________________
ਦੇ ਪ੍ਰਚਾਰ ਕੇਂਦਰ ਸਥਾਪਿਤ ਕੀਤੇ । ਸੰ: 2002 ਵਿਚ ਆਪ ਨੇ ਅਚਾਰੀਆ ਸ਼ੀ . ਆਤਮਾ ਰਾਮ ਜੀ ਮਹਾਰਾਜ ਤੋਂ ਜੈਨ ਸ਼ਾਸਤਰਾਂ ਦਾ ਡੂੰਘਾ ਅਧਿਐਨ ਕੀਤਾ।
.
ਸੰ: 2008 ਵਿਚ ਆਪ ਨੇ ਅਪਣੇ ਨਾਂ ਪਿੱਛੇ ਖ਼ਣ ਲਿਖਣਾ ਸ਼ੁਰੂ ਕੀਤਾ । ਉਨ੍ਹਾਂ ਦਿਨਾਂ ਵਿਚ ਬੰਬਈ ਵਿਚ ਛਪਣ ਵਾਲੇ ‘ਚੈਨ ਸਿੱਧਾਂਤ'' ਗੁਜਰਾਤੀ ਅਖਬਾਰ ਵਿਚ ਆਪ ਦੇ ਲੇਖ ਛਪਣ ਲੱਗ ਜੋ ਬਹੁਤ ਪਸੰਦ ਕੀਤੇ ਗਏ । ਅਖ਼ਬਾਰ ਦੇ ਸੰਪਾਦਕ ਨੇ ਆਪ ਦੇ ਨਾਂ ਨਾਲ ਯੋਗਨਿਸ਼ਟ ਸ਼ਬਦ ਦੀ ਪਦਵੀ ਜੋੜ ਦਿੱਤੀ । ਉਸੇ ਸਾਲ ਸੈਲਾਣਾ (ਮੱਧ ਪਦੇਸ਼) ਦੇ ਸਮਿਅਕ ਦਰਸ਼ਨ ਅਖਬਾਰ ਵਿਚ ਆਪ ਨੇ ਆਪਣੀ ਕਲਮ ਦੀ ਧਾਕ ਸਾਰੇ ਭਾਰਤ ਵਿਚ ਜਮਾ ਦਿਤੀ । ਸੰ: 2009 ਵਿਚ ਆਪ ਨੇ ਰੋਜ਼ਾਨਾ ਇਕ ਘੰਟਾ ਕਾਯੋਤਸਰਗ ਨਾਮਕ ਤਪ ਕਰਨਾ ਸ਼ੁਰੂ ਕੀਤਾ। 5 ਸਾਲ ਸ਼ੀਰਸ ਆਸਨ ਲਗਾਉਂਦੇ ਰਹੇ । ਸੰ: 2010 ਨੂੰ ਆਪ ਨੇ ਅਚਾਰੀਆ ਸ੍ਰੀ ਆਤਮਾ ਰਾਮ ਜੀ ਮਹਾਰਾਜ ਦਵਾਰਾ ਅਨੁਵਾਦਿਤ ਸ੍ਰੀ ਵਿਪਾਕ ਸੂਤਰ ਦੀ ਭੂਮਿਕਾ ਕਰਮ ਮਮਾਂਸਾ ਸਿਰਲੇਖ ਹੇਠ ਲਿਖੀ । ਜਿਸ ਨੂੰ ਸੁਣ ਅਚਾਰੀਆ ਸ੍ਰੀ ਬਹੁਤ ਹੀ ਪ੍ਰਸੰਨ ਹੋਏ ।
ਸੰ: 2015 ਵਿਚ ਆਪ ਨੂੰ ਅਧਿਆਤਮਕ ਯੋਗੀ ਦੀ ਪਦਵੀ ਪ੍ਰਾਪਤ ਹੋਈ ।,
