨਾ ਕੀਤੀ ਹੈ । ਜਿਨ੍ਹਾਂ ਦੀ ਪ੍ਰੀਖਿਆਵਾਂ ਰਾਹੀਂ ਹਰ ਸਾਲ ਹਜ਼ਾਰਾਂ ਵਿਦਿਆਰਥੀ ਜੈਨ ਧਰਮ ਦੀ ਸਿਖਿਆ ਹਾਸਲ ਕਰਦੇ ਹਨ ।
ਆਪ ਦਾ ਜਨਮ ਸੰ 1983 ਭਾਦੋਂ ਸ਼ੁਕਲਾ 5 ਨੂੰ ਕਸੂਰ ਦੇ ਇਕ ਮਸ਼ਹੂਰ ਜੈਨ ਘਰਾਨੇ ਵਿਚ ਹੋਇਆ । ਆਪ ਦੇ ਪਿਤਾ ਬਸੰਤ ਰਾਏ ਅਤੇ ਮਾਤਾ ਸ੍ਰੀਮਤੀ ਮਾਇਆਂ ਦੇ ਸਨ । ਆਪ ਨੇ ਇੰਟਰ ਤਕ ਪੜ੍ਹਾਈ ਕੀਤੀ ਪਰ ਆਪ ਨੂੰ ਸੰਸਾਰ ਨਾਲ ਕੋਈ ਮੋਹ ਨਹੀਂ ਸੀ । ਸੋ ਆਪ ਨੇ ਸੰ: 2c05 ਫਗੁਣ ਸ਼ੁਕਲਾ 5 ਨੂੰ ਲੁਧਿਆਣਾ ਵਿਖੇ ਅਚਾਰੀਆ ਆਤਮਾ ਰਾਮ ਜੀ ਤੋਂ ਸਾਧੂ ਜੀਵਨ ਰਹਿਣ ਕੀਤਾ। ਪ੍ਰਵਰਤਕ ਸ਼ੀ ਸ਼ਾਂਤੀ ਸਵਰੂਪ ਜੀ ਦੇ ਨਾਲ ਆਪ ਨੂੰ ਵੀ ਉਪਾਧਿਆਇ ਪਦਵੀ ਦਿਤੀ ਗਈ । . ਆਪ ਦਾ ਜੀਵਨ ਬਹੁਤ ਹੀ ਸੰਜਮੀ ਅਤੇ ਪ੍ਰਭਾਵਕਾਰੀ ਹੈ । ਆਪ ਸਾਧੂ, ਸਾਧਵੀਆਂ ਉਪਾਸਕ, ਉਪਾਸਿਕਾਵਾਂ ਨੂੰ ਸ਼ਾਸਤਰ ਪੜ੍ਹਾਉਂਦੇ ਹਨ । ਆਪ ਦਾ ਵਿਆਖਿਆਨ ਮਨੋਹਰ ਹੈ । ਆਪ ਮਹਾਨ ਲੇਖਕ ਹਨ । ਬੱਚਿਆਂ ਦੀ ਮਨੋ ਵੈਗਿਆਨਿਕ ਸਥਿਤੀ ਨੂੰ ਸਮਝਦੇ ਹੋਏ, ਆਪ ਨੇ ਅਨੇਕਾਂ ਪੁਸਤਕਾਂ ਲਿਖੀਆਂ ਹਨ । ਆਪ ਦੀ ਪੁਸਤਕ ਪਗੋਂ ਕੇ ਸਹਾਰੇ ਆਪ ਦਾ ਸਫ਼ਰਨਾਮਾ ਹੈ ਜਿਸ ਦੇ 5 ਭਾਗ ਹਨ । ਆਪ ਚੰਗੇ ਅਧਿਆਪਕ ਹਨ । ਆਪ ਨੂੰ ਭਾਰਤ ਦੀਆਂ ਸਾਰੀਆਂ ਪ੍ਰਮੁੱਖ ਭਾਸ਼ਾਵਾਂ ਤੇ ਅਧਿਕਾਰ ਹਾਸਲ ਹੈ । ਆਪ ਨੇ ਭਗਵਾਨ ਮਹਾਵੀਰ ਦੀ 25ਵੀਂ ਨਿਰਵਾਨ ਸ਼ਤਾਬਦੀ ਦੇ ਮੌਕੇ ਤੇ ਅਹਿੰਸਾ ਸਤੂਪ ਦਾ ਨਿਰਮਾਨ ' ਕਰਕੇ ਕਟਕ (ਉੜੀਸਾ) ਵਿਖੇ ਸਥਾਪਿਤ ਕਰਵਾਇਆ ।
ਅਜ ਕਲ ਆਪ ਫੇਰ ਪੰਜਾਬ ਵਿਚ ਧਰਮ ਪ੍ਰਚਾਰ ਕਰ ਰਹੇ ਹਨ ।
(157)