________________
ਦਾਸੀ । ਇਹ ਪਤ੍ਰਿਕਾ ਪੰ: ਤਿਲਕ ਧਰ ਸ਼ਾਸਤ੍ਰੀ ਦੀ ਅਗਵਾਈ ਹੇਠ ਮਹਾਨ ਪਕਾ ਬਣ ਗਈ ਹੈ ।
23 ਮਾਰਚ 1974 ਨੂੰ ਚੰਡੀਗੜ੍ਹ ਵਿਖੇ ਆਪ ਨੂੰ ਉੱਤਰ ਭਾਰਤ ਪ੍ਰਵਰਤਕ ਦੀ ਪਦਵੀ ਪ੍ਰਾਪਤ ਹੋਈ। ਇਹ ਚੰਡੀਗੜ੍ਹ ਦੇ ਇਤਿਹਾਸ ਦਾ ਮਹਾਨ ਇਕੱਠ ਸੀ । 25ਵੀਂ ਮਹਾਵੀਰ ਨਿਰਵਾਨ ਸ਼ਤਾਬਦੀ ਸੰਯੋਜਿਕਾ ਸਮਿਤੀ, ਸ਼੍ਰੀ ਮਹਾਵੀਰ ਜੈਨ ਸੰਘ, 25ਵੀਂ ਮਹਾਵੀਰ ਨਿਰਵਾਨ ਸ਼ਤਾਬਦੀ ਕਮੇਟੀ ਦੇ ਪ੍ਰੇਰਕ ਰਹੇ ਹਨ । ਆਪ ਜੀ ਦੀ ਪ੍ਰੇਰਣਾ ਨਾਲ ਪੰਜਾਬੀ ਯੂਨੀਬਰਸਟੀ ਪਟਿਆਲਾ ਵਿਖੇ ਅਚਾਰੀਆ ਸ਼੍ਰੀ ਆਤਮਾ ਰਾਮ ਜੈਨ ਭਾਸ਼ਨ ਮਾਲਾ ਚਾਲੂ ਕੀਤੀ ਗਈ । ਇਹ ਭਾਸ਼ਨਮਾਲਾ ਜੈਨ ਚੇਅਰ ਦਾ ਅੰਗ ਹੈ। ਆਪ ਦੀ ਪ੍ਰੇਰਣਾ ਨਾਲ ਅਨੇਕਾਂ ਜੈਨ ਵਿਦਵਾਨਾਂ ਨੂੰ ਉਤਸ਼ਾਹ ਮਿਲਦਾ ਸੀ। ਆਪ ਨੇ ਸ਼੍ਰੀ ਮੁਰਾਰਜੀ ਡਿਸ ਈ, ਪ੍ਰਕਾਸ਼ ਸਿੰਘ ਬਾਦਲ, ਸਰਦਾਰੀ ਲਾਲ ਕਪੂਰ, ਜੋਗਿੰਦਰ ਪਾਲ ਪਾਂਡੇ, ਗਿਆਨੀ ਜ਼ੈਲ ਸਿੰਘ ਨੂੰ ਅਪਣੇ ਉਪਦੇਸ਼ਾਂ ਰਾਹੀਂ ਪ੍ਰਭਾਵਿਤ ਕੀਤਾ । ਅਨੇਕਾਂ ਜੈਨ ਵਿਦਵਾਨ ਆਪ ਕੱਲ ਸ਼ੰਕਾ ਦਾ ਨਿਵਾਰਨ ਕਰਨ ਲਈ ਆਏ । ਉਨ੍ਹਾਂ ਵਿਚੋਂ ਜਰਮਨ ਵਿਦਵਾਨ ਡਾ: ਮੈਟੇ ਡਾ: ਐਲ. ਐਮ. ਜੋਸ਼ੀ, ਡਾ: ਵੀ ਭੱਟ, (ਪਛਮੀ ਜਰਮਨੀ) ਅਤੇ ਡਾ: ਐਸ. ਐਨ. ਸਿਨਹਾ ਦੇ ਨਾਂ ਪ੍ਰਸਿਧ ਹਨ । ਆਪ ਜੌਨ ਏਕਤਾ ਦੇ ਕਟੜ ਹਾਮੀ ਸਨ । ਸ਼ਵੇਤਾਂਬਰ ਮੂਰਤੀ ਪੂਜਕ ਅਚਾਰੀਆ ਸ਼੍ਰੀ ਸਮੁਦਰ ਵਿਜੈ ਜੀ ਮਹਾਰਾਜ ਦਾ ਆਪ ਨੇ ਲੁਧਿਆਣਾ ਪਧਾਰਨ ਤੇ ਨਿੱਘਾ ਸਵਾਗਤ ਕੀਤਾ।
ਸੰ 2033 ਵਿਚ ਆਪ ਨੂੰ ਅਚਾਰੀਆ ਆਨੰਦ ਰਿਸ਼ੀ ਜੀ ਮਹਾਰਾਜ ਨੇ ਉਪਾਧਿਅ ਇ ਜਿਹਾ ਮਹਾਨ ਪਦ ਦਿੱਤਾ । ਆਪ ਨੇ ਦੋਹਾਂ ਪਦਵੀਆਂ ਨੂੰ ਕਿਸੇ ਮੀਂਹ ਤੋਂ ਦੂਰ ਰਹਿ ਕੇ ਨਿਭਾਇਆ। ਆਪ ਮਹਾਨ ਸਿਖਿਅਕ, ਸਮਾਜ ਸੁਧਾਰਕ ਅਤੇ ਜੈਨ ਏਕਤਾ ਦੇ ਹਾਮੀ ਸਨ । 25ਵੀਂ ਨਿਰਵਾਨ ਸ਼ਤਾਬਦੀ ਸਮੇਂ ਅਨੇਕਾਂ ਸੰਸਥਾਵਾਂ ਦੀ ਸਥਾਪਨਾ ਆਪ ਦੀ ਪ੍ਰੇਰਣਾ ਨਾਲ ਹੋਈ ।
ਅੰਤ ਸਮੇਂ ਅਚਾਰੀਆ ਸ਼੍ਰੀ ਆਤਮਾ ਰਾਮ ਜੀ ਮਹਾਰਾਜ ਦੇ ਚੇਲੇ ਸ਼੍ਰੀ ਰਤਨ ਮੁਨੀ ਜੀ ਆਪ ਦੀ ਤਨ ਮਨ ਤੋਂ ਸੇਵਾ ਕਰਦੇ ਰਹੇ । ਸ਼੍ਰੀ ਰਤਨ ਮੁਨੀ ਜੀ ਸੈਂਕੜੇ ਮੁਨੀਆਂ ਦੀ ਸੇਵਾ ਕਰਨ ਵਾਲੇ ਸੇਵਕ ਤਾਂ ਹਨ ਪਰ ਸੰਸਕ੍ਰਿਤ, ਪਾਕ੍ਰਿਤ, ਉਰਦੂ, ਫ਼ਾਰਸੀ, ਗੁਜਰਾਤੀ, ਰਾਜਸਥਾਨੀ ਅਤੇ ਹਿੰਦੀ ਭਾਸ਼ਾਵਾਂ ਦੇ ਮਹਾਨ ਵਿਦਵਾਨ ਹਨ। 17 ਜੂਨ 1932 ਨੂੰ ਆਪ ਇਸ ਭੌਤਕ ਸ਼ਰੀਰ ਨੂੰ ਛੱਡ ਕੇ ਸਵਰਗਪੁਰੀ ਪਧਾਰ ਗਏ। ਆਪ ਦਾ ਦੇਵਲੋਕ ਗਮਨ ਪੰਜਾਬ ਦੇ ਸਮੁਚੇ ਜੈਨ ਸੰਘ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ ।
(149)