________________
ਉੱਤਰ ਭਾਰਤ ਪ੍ਰਵਰਤਕ, ਮਹਾਨ ਯੋਗੀ ਭੰਡਾਰ ਸ੍ਰੀ ਪਦਮ ਚੰਦਰ ਜੀ ਮਹਾਰਾਜ
ਪੰਜਾਬ ਵਿਚ 25ਵੀਂ ਮਹਾਵੀਰ ਨਿਰਵਾਨ ਸ਼ਤਾਬਦੀ ਕਮੇਟੀ ਦੇ ਪ੍ਰੇਰਣਾ ਸੰਸਥਾਪਕ, ਜੈਨ ਸ਼ਾਸਤਰਾਂ ਦੇ ਮਹਾਨ ਪ੍ਰਚਾਰਕ, ਨਿਮਰਤਾ ਦੀ ਮੂਰਤੀ ਭੰਡਾਰੀ ਪਦਮ ਚੰਦਰ ਜੀ ਦਾ ਜਨਮ ਸੰ 1974 ਦੁਸਹਿਰੇ ਵਾਲੇ ਦਿਨ ਪਿੰਡ ਹਲਾਲ ਪੁਰ ਵਿਖੇ ਸੰਠ ਗਣੇਸ਼ ਮਲ ਅਤੇ ਮਾਤਾ ਸੁਖਦੇਵੀ ਦੀ ਕੁਖੋਂ ਹੋਇਆ। ਆਪ ਦੀ ਮੁੱਢਲੀ ਪੜ੍ਹਾਈ ਪਰੰਪਰਾ ਗਤ ਢੰਗ ਨਾਲ ਹੋਈ । ਸੰ: 1991 ਮਾਘ ਵਦਿ 5 ਨੂੰ ਰਾਮਪੁਰ (ਮਲੌਦ) ਵਿਖੇ ਅਚਾਰੀਆ ਸ੍ਰੀ ਆਤਮਾ ਰਾਮ ਜੀ ਦੇ ਪ੍ਰਮੁਖ ਚੇਲੇ ਸੰਸਕ੍ਰਿਤ ਵਿਸ਼ਾਰਦ ਪੰਡਤ ਰਤਨ ਸ੍ਰੀ ਹੇਮ ਚੰਦਰ ਜ ਕੋਲ ਸਾਧੂ ਬਣੇ । ਆਪ ਵੀ ਰਤਨ ਮੁਨੀ ਜੀ ਦੀ ਤੇਰ੍ਹਾਂ ਸੇਵਾ ਅਤੇ ਗਿਆਨ ਦਾ ਇਕੱਠਾ ਸਵਰੂਪ ਹਨ । ਆਪ ਨੂੰ ਬਾਬਾ ਜੈ ਰਾਮ ਦਾਸ, ਅਚਾਰੀਆ ਆਤਮਾ ਰਾਮ, ਉਪਾਧਿਆਇ ਅਮਰ ਮੁਨੀ ਆਦਿ ਪ੍ਰਮੁੱਖ ਸਾਧੂਆਂ ਦੀ ਸੇਵਾ ਕਰਨ ਦਾ ਸੁਭਾਗ ਹਾਸਲ ਹੋਇਆ | ਆਪ ਨੇ ਸਮਾਜ ਨੂੰ ਹਰਿਆਣਾ ਕੇਸਰੀ ਸ਼੍ਰੀ ਅਮਰ ਮੁਨੀ ਜੀ ਵਰਗਾ ਸਾਧੂ ਪ੍ਰਦਾਨ ਕੀਤਾ । ਆਪ ਜੀ ਗੁਰੂ ਦੇ ਸਵਰਗਵਾਸ ਬਾਅਦ ਆਪ ਸਮਾਜ ਦੀ ਪ੍ਰਮੁਖ ਪਦਵੀ ਉਪਪ੍ਰਵਰਤਕ ਤੇ ਸੁਸ਼ੋਭਿਤ ਹੋਏ । ਨਿਰਵਾਨ ਸ਼ਤਾਬਦੀ ਸਮੇਂ ਆਪ ਦੀ ਪ੍ਰੇਰਣਾ ਨਾਲ ਅਨੇਕਾਂ ਪਿਛੜੇ ਖੇਤਰਾਂ ਵਿਚ ਜੈਨ ਸਥਾਨਕ, ਜੈਨ ਧਰਮਸ਼ਾਲਾਵਾਂ ਸਥਾਪਿਤ ਹੋਈਆਂ । ਆਪ ਦੀ ਪ੍ਰੇਰਣਾ ਨਾਲ ਸਭ ਤੋਂ ਪਹਿਲਾਂ ਕੁਝ ਜੈਨ ਸਾਹਿਤ ਦਾ ਪੰਜਾਬੀ ਅਨੁਵਾਦ ਵੀ ਛਪਿਆ। ਇਸ ਕਾਰਨ ਆਪ ਤੇ ਸਾਧਵੀ ਸਵਰਨ ਕਾਂਤਾ ਜੀ ਮਹਾਰਾਜ ਪੰਜਾਬੀ ਜੈਨ ਸਾਹਿਤ ਦੇ ਮਹਾਨ ਰੰਕ ਹਨ । ਆਪ ਦੇ ਪ੍ਰਚਾਰ ਖੇਤਰਾਂ ਵਿਚ ਜਿਥੇ ਦਿੱਲੀ ਵਰਗੇ ਵੱਡੇ ਸ਼ਹਿਰ ਹਨ ਉਥੇ ਕਰੁ ਖੇਤਰ, ਪਦਮ ਪੁਰ, ਨਿਹਾਲ ਸਿੰਘ ਵਾਲਾ, ਮਾਨਸਾ, ਜੇ, ਬਠਿੰਡਾ, ਰਾਮ ਪੁਰਾ ਫੂਲ ਪ੍ਰਮੁੱਖ ਹਨ ।
ਪ੍ਰਵਰਤਕ ਸ਼ਾਂਤੀ ਸਵਰੂਪ ਜੀ ਦੇ ਸਵਰਗਵਾਸ ਬਾਅਦ ਆਪ ਨੂੰ ਆਪ ਦੇ ਗੁਣਾਂ ਤੋਂ ਪ੍ਰਭਾਵਿਤ ਹੋ ਕੇ ਉੱਤਰ ਭਾਰਤ ਦੀ ਪ੍ਰਵਰਤਕ ਪਦਵੀ ਪ੍ਰਦਾਨ ਕੀਤੀ। ਆਪ ਦੀ ਮਹਾਨਤਾ ਕਿਸੇ ਅੱਖਰਾਂ ਦੀ ਮੁਹਤਾਜ ਨਹੀਂ । ਆਪ ਉਰਦੂ, ਫ਼ਾਰਸੀ, ਹਿੰਦੀ, ਸੰਸਕ੍ਰਿਤ, ਪ੍ਰਾਕ੍ਰਿਤ ਅਤੇ ਪੰਜਾਬੀ ਦੇ ਚੰਗੇ ਵਿਦਵਾਨ ਹਨ । ਆਪ ਨੇ ਉੱਤਰ ਪ੍ਰਦੇਸ਼, ਜੰਮੂ ਕਸ਼ਮੀਰ, ਹਿਮਾਚਲ, ਰਾਜਸਥਾਨ ਦੀ ਧਰਤੀ ਨੂੰ ਪਵਿਤਰ ਕੀਤਾ ਹੈ । ਮਣ ਸੰਘ ਵਿਚ ਆਪ ਦਾ ਪ੍ਰਮੁੱਖ ਸਥਾਨ ਹੈ । ਆਪ ਰਾਹੀਂ ਪੰਜਾਬੀ ਵਿਚ 6 ਪੁਸਤਕਾਂ; 3 ਆਗਮਾਂ (ਸ਼ਾਸਤਰਾਂ) ਦੇ ਅਨੁਵਾਦ, 2 ਹਿੰਦੀ ਪੁਸਤਕਾਂ ਛਪੀਆਂ ਹਨ । ਆਪ ਨੇ ਪੰਜਾਬੀ ਯੂਨੀਵਰਸਟੀ ਦੀ ਜੈਨ ਚੇਅਰ ਨੂੰ ਸੈਂਕੜੇ ਹੀ ਮੌਲਿਕ ਗ ਥ ਭੇਟ ਕਰਵਾਏ ਹਨ । ਸਮਾਜ ਵਿਚ ਫੈਲੀਆਂ ਬਰਾਈਆਂ ਪ੍ਰਤਿ ਆਪ ਹਮੇਸ਼ਾ ਚੇਤੰਨ ਰਹਿੰਦੇ ਹਨ । ਪੁਰਾਣੇ ਸ਼ਾਸਤਰਾਂ ਦੀ ਸੰਭਾਲ
155 )