ਸੰ: 2018 ਵਿਚ ਆਪ ਦਾ ਚੌਮਾਸਾ · ਲੁਧਿਆਣੇ ਵਿਚ ਸੀ । ਜਨਵਰੀ ਦਾ ਮਹੀਨਾ ਸੀ । ਅਚਾਰੀਆ ਆਤਮਾ ਰਾਮ ਜੀ ਬੀਮਾਰ ਸਨ । ਉਨ੍ਹਾਂ ਅਪਣੀ ਅੰਤਮ ਇੱਛਾ ਜ਼ਾਹਿਰ ਕਰਦੇ ਹੋਏ ਕਿਹਾ, “ਫੂਲ ਚੰਦ ! ਮੈਂ ਜ਼ਿੰਦਗੀ ਵਿਚ ਸਾਰੇ ਸ਼ਾਸਤਰਾਂ ਦੀ ਟੀਕਾ ਕਰਕੇ ਛਪਾਉਣਾ ਚਾਹੁੰਦਾ ਸੀ ਪਰ ਉਮਰ ਸਾਥ ਨਹੀਂ ਦੇ ਰਹੀ । ਮੈਂ ਜੈਨ ਧਰਮ ਦੀ ਜੋਂ ਸੇਵਾ ਕਰਨੀ ਸੀ ਕਰ ਲਈ । ਬਾਕੀ ਮੈਂ ਆਪਣਾ ਕੰਮ ਤੈਨੂੰ ਸੰਭਾਲਦਾ ਹਾਂ । ਮੇਰੇ ਕੀਤੇ ਸ਼ਾਸਤਰਾਂ ਦੇ ਅਨੁਵਾਦ ਦਾ ਸੰਪਾਦਨ ਕਰਕੇ ਤੇ ਹੀ ਛਪਾਉਣੇ ਹਨ । ਆਪ ਨੇ ਅਚਾਰੀਆਂ ਸ਼੍ਰੀ ਆਤਮਾ ਰਾਮ ਜੀ ਦੀ ਆਗਿਆ ਨੂੰ ਸਿਰ ਮੱਥੇ ਨਿਭਾਉਣ ਲਈ ਅਪਣਾ ਸਾਰਾ ਜੀਵਨ ਕੁਰਬਾਨ ਕਰ ਦਿਤਾ ਆਪ ਨੇ 2500ਵੇਂ ਨਿਰਵਾਨ ਮਹੋਤਸਵ ਦੇ ਮੌਕੇ ਤੇ ਸਥਾਨਾਂਗਾ ਸੂਤਰ ਛਪਵਾਇਆ । ਅਚਾਰੀਆ ਸ਼੍ਰੀ ਆਤਮਾ ਰਾਮ ਜੀ ਦੇ ਪੁਰਾਣੇ ਸ਼ਾਸਤਰ ਸ਼ੇ ਉਤਰਾਧਿਐਨ (ਭਾਗ 3) ਦਸ਼ਵੈਕਾਲਿਕ ਵੀ ਖਤਮ ਹੋ ਗਏ ਸਨ । ਉਨ੍ਹਾਂ ਨੂੰ ਨਵੇਂ . ਸਿਰੇ ਤੋਂ ਛਪਵਾਉਣ ਦਾ ਕੰਮ ਪੰ: ਤਿਲਕ ਧਰ ਸ਼ਾਸਤਰੀ ਦੇ ਸਹਿਯੋਗ ਨਾਲ ਪੂਰਾ
ਕੀਤਾ ।
ਆਪ ਨੇ ਖੁਦ ਵੀ ਸ੍ਰੀ ਉਤਰਾਧਿਐਨ ਸੂਤਰ ਦਾ ਹਿੰਦੀ ਅਨੁਵਾਦ ਵਿਆਖਿਆ ਸਮੇਤ ਕੀਤਾ ਜੋ ਆਪ ਦੇ ਸਵਰਗਵਾਸ ਤੋਂ ਬਾਅਦ ਹੀ ਛਪ ਸਕਿਆ । ਆਪ ਨੇ 9 ਗ ਥਾਂ ਦੀ ਰਚਨਾ ਕੀਤੀ । ਅਚਾਰੀਆ ਸੀ ਆਤਮਾ ਰਾਮ ਜੀ ਮ: ਦੀ ਯਾਦ ਨੂੰ ਸਥਿਰ ਕਰਨ ਲਈ ਆਤਮ-ਰਸ਼ਮੀ ਨਾਂ ਦੀ ਮਾਸਿਕ ਪਤ੍ਰਿਕਾ ਜਾਰੀ ਕੀਤੀ ਜਿਸ ਵਿਚ ਮੁੱਖ ਲੇਖ ਆਪ ( 148 )