________________
ਅੰਬਾਲਾ ਸ਼ਹਿਰ ਅਤੇ ਅੰਬਾਲਾ ਛਾਉਣੀ ਵਿਖੇ ਜੈਨ ਸਥਾਨਕ ਬਣੇ, ਪੁਰਾਣਿਆਂ ਦੀ ਰੰਮਤ ਲਈ ਫੰਡ ਇਕੱਠੇ ਕੀਤੇ ਗਏ । ਕਈ ਸ਼ਹਿਰਾਂ ਵਿਚ ਜੈਨ ਵਿਦਿਆ ਲਈ ਸਕੂਲ ਖੋਲੇ ਗਏ । ਇਨ੍ਹਾਂ ਦਾ ਭਾਵ ਬੱਚਿਆਂ ਵਿਚ ਧਾਰਮਿਕ ਸੰਸਕਾਰ ਪੈਦਾ ਕਰਨਾ ਸੀ ।
ਆਪ ਦੇ ਦੋ ਪ੍ਰਮੁੱਖ ਚੇਲੇ ਸਨ ਉਪਾਧਿਆਇ ਫੂਲ ਚੰਦ ਜੀ ਮਹਾਰਾਜ, (2) ਆਤਮ ਨਿਧੀ ਮੁਨੀ ਸ਼ੀ ਤਿਰਲੋਕ ॥
ਆਪ ਦਾ ਸਵਰਗਵਾਸ ਸੰ: 2002 ਜੇਠ ਵਦੀ 4 ਨੂੰ ਪਸਰੂਰ ਵਿਖੇ ਹੋ ਗਿਆ ।
ਪਰਮ ਧੇਯ ਪੰਜਾਬ ਪ੍ਰਵਰਤਕ ਉਪਾਧਿਆਇ ਣ
ਸ੍ਰੀ ਫੂਲ ਚੰਦਰ ਜੀ ਮਹਾਰਾਜ ਆਪ ਸ਼ਵੇਤਾਂਬਰ ਜੈਨ ਸਥਾਨਕ ਵਾਸੀ ਮਣ ਸਿੰਘ ਦੇ ਪਹਿਲੇ ਅਚਾਰੀਆ ਸ਼੍ਰੀ ਆਤਮਾ ਰਾਮ ਜੀ ਮਹਾਰਾਜ ਦੇ ਪੱਤੇ ਚੇਲੇ ਸਨ । ਆਪ ਦਾ ਜਨਮ ਸੰ: 1969 ਚਤਰ ਨੂੰ ਪੰ: ਮੰਗਲਾਨੰਦ ਅਤੇ ਮਾਤਾ ਬਸੰਤ ਕਲੀ ਦੇ ਘਰ ਹਿਮਾਚਲ ਪ੍ਰਦੇਸ਼ ਦੇ ਇਕ ਨਿੱਕੇ ਜਿਹੇ ਪਿੰਡ ਸਿੰਗੜਾ ਵਿਖੇ ਹੋਇਆ। ਬਚਪਨ ਵਿਚ ਆਪ ਦਾ ਨਾਂ ਰਾਧਾ ਕ੍ਰਿਸ਼ਨ ਸੀ ।
। ਆਪ ਦੇ ਘਰ ਵਾਲੇ ਖੇਤੀ ਵੀ ਕਰਦੇ ਹਨ । ਬਚਪਨ ਵਿਚ ਹੀ ਅਪ ਜੀ ਦੀ ਮਾਤਾ ਦਾ ਦੇਹਾਂਤ ਆਪ ਦੇ ਵੈਰਾਗ ਦਾ ਕਾਰਣ ਬਣਿਆ । ਇਕ ਵਾਰ ਆਪ ਸ੍ਰੀ ਵਿਸ਼ੰਬਰ ਦਾਸ ਨਾਲ ਜੈਨ ਸਾਧੂਆਂ ਦੇ ਦਰਸ਼ਨ ਕਰਨ ਲਈ ਸੰਗਰੂਰ ਆਏ । ਇਥੇ ਆਪ ਸ਼ੀ ਖਜਾਨ ਚੰਦ ਜੀ ਮਹਾਰਾਜ ਤੋਂ ਬਹੁਤ ਪ੍ਰਭਾਵਿਤ ਹੋਏ । ਆਪ ਅਪਣੇ ਗੁਰੂਦੇਵ ਨ ਲ 8 ਮਹੀਨੇ ਵੈਰਾਗ ਅਵਸਥਾ ਵਿਚ ਰਹੇ ।
ਸੰ: 1987 ਨੂੰ ਕ੍ਰਿਸ਼ਨਾ 12 ਵਾਲੇ ਦਿਨ ਧੂਰੀ ਦੇ ਨਜ਼ਦੀਕ ਭਦਲਵੱਡ ਪਿੰਡ ਵਿਚ ਮੁਨੀ ਸ਼ੀ ਖਜ਼ਾਨਚੰਦ ਜੀ ਨੇ ਆਪ ਨੂੰ ਸਾਧੂ ਦੀਖਿਆ ਦਿੱਤੀ। ਆਪ ਦਾ ਨਾਂ ਮਨੀ ਫੂਲਚੰਦ ਰਖਿਆ ਗਿਆ । ਆਪ ਮਹਾਨ ਯੋਗੀ, ਧਿਆਨੀ, ਗਿਆਨੀ ਅਤੇ ਤਪਸਵੀ ਸਨ । ਸੰ: 1988 ਤੋਂ 2001 ਤਕ ਅਪਣੇ ਗੁਰੂ ਦੇਵ ਦੀ ਸੇਵਾ ਵਿਚ ਰਹੇ । 16 ਸਾਲ 16 ਗਜ਼ ਕਪੜਾ ਪਹਿਨਣ ਦੀ ਕਠੋਰ ਮਰਿਆਦਾ ਨਿਭਾਈ । 5 ਸਾਲ ਦਿਨ ਵਿਚ ਦੋ ਵਾਰ ਪਾਣੀ ਰਹਿਣ ਕਰਨ ਦਾ ਵਚਨ ਨਿਭਾਇਆ । 2 ਸਾਲ ਦੋ ਰੋਟੀਆਂ ਦੇ ਸਹਾਰੇ ਬਿ ਤ ਏ 1 ਅਪ ਸੰਸਕ੍ਰਿਤ, ਪ੍ਰਾਕ੍ਰਿਤ, ਉਰਦੂ, ਫ਼ਾਰਸੀ, ਹਿੰਦੀ, ਪੰਜਾਬੀ, ਗੁਜਰਾਤੀ ਅਤੇ ਰਾਜਸਥਾਨੀ ਭਾਸ਼ਾਵਾਂ ਦੇ ਉਚ ਕੋਟੀ ਦੇ ਵਿਦਵਾਨ ਸਨ । ਆਪ ਨੇ ਸ਼ਹਿਰਾਂ ਤੋਂ ਛੁੱਟ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਅਤੇ ਉਤਰ ਪ੍ਰਦੇਸ਼ ਦੇ ਛੋਟੇ ਛੋਟੇ ਪਿੰਡਾਂ ਵਿਚ ਜੈਨ ਧਰਮ
( 147 )