________________
ਸ਼੍ਰੀ ਅਮੋਲਕ ਚੰਦ ਜੀ ਮਹਾਰਾਜ
ਸ਼ਵੇਤਾਂਬਰ ਤੇਰਾਪੰਥੀ ਜੈਨ ਫ਼ਿਰਕੇ ਦੇ ਪ੍ਰਮੁੱਖ ਸੰਤ ਸ਼੍ਰੀ ਅਮੋਲਕ ਚੰਦ ਜੀ ਮਹਾਰਾਜ ਉਨ੍ਹਾਂ ਪ੍ਰਮੁਖ ਸੰਤਾਂ ਵਿਚੋਂ ਹਨ ਜਿਨ੍ਹਾਂ ਪੰਜਾਬ ਦੇ ਦੂਰ ਦੁਰਾਡੇ ਇਲਾਕਿਆਂ ਵਿਚ ਧਰਮ ਪ੍ਰਚਾਰ ਕੀਤਾ ।
ਸੰਨ 1947 ਵਿਚ ਦੰਗਿਆਂ ਸਮੇਂ ਆਪ ਦਾ ਚੌਮਾਸਾ ਲਾਹੌਰ ਸੀ । ਪਰ ਅਚਾਰੀਆ ਵਿਜੈ ਵੱਲਭ ਸੂਰੀ ਦੀ ਮਦਦ ਨਾਲ ਆਪ ਇਸ ਸੰਕਟ ਤੋਂ ਪਾਰ ਭਾਰਤ ਪਹੁੰਚ ਗਏ। ਆਪ ਪੰਜਾਬੀ ਹਿੰਦੀ, ਗੁਜਰਾਤੀ, ਅੰਗਰੇਜ਼ੀ, ਫ਼ਾਰਸੀ, ਸੰਸਕ੍ਰਿਤ, ਪ੍ਰਾਕ੍ਰਿਤ ਅਤੇ ਰਾਜਸਥਾਨੀ ਭਾਸ਼ਾਵਾਂ ਬੋਲ ਹੀ ਨਹੀਂ ਸਕਦੇ ਸਗੋਂ ਉਨ੍ਹਾਂ ਵਿਚ ਕਵਿਤਾਵਾਂ ਵੀ ਲਿਖਦੇ ਹਨ। ਅੰਗਰੇਜ਼ੀ ਭਾਸ਼ਾ ਵਿਚ ਕਵਿਤਾ ਲਿਖਣ ਵਾਲੇ ਆਪ ਇਕੋ ਇਕ ਜੈਨ ਕਵੀ ਹਨ । ਆਪ ਦਾ ਪ੍ਰਚਾਰ ਖੇਤਰ ਸਾਰਾ ਭਾਰਤ ਵਰਸ਼ ਹੈ ।
ਮਹਾਨ ਤਿਆਗੀ ਸ਼੍ਰੀ ਵਰਧਮਾਨ ਜੀ ਮਹਾਰਾਜ
ਅਚਾਰੀਆ ਤੁਲਸੀ ਜੀ ਦੇ ਇਕ ਪ੍ਰਸਿੱਧ ਚੇਲੇ ਹਨ ਸ਼੍ਰੀ ਮੁਨੀ ਵਰਧਮਾਨ ਜੀ । ਆਪ ਦਾ ਜਨਮ ਸਥਾਨ ਗੁਜਰਾਤ ਵਿਖੇ ਹੈ। ਪਰ ਬਹੁਤ ਹੀ ਛੋਟੀ ਉਮਰ ਵਿਚ ਲੱਖਾਂ ਦੀ ਸੰਪੱਤੀ ਛੱਡ ਕੇ ਆਪ ਜੈਨ ਮੁਨੀ ਬਣੇ । ਗੁਰੂ ਪਰੰਪਰਾ ਤੋਂ ਸ਼ਾਸਤਰਾਂ ਦਾ ਡੂੰਘਾ ਅਧਿਐਨ ਕੀਤਾ। ਆਪ ਰਾਜਸਥਾਨੀ, ਗੁਜਰਾਤੀ, ਪੰਜਾਬੀ, ਮਰਾਠੀ, ਸੰਸਕ੍ਰਿਤ ਅਤੇ ਪ੍ਰਕ੍ਰਿਤ ਭਾਸ਼ਾਵਾਂ ਵਿਚ ਚੰਗਾ ਉਪਦੇਸ਼ ਦੇ ਸਕਦੇ ਹਨ। ਸਾਦਗੀ ਅਤੇ ਤਿਆਗ ਦੇ ਮਹਾਨ ਪੰਜ ਹਨ । ਲੇਖਕਾਂ ਨੂੰ ਅਪਣੇ ਸਮਾਜਿਕ ਅਤੇ ਲੇਖਣ ਕੰਮ ਵਿਚ ਉਪਰੋਕਤ ਮੁਨੀ ਮਹਾਰਾਜ ਤੋਂ ਡੂੰਘੀ ਸਹਾਇਤਾ ਮਿਲੀ ਹੈ। ਵਰਤਮਾਨ ਪੰਜਾਬ ਦੀਆਂ ਮੰਡੀਆ ਵਿਚ ਆਪ ਰਾਹੀਂ ਅਣੂਵਰਤ ਅੰਦੋਲਨ ਅਤੇ ਜੈਨ ਧਰਮ ਦਾ ਪ੍ਰਚਾਰ ਹੋਇਆ। ਆਪਨੇ ਪੰਜਾਬ, ਜੰਮੂ ਕਸ਼ਮੀਰ, ਹਰਿਆਣਾ ਆਦਿ ਦੇ ਪਿੰਡਾਂ ਵਿਚ ਬਹੁਤ ਹੀ ਸਾਦੇ ਢੰਗ ਨਾਲ ਜਨ ਸੰਪਰਕ ਰਾਹੀਂ ਲੋਕਾਂ ਨੂੰ ਬੁਰਾਈਆਂ ਤੋਂ ਬਚਾ ਕੇ ਉੱਤਮ ਜ਼ਿੰਦਗੀ ਦਾ ਰਾਹ ਦਸਿਆ। ਆਪ ਦਰਸ਼ਨ, ਤਰਕ ਅਤੇ ਵਿਆਕਰਨ ਆਦਿ ਗ੍ਰੰਥਾਂ ਦੇ ਚੰਗੇ ਜਾਣਕਾਰ ਹਨ । ਸ਼ਾਸਤਰਾਂ ਦੇ ਅਨੁਵਾਦ ਵਿਚ ਲੇਖਕਾਂ ਨੇ ਕਈ ਵਾਰ ਅਪਣੇ ਪ੍ਰਸ਼ਨਾਂ ਦੇ ਉੱਤਰ ਆਪ ਤੋਂ ਪ੍ਰਾਪਤ ਕੀਤੇ ਹਨ। ਆਪ ਦੀ ਪ੍ਰੇਰਣਾ ਨਾਲ ਅਨੇਕਾਂ ਲੋਕਾਂ ਨੇ ਸ਼ਵੇਤਾਂਬਰ ਤੇਰਾਪੰਥ ਜੈਨ ਫ਼ਿਰਕਾ ਗ੍ਰਹਿਣ ਕੀਤਾ ।
ਅੱਜ ਕਲ ਆਪ ਅਚਾਰੀਆ ਤੁਲਸੀ ਜੀ ਦੇ ਹੁਕਮ ਅਨੁਸਾਰ ਗੁਜਰਾਤ ਵਿਚ ਘੁੰਮ ਰਹੇ ਹਨ।
(154)