________________
ਅਤੇ ਪੁਰਾਣੇ ਗ੍ਰੰਥਾਂ ਦਾ ਪ੍ਰਕਾਸ਼ਨ ਹੀ ਆਪ ਦਾ ਉਦੇਸ਼ ਰਿਹਾ ਹੈ। ਆਪ ਜੀ ਨੇ ਲੇਖਕਾਂ ਦੇ ਹਰ ਪ੍ਰਕਾਸ਼ਨ ਨੂੰ ਸਹਿਯੋਗ ਅਤੇ ਆਸ਼ੀਰਵਾਦ ਦਿੱਤਾ ਹੈ ।
ਆਪ ਜੀ ਦੇ ਇਕ ਚੇਲੇ ਸ੍ਰੀ ਸਵਰਨ ਮੁਨੀ ਜੀ ਹਨ ਜੋ ਡਬਲ ਐਮ. ਏ. ਹਨ ਅਤੇ ਸਵਾਧਿਆਇ ਅਤੇ ਭਾਸ਼ਨ ਕਲਾ ਵਿਚ ਪ੍ਰਵੀਨ ਹਨ । ਆਪ ਨੂੰ ਪ੍ਰਵਰਤਕ ਪਦਵੀ 30 ਮਾਰਚ 1986 ਨੂੰ ਅੰਬਾਲਾ ਵਿਖੇ 200 ਸਾਧੂ ਸਾਧਵੀ ਦੇ ਇਕੱਠ ਵਿਚ ਦਿੱਤੀ ਗਈ ।
ਆਤਮ-ਕੁਲ ਕਮਲ-ਦਿਵਾਕਰ ਵਿਦਵਦ-ਰਤਨ
ਸ਼ੀ ਰਤਨ ਮੁਨੀ ਜੀ ਮਹਾਰਾਜ ਆਪ ਅਚਾਰੀਆ ਸ਼੍ਰੀ ਆਤਮਾ ਰਾਮ ਜੀ ਮਹਾਰਾਜ ਦੇ ਵਿਦਵਾਨ ਲੇ ਹਨ । ਆਪ ਦਾ ਜਨਮ ਹਮੀਰਪੁਰ (ਹਿਮਾਚਲ ਪ੍ਰਦੇਸ਼) ਵਿਚ ਬ੍ਰਹਮਣ ਪਰਿਵਾਰ ਵਿਚ ਹੋਇਆ । ਆਪ ਦੇ ਪਿਤਾ ਦਾ ਨਾਂ ਰਵਾਲੂ ਰਾਮ ਜੀ ਅਤੇ ਮਾਤਾ ਮਤੀ ਕਾਰਜੂ ਦੇਵੀ ਸੀ ।
' ਆਪਨੇ ਸਾਵਨ ਸ਼ੁਕਲਾ ਪ੍ਰਤਿਪਦ ਸੰ: 1995 ਨੂੰ ਅਚਾਰੀਆ ਆਤਮਾ ਰਾਮ ਜੀ ਮ. ਹੱਥ ਦੀਖਿਆ ਲਈ । ਜਨਮ ਜਾਤ ਸ਼ੁਧ ਸੰਸਕਾਰਾਂ ਅਤੇ ਮਹਾਨ ਗੁਰੂ ਕਾਰਨ ਆਪ ਜਲਦੀ ਹੀ ਚੈਨ ਸ਼ਾਸਤਰਾਂ ਦੇ ਜਾਨਕਾਰ ਹੋ ਰਾਏ ( ਅੱਪ ਨੇ ਹਿੰਦੀ, ਪੰਜਾਬੀ, ਅੰਗਰੇਜ਼ੀ, ਉਰਦੂ, ਸੰਸਕ੍ਰਿਤ, ਪ੍ਰਾਕ੍ਰਿਤ, ਗੁਜਰਾਤੀ, ਰਾਜਸਥਾਨੀ ਅਤੇ ਦਿਗੰਬਰ ਸਾਹਿਤ ਦਾ ਗੰਭੀਰ ਅਧਿਐਨ ਕੀਤਾ | ਆਪ ਨੇ ਅਚਾਰੀਆ ਸ਼ੀ ਆਤਮਾ ਰਾਮ ਜੀ ਦੀ ਹੀ ਸੇਵਾ ਨਹੀਂ ਕੀਤੀ ਸਗੋਂ ਹਰ ਬਿਰਧ ਸਾਧੂ, ਸ ਧਵੀ ਦੀ ਸੇਵਾ ਕੀਤੀ ਹੈ । ਆਪ ਜੈਨ ਸਮਾਜ ਦੇ ਨੰਦੀ ਸਨ ਮੁਨੀ ਵਰਗੇ ਤਪਸਵੀਂ, ਗਿਆਨੀ ਅਤੇ ਸੇਵਕ ਹਨ ! . . | ਉਪਾਧਿਆਇ ਸ੍ਰੀ ਫੂਲਚੰਦ ਜੀ ਮਹਾਰਾਜ ਭਾਵੇਂ ਆਪਦੇ ਗੁਰੂ ਭਾਈ ਖ਼ਜ਼ਾਨ ਚੰਦ ਜੀ ਮਹਾਰਾਜ ਦੇ ਚੇਲੇ ਸਨ ਪਰ ਆਪ ਨੇ ਉਨ੍ਹਾਂ ਦੀ ਸ਼ਰੀਰਕ ਹੀ ਨਹੀਂ ਸਾਹਿਤ ਰਚਨਾ ਵਿਚ ਡੂੰਘੀ ਸੰਵਾ ਕੀਤੀ । ਅਪਨੂੰ ਦਸ਼ 'ਸ਼ਰੂਤ ਸਕੰਧ ਨਾਂ ਦੇ ਇਕ ਅਗਿਆਤ ਸ਼ਾਸਤਰ ਦਾ ਸੰਪਾਦਨ ਕੀਤਾ ਹੈ । ਇਸ ਦੀ ਇਕ ਪ੍ਰਤਿਲਿਪਿ ਅਚਾਰੀਆ ਆਤਮਾ ਰਾਮ ਸ਼ਾਸਤਰ ਭੰਡਾਰ ਵਿਚ ਹੈ ਜੋ 500 ਸਾਲ ਪੁਰਾਣੀ ਹੈ । ਇਸ ਗ ਥ ਦੀ ਹੋਰ ਨਕਲ ਕਿਸੇ ਭੰਡਾਰ ਵਿਚ ਨਹੀਂ ਮਿਲਦੀ ।
ਆਪ ਬੜੇ ਮਿਠ ਬੋਲੜੇ, ਧਰਮ ਪ੍ਰਸਾਰਕ, ਤਪੱਸਵੀ, ਅਨੁਸ਼ਾਸਨ ਵਿਚ ਵਿਸ਼ਵਾਸ ਰਖਣ ਵਾਲੇ ਹਨ । ਆਪ ਦੇ ਦੋ ਸ਼ਿਸ਼ ਹਨ ਸ੍ਰੀ ਪਰਮੇਸ਼ ਮੁਨੀ ਅਤੇ ਸ੍ਰੀ ਭਗਤ ਰਾਮ ਜੀ ਮਹਾਰਾਜੇ ।
(156)